ਲੱਖਾ ਸਿਧਾਣਾ ‘ਤੇ ਦਿੱਲੀ ਪੁਲਿਸ ਦਾ ਐਕਸ਼ਨ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਵਿਚ ਪਹੁੰਚੇ ਲੱਖਾ ਸਧਾਣਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਕਿਸਾਨੀ ਅੰਦੋਲਨਾਂ ਦੇ ਨਾਲ ਜੁੜੇ ਹੋਏ ਲੱਖਾ ਸਧਾਣਾ ਅੱਜ ਫੇਰ ਵੱਡੇ ਕਾਫਲੇ ਦੇ ਨਾਲ ਸ੍ਰੀ ਮਸਤੂਆਣਾ ਸਾਹਿਬ ਤੋਂ ਦਿੱਲੀ ਵਿਖੇ ਸਿੰਧੂ ਬਾਰਡਰ ਤੇ ਰਵਾਨਾ ਹੋਏ ਇਸ ਮੌਕੇ ਤੇ ਲੱਖਾ ਸਧਾਣਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਬੀਤੇ ਦਿਨ ਦਿੱਲੀ ਪੁਲੀਸ ਦੇ ਵੱਲੋਂ ਉਨ੍ਹਾਂ ਦੇ ਵੱਡੇ ਭਰਾ ਗੁਰਦੀਪ ਸਿੰਘ ਤੇ ਉਸ ਦੇ ਦੋਸਤ ਨੂੰ ਪਟਿਆਲੇ ਤੋਂ ਗ੍ਰਿ ਫ਼ ਤਾ ਰ ਕੀਤਾ ਗਿਆ ਹੈ

ਲੱਖਾ ਸਧਾਣਾ ਨੇ ਆਖਿਆ ਕਿ ਕਿਸੇ ਨੂੰ ਵੀ ਕਿਸੇ ਵਿਅਕਤੀ ਦੇ ਨਾਲ ਨਹੀਂ ਜੁੜਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਇਹ ਅੰਦੋਲਨ ਲੱਖੇ ਕਰਕੇ ਨਹੀਂ ਹੈ ਬਲਕਿ ਲੱਖਾਂ ਅੰਦੋਲਨ ਕਰਕੇ ਹੈ ਉਨ੍ਹਾਂ ਕਿਹਾ ਕਿ ਇਹ ਅੰਦੋਲਨ ਆਪਣੀ ਫ਼ਸਲਾਂ ਨਸਲਾਂ ਅਤੇ ਜ਼ਮੀਨਾਂ ਦਾ ਕਰਕੇ ਜਿੱਤਣਾ ਬਹੁਤ ਹੀ ਜ਼ਰੂਰੀ ਹੈ ਲੱਖੇ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਤੰ ਗ ਪ੍ਰੇ ਸ਼ਾ ਨ ਕੀਤਾ ਜਾਣਾ ਲਗਾਤਾਰ ਜਾਰੀ ਹੈ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਡਾਇਆ ਖਾਦ ਦੇ ਰੇਟ ਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ

ਅਤੇ ਪੰਜਾਬ ਦੀਆਂ ਮੰਡੀਆਂ ਵਿਚ ਫਸਲਾਂ ਨੂੰ ਪਾਉਣ ਵਾਸਤੇ ਜੋ ਪੰਜ ਛੇ ਲੱਖ ਗੱਠਾਂ ਆਉਂਦੀਆਂ ਸਨ ਇਸ ਵਾਰ ਉਹ ਬੈਠਾਂ ਸਿਰਫ਼ ਦੋ ਲੱਖ ਹੀ ਭੇਜੀਆਂ ਹਨ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਸਾਫ ਕਹਿ ਦਿੱਤਾ ਹੈ ਕਿ ਉਹ ਪੈਸਿਆਂ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਹੀ ਕਰਨਗੇ ਉਨ੍ਹਾਂ ਆਖਿਆ ਕਿ ਸਰਕਾਰ ਨਾਲ ਇਹ ਲ ੜਾ ਈ ਸਭ ਤਰ੍ਹਾਂ ਦੇ ਗਿਲੇ ਸ਼ਿਕਵਿਆਂ ਤੋਂ ਉੱਪਰ ਉੱਠ ਕੇ ਹੀ ਲੜੀ ਜਾ ਸਕਦੀ ਹੈ

ਇਸ ਲਈ ਮੇਰੀ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਦਿੱਲੀ ਵਿਖੇ ਪੁੱਜਣ ਇਸ ਦੌਰਾਨ ਲੱਖਾ ਸਿਧਾਣਾ ਦੇ ਨਾਲ ਕਿਸਾਨ ਆਗੂ ਵੀ ਮੌਜੂਦ ਰਹੇ ਗੱਲਬਾਤ ਕਰਦਿਆਂ ਹੋਇਆ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਜੇਕਰ ਪੁਲੀਸ ਦੇ ਵੱਲੋਂ ਲੱਖਾ ਸਧਾਣਾ ਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਅਸੀਂ ਵੀ ਲੱਖਾ ਸਧਾਣਾ ਦੇ ਨਾਲ ਗ੍ਰਿਫ਼ਤਾਰੀ ਦੇਵਾਂਗੇ ਉਨ੍ਹਾਂ ਆਖਿਆ ਕਿ ਸੰਯੁਕਤ ਕਿਸਾਨ ਮੋਰਚਾ ਲੱਖਾ ਸਧਾਣਾ ਦੇ ਨਾਲ ਹੈ ਇਸ ਮਾਮਲੇ ਦੇ ਨਾਲ ਜੁੜੀ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *