ਕਰਮਜੀਤ ਅਨਮੋਲ ਨੇ ਅੱਜ ਮਹਾਰੈਲੀ ‘ਚ ਬੰਨ੍ਹ ਦਿੱਤੇ ਰੰਗ, ਸੁਣੋ ਅੰਦੋਲਨ ਜਿੱਤਣ ਤੋਂ ਬਾਅਦ ਕੀ ਹੋਵੇਗਾ ਪੰਜਾਬ ਵਿੱਚ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਵਿਚ ਹੋ ਰਹੀ ਮਹਾਰੈਲੀ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਕਿਸਾਨਾਂ ਦੇ ਵੱਲੋਂ ਇਕ ਵੱਡੇ ਗਿਣਤੀ ਦੇ ਵਿੱਚ ਇਕੱਠ ਕਰਕੇ ਰੈਲੀ ਕੀਤੀ ਗਈ ਹੈ ਤਾਂ ਉੱਥੇ ਹੀ ਵੱਡੇ ਵੱਡੇ ਕਲਾਕਾਰ ਅਤੇ ਸਿੰਗਰ ਪਹੁੰਚ ਰਹੇ ਹਨ ਜਿਨ੍ਹਾਂ ਦੇ ਵਿਚੋਂ ਇਕ ਕਲਾਕਾਰ ਜਿਸ ਦਾ ਨਾਮ ਕਰਮਜੀਤ ਅਨਮੋਲ ਹੈ ਉਹ ਇਸ ਮਹਾਂਰੈਲੀ ਦੇ ਵਿੱਚ ਸ਼ਾਮਿਲ ਹੋਏ ਸਨ ਅਤੇ ਪੱਤਰਕਾਰਾਂ ਦੇ ਵੱਲੋਂ ਉਨ੍ਹਾਂ ਨੂੰ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਕਰ ਦਿੱਤੇ ਵੱਡੇ ਖੁਲਾਸੇ

ਕਰਮਜੀਤ ਅਨਮੋਲ ਨੇ ਕਿਹਾ ਕਿ ਅਸੀਂ ਸਿੰਗਰ ਜਾਂ ਕਲਾਕਾਰ ਬਾਅਦ ਵਿੱਚ ਹਾਂ ਪਹਿਲਾਂ ਇਕ ਕਿਸਾਨ ਦੇ ਪੁੱਤ ਹਾਂ ਜੇਕਰ ਕਿਸਾਨਾਂ ਤੇ ਭੀੜ ਪਈ ਹੈ ਤਾਂ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਇਹ ਅੰਦੋਲਨ ਕਿੰਨਾ ਟਾਇਮ ਮਰਜ਼ੀ ਚੱਲ ਜਾਵੇ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਖੜ੍ਹਾਂਗੇ  ਇਨ੍ਹਾਂ ਦਾ ਕਹਿਣਾ ਹੈ ਕਿ ਇਕ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡਾ ਭਾਈਚਾਰਾ ਇਕੱਠਾ ਹੋ ਗਿਆ ਹੈ ਅਤੇ ਇਸ ਤੋਂ ਪਹਿਲਾਂ ਵੀ ਇਤਿਹਾਸ ਵਿੱਚ ਪੜ੍ਹ ਕੇ ਦੇਖ ਲੈਣਾ ਕਿ ਜਦੋਂ ਵੀ ਕੋਈ ਲਹਿਰ ਉੱਠੀ ਹੈ ਤਾਂ ਉਹ ਪੰਜਾਬ ਤੋਂ ਹੀ ਉੱਠਦੀ ਹੈ

ਇਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇਹ ਮੋਰਚਾ ਜਿੱਤ ਕੇ ਕਿਸਾਨ ਘਰ ਨੂੰ ਵਾਪਸ ਆਏ ਤਾਂ ਇਤਿਹਾਸ ਦੇ ਵਿਚ ਪੰਜਾਬ ਦਾ ਨਾਮ ਇਕ ਵਾਰ ਫਿਰ ਤੋਂ ਰਚਿਆ ਜਾਵੇਗਾ ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਉਮੀਦ ਤੋਂ ਵੱਧ ਇਕੱਠ ਹੁੰਦੇ ਹਨ ਜਦੋਂ ਕਿਤੇ ਕਿਸਾਨਾਂ ਦੀ ਰੈਲੀ ਹੁੰਦੀ ਹੈ ਤਾਂ ਇਸ ਤਰ੍ਹਾਂ ਹੀ ਇਸ ਰੈਲੀ ਦੇ ਵਿੱਚ ਹੋਇਆ ਹੈ ਕਿ ਜਿੰਨੀ ਉਮੀਦ ਸੀ ਉਸ ਤੋਂ ਜ਼ਿਆਦਾ ਕੱਠ ਲੋਕਾਂ ਨੇ ਦਿਖਾਇਆ ਹੈ ਅਤੇ ਬਿਲਕੁਲ ਸ਼ਾਂਤ ਮਈ ਦੇ ਨਾਲ ਮਹਾਂ ਰੈਲੀਆਂ ਹੋ ਰਹੀਆਂ ਹਨ

ਜਦੋਂ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਕਿਸਾਨੀ ਸੰਘਰਸ਼ ਚੱਲ ਰਹੇ ਨੂੰ ਬਹੁਤ ਸਮਾਂ ਹੋ ਗਿਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਸਿਰਫ਼ ਦਿੱਲੀ ਵਿੱਚ ਨਹੀਂ ਇਹ ਹੁਣ ਪਿੰਡਾਂ ਦੇ ਵਿਚ ਵੀ ਉਤਰ ਆਇਆ ਹੈ ਲੋਕ ਸਰਕਾਰ ਦੇ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਬਾਰੇ ਜਾਗਰੂਕ ਹੋ ਗਏ ਹਨ ਅਤੇ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ  ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਕਿਸਾਨ ਆਪਣੀਆਂ ਮੰਗਾਂ ਨੂੰ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਆਉਣਗੇ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਕਰਦਿਆਂ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *