ਕੇਂਦਰ ਨਾਲ ਮਿਲ ਕੇ ਕਿਸਾਨਾਂ ਨਾਲ ਹੋ ਰਿਹਾ ਧੱ ਕਾ, ਮੁੱਖ ਮੰਤਰੀ ਦੀ ਕੁਰਸੀ ਮਗਰ ਪਏ ਕਿਸਾਨ !

Uncategorized

ਇਹ ਤਸਵੀਰਾਂ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਅਨਾਜ ਮੰਡੀ ਦੀਆਂ ਹਨ ਜਿੱਥੇ ਕਿ ਕਿਸਾਨਾਂ ਦੀਆਂ ਫਸਲਾਂ ਦੇ ਲੱਗੇ ਹੋਏ ਵੱਡੇ ਵੱਡੇ ਢੇਰ ਸਾਫ ਤੌਰ ਤੇ ਦੇਖੇ ਜਾ ਸਕਦੇ ਹਨ ਗੱਲਬਾਤ ਕਰਦਿਆਂ ਹੋਇਆਂ ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਨੂੰ ਮੰਡੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਆਖਿਆ

ਕਿ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਦੇਣ ਅਤੇ ਹੋਰ ਵੀ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਗਏ ਸਨ ਜੋ ਕਿ ਪੂਰੀ ਤਰ੍ਹਾਂ ਖੋਖਲੇ ਸਾਬਿਤ ਹੋਏ ਹਨ ਉਨ੍ਹਾਂ ਆਖਿਆ ਕਿ ਕਈ ਕਿਸਾਨਾ ਦੁਆਰਾ ਆਪਣੀ ਗਿਆਰਾਂ ਤਰੀਕ ਦੀ ਮੰਡੀ ਤੇ ਬੱਚੇ ਛੁੱਟੀ ਗਈ ਹੈ ਪਰ ਅੱਜ ਤੱਕ ਉਨ੍ਹਾਂ ਦੀ ਫਸਲ ਦੀ ਖਰੀਦ ਨਹੀਂ ਕੀਤੀ ਗਈ ਜਦਕਿ ਸਰਕਾਰ ਦਾ ਦਾਅਵਾ ਸੀ

ਕਿ ਚੌਵੀ ਘੰਟਿਆਂ ਦੇ ਵਿੱਚ ਫ਼ਸਲ ਖ਼ਰੀਦ ਕੇ ਉਸ ਦੀ ਅਦਾਇਗੀ ਵੀ ਕਰ ਦਿੱਤੀ ਜਾਵੇਗੀ ਉਨ੍ਹਾਂ ਆਖਿਆ ਕਿ ਇਕ ਤਾਂ ਮੰਡੀ ਦੇ ਵਿੱਚ ਲੇਬਰ ਦੀ ਸਮੱਸਿਆ ਹੈ ਅਤੇ ਜੇਕਰ ਕਿਸੇ ਆਡ਼੍ਹਤੀਏ ਦੇ ਕੋਲ ਲੇਬਰ ਮੌਜੂਦ ਹੈ ਤਾਂ ਬਾਰਦਾਨੇ ਦੀ ਕਮੀ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੇ ਕੈਪਟਨ ਸਰਕਾਰ ਤੇ ਭਾਜਪਾ ਸਰਕਾਰ ਦੀਆਂ ਨੀਤੀਆਂ ਲਾਗੂ ਕਰਨ ਦੇ ਦੋਸ਼ ਲਗਾਏ ਅਤੇ ਆਖਿਆ

ਕਿ ਦੋਹਾਂ ਸਰਕਾਰਾਂ ਅੰਦਰੋਂ ਆਪਸ ਦੇ ਵਿੱਚ ਮਿਲੀਆਂ ਹੋਈਆਂ ਹਨ ਉਨ੍ਹਾਂ ਆਖਿਆ ਕਿ ਸਰਕਾਰਾਂ ਦੇ ਵੱਲੋਂ ਕਿਸਾਨਾਂ ਨੂੰ ਧਰਨੇ ਲਗਾਉਣ ਲਈ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਵੇਂ ਕਿ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਧਰਨਾ ਫਿਰ ਫ਼ਸਲਾਂ ਦਾ ਵਿਕਣ ਕਾਰਨ ਧਰਨਾ ਬਾਰਦਾਨੇ ਲਈ ਧਰਨਾ ਅਤੇ ਫਿਰ ਸਿੱਧੀ ਅਦਾਇਗੀ ਦੇ ਚਲਦਿਆਂ ਪੇਮੈਂਟ ਨਾ ਮਿਲਣਾ ਲਈ ਵੀ ਕਿਸਾਨਾਂ ਨੂੰ ਧਰਨਾ ਲਗਾਉਣਾ ਪਵੇਗਾ

ਇੱਕ ਪਾਸੇ ਤਾਂ ਕਿਸਾਨ ਦਿੱਲੀ ਦੀਆਂ ਸੜਕਾਂ ਉੱਤੇ ਕੇਂਦਰ ਸਰਕਾਰ ਦੇ ਬਣਾਏ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਧਰਨਾ ਲਗਾ ਰਹੇ ਹਨ ਤਾਂ ਦੂਜੇ ਪਾਸੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਹੁੰਦਿਆਂ ਹੋਏ ਪੰਜਾਬ ਦੀ ਮੰਡੀ ਦੇ ਵਿੱਚ ਬੈਠੇ ਹੋਏ ਕਿਸਾਨ ਵੀ ਧਰਨਾ ਲਗਾ ਰਹੇ ਹਨ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *