ਮੁੱਖ ਮੰਤਰੀ ਨੇ ਦਿੱਤੇ ਪੂਰੇ ਪੰਜਾਬ ‘ਚ ਕਰਫਿਊ ਲਾਉਣ ਦੇ ਹੁਕਮ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਏ ਗਏ ਫੈਸਲਿਆਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਸਰਕਾਰੀ ਰਿਪੋਰਟ ਮੁਤਾਬਕ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਕੁਝ ਅਹਿਮ ਫ਼ੈਸਲੇ ਲਏ ਹਨ ਸਰਕਾਰ ਮੁਤਾਬਕ ਕੋਰੋਨਾ ਨੂੰ ਰੋਕਣ ਲਈ ਅਜਿਹਾ ਕੀਤਾ ਗਿਆ ਹੈ

ਮੁੱਖ ਮੰਤਰੀ ਪੰਜਾਬ ਨੇ ਸੂਬੇ ਦੇ ਸਾਰੇ ਹੀ ਜ਼ਿਲ੍ਹਿਆਂ ਵਿਚ ਅੱਜ ਤੋਂ ਹੀ ਰਾਤ ਦੇ ਕਰਫਿਊ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਪਹਿਲਾਂ ਕੁਝ ਜ਼ਿਲ੍ਹਿਆਂ ਵਿੱਚ ਸੀ ਜਿਹੜੇ ਲੋਕ ਇਸ ਦੀ ਉਲੰਘਣਾ ਕਰਨਗੇ ਉਨ੍ਹਾਂ ਤੇ ਪੁਲਸ ਵਿਸ਼ੇਸ਼ ਧਿਆਨ ਦੇਵੇਗੀ ਰਾਤ ਦੇ ਨੌਂ ਵਜੇ ਤੋਂ ਸਵੇਰ ਦੇ ਪੰਜ ਵਜੇ ਤੱਕ ਕਰਫਿਊ ਜਾਰੀ ਰਹੇਗਾ ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਤੀਹ ਅਪ੍ਰੈਲ ਤੱਕ ਸੂਬੇ ਵਿੱਚ ਕੋਈ ਵੀ ਜਨਤਕ ਜਾਂ ਸਿਆਸੀ ਰੈਲੀ ਕਰਨ ਦੀ ਆਗਿਆ ਨਹੀਂ ਹੋਵੇਗੀ ਅਜਿਹਾ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾਵੇਗੀ

ਵਿਆਹ ਅਤੇ ਅੰਤਮ ਸਸਕਾਰ ਦੇ ਮਾਮਲੇ ਵਿੱਚ ਸੀਮਤ ਇਕੱਠ ਹੀ ਕੀਤਾ ਜਾਵੇਗਾ ਖੁੱਲ੍ਹੇ ਵਿੱਚ ਸੌ ਵਿਅਕਤੀ ਅਤੇ ਇਮਾਰਤ ਦੇ ਅੰਦਰ ਸਿਰਫ਼ ਪੰਜਾਬ ਵਿਅਕਤੀ ਇਨ੍ਹਾਂ ਮਾਮਲਿਆਂ ਵਿੱਚ ਸ਼ਾਮਲ ਹੋ ਸਕਣਗੇ ਬਾਜ਼ਾਰ ਵਿਚ ਕਿਸੇ ਦੁਕਾਨ ਵਿੱਚ ਇੱਕ ਹੀ ਸਮੇਂ ਸਿਰਫ ਦਸ ਵਿਅਕਤੀਆਂ ਨੂੰ ਦਾਖ਼ਲ ਹੋਣ ਦੀ ਆਗਿਆ ਹੋਵੇਗੀ ਜਦਕਿ ਮਾਲ ਵਿਚ ਸੌ ਵਿਅਕਤੀ ਦਾਖ਼ਲ ਹੋ ਸਕਣਗੇ ਇਕ ਹੀ ਸਮੇਂ ਇਸ ਤੋਂ ਜ਼ਿਆਦਾ ਗਿਣਤੀ ਵਿੱਚ ਵਿਅਕਤੀਆਂ ਦਾ ਦਾਖ਼ਲਾ ਠੀਕ ਨਹੀਂ ਸਮਝਿਆ ਜਾਵੇਗਾ

ਮੁੱਖ ਮੰਤਰੀ ਦੇ ਵਿੱਦਿਆ ਅਦਾਰੇ ਵੀਹ ਤੀਹ ਅਪ੍ਰੈਲ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਪਹਿਲਾਂ ਇਹ ਮਿਆਦ ਦੱਸ ਅਪ੍ਰੈਲ ਤੱਕ ਸੀ ਜਿਸ ਨੂੰ ਵਧਾ ਕੇ ਤੀਹ ਅਪ੍ਰੈਲ ਤੱਕ ਕਰ ਦਿੱਤਾ ਹੈ ਸਰਕਾਰੀ ਦਫ਼ਤਰ ਵਿੱਚ ਮੁਲਾਜ਼ਮਾਂ ਲਈ ਮਾਸਕ ਪਹਿਨਣ ਕੇ ਰੱਖਣਾ ਬਹੁਤ ਜ਼ਰੂਰੀ ਸਮਝਿਆ ਜਾਵੇਗਾ ਮੁੱਖ ਮੰਤਰੀ ਨੇ ਉਪਰੋਕਤ ਸਾਰੀਆਂ ਹਦਾਇਤਾਂ ਅੱਜ ਤੋਂ ਹੀ ਲਾਗੂ ਕਰ ਦਿੱਤੀਆਂ ਹਨ

Leave a Reply

Your email address will not be published. Required fields are marked *