ਯੋਗਰਾਜ ਸਿੰਘ ਨੇ ਕੀਤੇ ਨਵੇਂ ਐੱਮ.ਐੱਲ.ਏ ਦੇ ਨਾਮ ਅਨਾਊਂਸ, ਨਾਮ ਸੁਣ ਹਿੱਲੇ ਕਾਂਗਰਸ, ਆਪ ਅਤੇ ਅਕਾਲੀ ਦਲ

Uncategorized

ਦਿੱਲੀ ਦੀਆਂ ਸੜਕਾਂ ਉੱਤੇ ਕਿਸਾਨ ਲੰਬੇ ਸਮੇਂ ਤੋਂ ਧਰਨਾ ਲਗਾ ਕੇ ਬੈਠੇ ਹੋਏ ਹਨ ਤਾਂ ਉੱਥੇ ਹੀ ਵਿਸਾਖੀ ਵਾਲੇ ਦਿਨ ਵਿਸਾਖੀ ਦੇ ਮੌਕੇ ਤੇ ਯੋਗਰਾਜ ਸਿੰਘ ਨੇ ਨਵੇਂ ਇੱਕ ਸੌ ਸਤਾਰਾਂ ਐਮ ਐਲ ਦੇ ਨਾਮ ਸਟੇਜ ਤੋਂ ਹੀ ਅਨਾਊਂਸ ਕਰ ਦਿੱਤੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਚਿਹਰੇ ਬਣਾਉਣਗੇ ਪੰਜਾਬ ਵਿੱਚ ਇੱਕ ਨਵੀਂ ਪਾਰਟੀ ਜਿਨ੍ਹਾਂ ਦੇ ਨਾਮ ਸਟੇਜ ਤੋਂ ਕੀਤੇ ਅਨਾਊਂਸ ਦੇਸ਼ ਦੇ ਕਿਸਾਨਾਂ ਦਾ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਦਿੱਲੀ ਦੀਅਾਂ ਸਰਹੱਦਾਂ ਤੇ ਡਟੇ ਹੋਏ ਹਨ

ਉੱਥੇ ਹੀ ਕਿਸਾਨਾਂ ਵੱਲੋਂ ਦੇਸ਼ ਭਰ ਵਿੱਚੋਂ ਮਹਾਂਪੰਚਾਇਤਾਂ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਦਰਮਿਆਨ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੇ ਆਖਿਆ ਕਿ ਇਸ ਸਮੇਂ ਪੰਜਾਬ ਦੇ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਜਿਸ ਨੂੰ ਉਤਾਰਨ ਵਾਸਤੇ ਜੋ ਪੈਸਾ ਸਰਕਾਰ ਨੂੰਹ ਰੇਤਾ ਟਰਾਂਸਪੋਰਟ ਐਕਸਾਈਡ ਤੋਂ ਮਿਲਣਾ ਹੈ ਉਹ ਪੈਸਾ ਸਿੱਧਾ ਮੰਤਰੀਆਂ ਦੀਆਂ ਜੇਬਾਂ ਵਿਚ ਜਾ ਰਿਹਾ ਹੈ

ਜਿਸ ਬਾਰੇ ਵੋਟਾਂ ਪਾਉਣ ਵਾਲੇ ਲੋਕਾਂ ਨੂੰ ਮੰਤਰੀਆਂ ਤੋਂ ਪੁੱਛਣਾ ਚਾਹੀਦਾ ਹੈ ਪਰ ਜੇਕਰ ਅਸੀਂ ਆਪਣੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਪਣੀ ਸਰਕਾਰ ਬਣਾਉਣੀ ਪਵੇਗੀ ਜਿਸ ਲਈ ਸਾਨੂੰ ਆਪਣੇ ਵਿੱਚੋਂ ਇੱਕ ਸੌ ਸਤਾਰਾਂ ਜਰਨੈਲ ਚੁਣ ਕੇ ਸਾਹਮਣੇ ਖਡ਼੍ਹੇ ਕਰਨੇ ਹੋਣਗੇ ਉਨ੍ਹਾਂ ਆਖਿਆ ਕਿ ਖੁਦ ਉਨ੍ਹਾਂ ਕੋਲ ਇੱਕ ਸੌ ਸਤਾਰਾਂ ਬੰਦਿਆਂ ਦੀ ਲਿਸਟ ਮੌਜੂਦ ਹੈ ਜੋ ਕਿ ਇਹ ਜਰਨੈਲ ਬਣਨਾ ਦੀ ਜ਼ਿੰਮੇਵਾਰੀ ਨੂੰ ਨਿਭਾ ਸਕਦੇ ਹਨ

ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਵਿੱਚੋਂ ਨਵਜੋਤ ਸਿੰਘ ਸਿੱਧੂ ਗੁਰਪ੍ਰੀਤ ਘੁੱਗੀ ਪਰਗਟ ਸਿੰਘ ਲੱਖਾ ਸਧਾਣਾ ਅਤੇ ਸਰਬਜੀਤ ਚੀਮਾ ਆਦਿ ਹੋਰ ਵੀ ਬਹੁਤ ਸਾਰੀਆਂ ਸ਼ਖ਼ਸੀਅਤਾਂ ਸ਼ਾਮਲ ਹਨ ਅਤੇ ਜੇਕਰ ਲੋਕ ਚਾਹੁਣ ਤਾਂ ਆਪਣਿਆਂ ਵਿੱਚੋਂ ਜਰਨੈਲ ਚੁਣ ਕੇ ਦੇਣ ਅਤੇ ਫਿਰ ਇਹ ਲੋਕ ਆਪਣੀ ਪਾਰਟੀ ਬਣਾ ਕੇ ਚੋਣਾਂ ਲੜਨਾ ਅਤੇ ਜਿੱਤ ਕੇ ਆਪਣੀ ਸਰਕਾਰ ਬਣਾਉਣ ਅਤੇ ਪੰਜਾਬ ਨੂੰ ਮੁਡ਼ ਤੋਂ ਖੁਸ਼ਹਾਲ ਬਣਾਉਣ ਤਾਂ ਪੰਜਾਬੀ ਇਨ੍ਹਾਂ ਨੂੰ ਪਲਕਾਂ ਤੇ ਬਿਠਾ ਲੈ ਲੈਣਗੇ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *