ਕਿਸਾਨਾਂ ‘ਤੇ ਹਰਿਆਣਾ ਪੁਲੀਸ ਵਿਚਾਲੇ ਖੜਕੀ, ਛੱਡੀਆਂ ਪਾਣੀ ਦੀਆਂ ਬੁਛਾੜਾਂ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਕਿਸਾਨਾਂ ਅਤੇ ਪੁਲੀਸ ਦੇ ਵਿਚਕਾਰ ਹੱਥੋ ਪਾਈ ਹੋ ਗਈ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਸ਼ੁਰੂ ਹੋਇਆ ਟ  ਕ ਰਾ ਅ ਰੁਕਦਾ ਨਹੀਂ ਨਜ਼ਰ ਆਉਂਦਾ ਕਿਸਾਨ ਤਿੱਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੂਰੇ ਬਾਹ ਲਾ ਰਹੇ ਹਨ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਥਾਂ ਥਾਂ ਤੇ ਘੇਰਿਆ ਜਾ ਰਿਹਾ ਹੈ ਭਾਜਪਾ ਆਗੂਆਂ ਨੂੰ ਜਨਤਕ ਤੌਰ ਤੇ ਬਿਜ਼ਨਸ ਸੌਖਾ ਨਹੀਂ ਰਿਹਾ ਕਿਸਾਨ ਉਨ੍ਹਾਂ ਨੂੰ ਸਵਾਲ ਪੁੱਛਦੇ ਹਨ

ਪੰਜਾਬ ਦੇ ਮਲੋਟ ਵਿੱਚ ਤਾਂ ਅਬੋਹਰ ਦੇ ਵਿਧਾਇਕ ਦੇ ਕੱਪੜੇ ਤਕ ਪਾੜ ਦਿੱਤੇ ਗਏ ਸਨ ਜਿਸ ਤੋਂ ਬਾਅਦ ਪੰਜਾਬ ਭਾਜਪਾ ਦੇ ਆਗੂ ਰਾਜਪਾਲ ਨੂੰ ਮਿਲੇ ਸਨ ਹਰ ਪਾਸੇ ਕਿਸਾਨਾਂ ਦੁਆਰਾ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ ਸ਼ਾਹਬਾਜ਼ ਵਿੱਚ ਭਾਜਪਾ ਐਮ ਪੀ ਨਾਇਬ ਸਿੰਘ ਸੈਣੀ ਦਾ ਘਿਰਾਓ ਕੀਤਾ ਗਿਆ ਸੀ ਜਿਥੇ ਪੁਲੀਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੁਣ ਹਰਿਆਣਾ ਦੇ ਸਿਰਸਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਸੰਬੰਧ ਵਿਚ ਪਹੁੰਚੇ ਭਾਜਪਾ ਲੀਡਰ ਨੂੰ ਕਿਸਾਨਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ

ਪੁਲੀਸ ਨੇ ਕਿਸਾਨਾਂ ਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ ਜਿਸ ਨਾਲ ਕਿਸਾਨ ਧਰਤੀ ਉੱਤੇ ਡਿੱਗ ਗਏ ਅਤੇ ਉਨ੍ਹਾਂ ਦੀਆਂ ਪੱਗਾਂ ਵੀ ਉਤਰ ਗਈਆਂ ਕਿਸਾਨਾਂ ਨੂੰ ਪਤਾ ਲੱਗਾ ਕਿ ਸਿਰਸਾ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਦਫ਼ਤਰ ਵਿੱਚ ਬੀਜੇਪੀ ਦੇ ਐਮਪੀ ਸੁਨੀਤਾ ਦੁੱਗਲ ਅਤੇ ਐਮ ਐਲ ਏ ਗੋਪਾਲ ਕਾਂਡਾ ਪਹੁੰਚੇ ਹਨ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਇਨ੍ਹਾਂ ਨੂੰ ਦਿਖਾਉਣ ਲਈ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵੱਲ ਨੂੰ ਵਧੇ ਪੁਲੀਸ ਨੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ

ਜਦੋਂ ਕਿਸਾਨਾਂ ਨੇ ਬੈਰੀਕੇਡ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਸਖਤ ਕਾਰਵਾਈ ਕੀਤੀ ਜਿਸ ਦੇ ਨਾਲ ਹੀ ਪਾਣੀ ਦੀਆਂ ਬੁਛਾੜਾਂ ਛੱਡ ਦਿੱਤੀਆਂ ਇਸ ਦੌਰਾਨ ਕਈ ਕਿਸਾਨ ਥੱਲੇ ਡਿੱਗ ਪਏ ਕਈਆਂ ਦੀਆਂ ਪੱਗਾਂ ਉਤਰ ਗਈਆਂ ਕਿਸਾਨਾਂ ਦੀ ਮੰਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣਾ ਪਰ ਕੇਂਦਰ ਸਰਕਾਰ ਇਹ ਮੰਗ ਨਹੀਂ ਮੰਨ ਰਹੀ ਜਿਸ ਕਰਕੇ ਕਿਸਾਨਾਂ ਦੁਆਰਾ ਭਾਜਪਾ ਅਾਗੂਅਾਂ ਦਾ ਲਗਾਤਾਰ ਘਿਰਾਓ ਕੀਤਾ ਜਾ ਰਿਹਾ ਹੈ ਪੂਰੀ ਜਾਣਕਾਰੀ ਲਈ ਦੇਖੋ ਵੀਡੀਓ

Leave a Reply

Your email address will not be published. Required fields are marked *