ਨਵਜੋਤ ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ ਚ ਦਿੱਤਾ ਵਿਰੋਧੀਆਂ ਨੂੰ ਠੋਕਵਾ ਜਵਾਬ

Uncategorized

ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਦੀ ਕੈਬਨਿਟ ਵਿੱਚ ਵਾਪਸੀ ਬਾਰੇ ਛਿੜੀ ਚਰਚਾ ਦੌਰਾਨ ਉਨ੍ਹਾਂ ਨੇ ਮੁੜ ਵੱਡੀ ਗਲ ਕਹੀ ਹੈ। ਮੀਡੀਆ ਰਿਪੋਰਟਾਂ ਵਿੱਚ ਨਵਜੋਤ ਸਿੱਧੂ ਨੂੰ ਅਹੁਦਾ ਦੇਣ ਬਾਰੇ ਚਰਚਾ ਜਾ ਜਵਾਬ ਦਿੰਦਿਆ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਹੈ ਕਿ ਉਨ੍ਹਾਂ ਦੀਆਂ ਅਫਵਾਹਾਂ ਦਾ ਧੂੰਆਂ ਉੱਥੋਂ ਹੀ ਉੱਠਦਾ ਹੈ, ਜਿੱਥੇ ਸਾਡੇ ਨਾਂ ਨਾਲ ਅੱ ਗ


ਲੱਗ ਜਾਂਦੀ ਹੈ।ਨਵਜੋਤ ਸਿੱਧੂ ਨੇ ਇਸ਼ਾਰਾ ਕਾਂਗਰਸ ਵਿਚਲੇ ਹੀ ਆਪਣੇ ਵਿਰੋਧੀਆਂ ਵੱਲ ਕੀਤਾ ਹੈ। ਦਰਅਸਲ ਮੀਡੀਆ ਰਿਪੋਰਟਾਂ ਮੁਤਾਬਕ ਸਿੱਧੂ ਨੂੰ ਕੈਪਟਨ ਉਨ੍ਹਾਂ ਦੇ ਮਨਭਾਉਂਦੇ ਅਹੁਦੇ ਦੇਣ ਲਈ ਤਿਆਰ ਨਹੀਂ। ਅਜਿਹੀਆਂ ਰਿਪੋਰਟਾਂ ਕੈਪਟਨ ਦੇ ਇੱਕ ਇੰਟਰਵਿਊ ਨੂੰ ਆਧਾਰ ਬਣਾ ਕੇ ਛਪੀਆਂ ਹਨ। ਇਸ ਮਗਰੋਂ ਹੀ ਸਿੱਧੂ ਦਾ ਪ੍ਰਤੀਕਰਮ ਆਇਆ ਹੈ।

ਦੱਸ ਦਈਏ ਕਿ ਨਵਜੋਤ ਸਿੱਧੂ ਆਖਰੀ ਵਾਰ 17 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਸਵਾਂ ਫਾਰਮ ਹਾਊਸ ’ਤੇ ਮਿਲੇ ਸਨ। ਉਸ ਤੋਂ ਪਹਿਲਾਂ ਵੀ ਉਹ ਇੱਕ ਦਫ਼ਾ ਮੁੱਖ ਮੰਤਰੀ ਨੂੰ ਲੰਚ ’ਤੇ ਮਿਲ ਚੁੱਕੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਣ ਇੱਕ ਇੰਟਰਵਿਊ ਦੌਰਾਨ ਸਪੱਸ਼ਟ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਸਰਕਾਰ ’ਚ ਆਉਣ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਪਹਿਲੇ ਦਿਨ ਤੋਂ ਮਹਿਕਮਾ ਖਾਲੀ ਰੱਖਿਆ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਫ਼ੈਸਲਾ ਨਵਜੋਤ ਸਿੱਧੂ ਨੇ ਕਰਨਾ ਹੈ ਕਿ ਉਸ ਨੇ ਕਦੋਂ ਵਾਪਸ ਆਉਣਾ ਹੈ।

Leave a Reply

Your email address will not be published. Required fields are marked *