ਕਿਸਾਨਾਂ ‘ਨੇ ਮੰਡੀ ਦੇ ਬਾਹਰ ਲਾਇਆ ਧਰਨਾ, ਕਰਤਾ ਉਹੀ ਵੱਡਾ ਕੰਮ, ਦੇਖੋ ਪੂਰੀ ਵੀਡੀਓ

Uncategorized

ਇਹ ਤਸਵੀਰਾਂ ਨਾਭਾ ਦੀਆਂ ਅਨਾਜ ਮੰਡੀਆਂ ਹਨ ਜਿੱਥੇ ਕਿ ਕਿਸਾਨਾਂ ਦੀਅਾਂ ਫ਼ਸਲਾਂ ਦੇ ਅੰਬਾਰ ਲੱਗੇ ਹੋਏ ਹਨ ਪਰ ਲਿਫਟਿੰਗ ਨਾ ਹੋਣ ਕਰਕੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ ਉੱਥੇ ਹੀ ਦੂਜੇ ਪਾਸੇ ਬਾਰਦਾਨੇ ਦੀ ਘਾਟ ਨੂੰ ਲੈ ਕੇ ਵੀ ਕਿਸਾਨਾਂ ਨੂੰ ਖੱਜਲ ਹੋਣਾ ਪੈ ਰਿਹਾ ਹੈ ਜਦਕਿ ਪ੍ਰਸ਼ਾਸਨ ਅਤੇ ਸਰਕਾਰ ਇਸ ਸਭ ਤੋਂ ਬੇਖਬਰ ਦਿਖਾਈ ਦੇ ਰਿਹਾ ਹੈ ਹਾਲਾਂਕਿ  ਸਰਕਾਰ ਦੇ ਵੱਲੋਂ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧਾਂ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਉਨ੍ਹਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਜੱਗ ਜ਼ਾਹਿਰ ਹੁੰਦੀ ਦਿਖਾਈ ਦੇ ਰਹੀ ਹੈ

ਗੱਲਬਾਤ ਕਰਦਿਆਂ ਹੋਇਆਂ ਕਿਸਾਨਾਂ ਨੇ ਆਖਿਆ ਕਿ ਕਿਸਾਨਾਂ ਨੂੰ ਮੰਡੀ  ਦੇ ਵਿੱਚ ਫਸਲ ਸੁੱਟਣ ਦੇਣ ਲਈ ਪਾਸ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਕਿਸਾਨਾਂ ਵੱਲੋਂ ਇਸ ਪਾਸ ਸਿਸਟਮ ਨੂੰ ਬੰਦ ਕਰਨ ਲਈ ਅੱਜ ਧਰਨਾ ਲਗਾਇਆ ਗਿਆ ਹੈ ਉਥੇ ਉਨ੍ਹਾਂ ਨੇ ਆਖਿਆ ਕਿ ਕਿਸਾਨ ਕਈ ਕਈ ਦਿਨਾਂ ਤੋਂ ਮੰਡੀਆਂ ਦੇ ਵਿੱਚ ਫ਼ਸਲਾਂ ਲੈ ਕੇ ਬੈਠੇ ਹੋਏ ਹਨ ਇਕ ਇਕ ਦਾਣਾ ਚੁੱਕਣ ਦੇ ਦਾਅਵੇ ਕਰਨ ਵਾਲਾ ਕੈਪਟਨ ਮੰਡੀਆਂ ਚ ਬਾਰਦਾਨਾ ਭੇਜਣ ਤੋਂ ਵੀ ਅਸਮਰੱਥ ਹੈ ਅਤੇ ਹੁਣ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਮੰਡੀਆਂ ਦੇ ਵਿੱਚ ਬਾਰਦਾਨਾ ਨਹੀਂ ਪੁਚਾ ਦਿੱਤਾ

ਜਾਂਦਾ ਤਦ ਤਕ ਧਰਨਾ ਨਹੀਂ ਚੁੱਕਿਆ ਜਾਵੇਗਾ ਇਸ ਦੌਰਾਨ ਜਦੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਾਸ ਨੂੰ ਲੈ ਕੇ ਇਹ ਸਾਰੀ ਸਮੱਸਿਆ ਪੇਸ਼ ਆ ਰਹੀ ਹੈ ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਹੀ ਇਹ ਪਾਸ ਸਿਸਟਮ ਸ਼ੁਰੂ ਕੀਤਾ ਗਿਆ ਹੈ ਇਸ ਸੰਬੰਧੀ ਕਿਸਾਨ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਦੁਬਾਰਾ ਲਗਾਇਆ ਗਿਆ ਧਰਨਾ ਹਟਵਾ ਦਿੱਤਾ ਗਿਆ ਹੈ

ਉਨ੍ਹਾਂ ਆਖਿਆ ਕਿ ਹਾਲਾਂਕਿ ਬਾਰਦਾਨੇ ਦੀ ਕਮੀ ਕਰਕੇ ਸਾਨੂੰ ਮੁਸ਼ਕਿਲ ਪੇਸ਼ ਜ਼ਰੂਰ ਆ ਰਹੀ ਹੈ ਪਰ ਕੰਮ ਚਲਾਊ ਬਾਰਦਾਨਾ ਸਾਡੇ ਤੱਕ ਜ਼ਰੂਰ ਪੁੱਜ ਰਿਹਾ ਹੈ ਪਰ ਸਾਡੀ ਸਰਕਾਰ ਤੋਂ ਮੰਗ ਹੈ ਕਿ ਕਿਸਾਨਾਂ ਦੀ ਫਸਲ ਦੀ ਪੜ੍ਹਾਈ ਵਾਸਤੇ ਲੋੜੀਂਦੇ ਬਾਰਦਾਨੇ ਦੀ ਪਹੁੰਚ ਮੰਡੀਆਂ ਤਕ ਜ਼ਰੂਰ ਕਰਵਾਈ ਜਾਵੇ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਇਸ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਸਰਕਾਰ ਤਕ ਇਹ ਵੀਡੀਓ ਪਹੁੰਚ ਜਾਵੇ

Leave a Reply

Your email address will not be published. Required fields are marked *