ਦੀਪ ਸਿੱਧੂ ਦੀ ਰਿਹਾਈ ‘ਤੇ ਲੱਗੀ ਰੋਕ, ਪੁਲਿਸ ‘ਨੇ ਦਰਜ ਕੀਤਾ ਇਕ ਹੋਰ ਨਵਾਂ ਕੇ ਸ

Uncategorized

ਇਸ ਵੇਲੇ ਦੀ ਵੱਡੀ ਖ਼ਬਰਾਂ ਦੀਪ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਜਿੱਥੇ ਪਹਿਲਾਂ ਦੀਪ ਸਿੱਧੂ ਦੀ ਹਾਈ ਕੋਰਟ ਵੱਲੋਂ ਜ਼ਮਾਨਤ ਮਨਜ਼ੂਰ ਹੋ ਗਈ ਸੀ ਅਤੇ ਉਸ ਦੀ ਰਿਹਾਈ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਉੱਥੇ ਹੀ ਦਿੱਲੀ ਪੁਲੀਸ ਦੇ ਵੱਲੋਂ ਨਵਾਂ ਪੈਂਤੜਾ ਖੇਡਿਆ ਹੋਇਆ ਦੀਪ ਸਿੱਧੂ ਦਾ ਨਾਮ ਇਕ ਹੋਰ ਐਫਆਈਆਰ ਦੇ ਵਿਚ ਦਰਜ ਕਰ ਦਿੱਤਾ ਹੈ

ਜਿਸ ਨਾਲ ਕਿ ਦੀਪ ਸਿੱਧੂ ਦੀ ਰਿਹਾਈ ਤੇ ਰੋਕ ਲੱਗ ਗਈ ਹੈ ਦੱਸ ਦੇਈਏ ਦੀਪ ਸਿੱਧੂ ਤੇ ਜੋ ਛਿਅੱਨਵੇ ਨੰਬਰ ਮੁਕੱਦਮਾ ਦਰਜ ਸੀ ਉਸ ਵਿਚ ਦੀਪ ਸਿੱਧੂ ਦੀ ਜ਼ਮਾਨਤ ਮਨਜ਼ੂਰ ਹੋ ਗਈ ਸੀ ਪਰ ਦਿੱਲੀ ਪੁਲੀਸ ਦੇ ਵੱਲੋਂ ਅਠੱਨਵੇ ਨੰਬਰ ਮੁਕੱਦਮਾ ਜੋ ਕਿ ਲਾਲ ਕਿਲੇ ਤੇ ਹੋਈ ਹਿੰਸਾ ਵਾਲੇ ਦਿਨ ਜੋ ਸਾਮਾਨ ਚੋਰੀ ਹੋਇਆ ਸੀ ਉਸ ਮੁਕੱਦਮੇ ਦੇ ਵਿਚ ਦੀਪ ਸਿੱਧੂ ਦਾ ਨਾਮ ਦਰਜ ਕੀਤਾ ਗਿਆ ਹੈ

ਜਿਸ ਨਾਲ ਕਿ ਦੀਪ ਸਿੱਧੂ ਤੇ ਚੋਰੀ ਦਾ ਮੁਕੱਦਮਾ ਦਿੱਲੀ ਪੁਲਸ ਨੇ ਦਰਜ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਛੱਬੀ ਜਨਵਰੀ ਵਾਲੇ ਦਿਨ ਕਿਸਾਨ ਆਗੂਆਂ ਦੇ ਵੱਲੋਂ ਕੱਢੀ ਗਈ ਟਰੈਕਟਰ ਰੈਲੀ ਦੇ ਵਿਚ ਦੀਪ ਸਿੱਧੂ ਲਾਲ ਕਿਲੇ ਤੇ ਪਹੁੰਚੇ ਸਨ ਜਿਸ ਤੋਂ ਬਾਅਦ ਦਿੱਲੀ ਪੁਲੀਸ ਨੇ ਦੀਪ ਸਿੱਧੂ ਅਤੇ ਹੋਰ ਕਈ ਨੌਜਵਾਨਾਂ ਨੂੰ ਲਾਲ ਕਿਲੇ ਤੋਂ ਚੁੱਕ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ

ਜਿਸ ਦੇ ਵਿਚੋਂ ਦੀਪ ਸਿੱਧੂ ਦੀ ਅੱਜ ਜ਼ਮਾਨਤ ਹੋਣੀ ਸੀ ਇਸ ਦੌਰਾਨ  ਦੇ ਸਾਥੀ ਦਲਜੀਤ ਕਲਸੀ ਨੇ ਆਖਿਆ ਹੈ ਕਿ ਦੀਪ ਸਿੱਧੂ ਦੀ ਰਿਹਾਈ ਹੋ ਸਕਦੀ ਸੀ ਪਰ ਦਿੱਲੀ ਪੁਲੀਸ ਨੇ ਚਾਲ ਤਹਿਤ ਦੀਪ ਸਿੱਧੂ ਦਾ ਨਾਮ ਇੱਕ ਹੋਰ ਕੇ ਸ ਵਿੱਚ ਸ਼ਾਮਲ ਕਰ ਦਿੱਤਾ ਜਿਸ ਕਾਰਨ ਹੁਣ ਦੀਪ ਸਿੱਧੂ ਦੀ ਰਿਹਾਈ ਦਾ ਕੰਮ ਅੱਗੇ ਪੈ ਗਿਆ ਹੈ

ਉਨ੍ਹਾਂ ਆਖਿਆ ਕਿ ਹੁਣ ਜਦੋਂ ਦਿੱਲੀ ਪੁਲੀਸ ਵੱਲੋਂ ਇਸ ਨਵੇਂ ਕੇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਦ ਇਸ ਸੰਬੰਧੀ ਵਕੀਲਾਂ ਨੂੰ ਪੁਖਤਾ ਜਾਣਕਾਰੀ ਮਿਲ ਸਕੇਗੀ ਕੀ ਦੀਪ ਸਿੱਧੂ ਦੇ ਅਸਲ ਵਿੱਚ ਕੀ ਦੋਸ਼ ਤੈਅ ਹੋਏ ਹਨ ਉਨ੍ਹਾਂ ਆਖਿਆ ਕਿ ਜਲਦ ਹੀ ਦੀਪ ਸਿੱਧੂ ਜੇ ਲ੍ਹ ਵਿੱਚੋਂ ਬਾਹਰ ਆ ਜਾਵੇਗਾ ਹੋਰ ਜਾਣਕਾਰੀ ਲਈ ਦੇਖੋ ਵੀਡੀਓ

Leave a Reply

Your email address will not be published. Required fields are marked *