ਕਿਸਾਨਾਂ ਨੇ ਕਰ ਦਿੱਤਾ ਚੱਕਾ ਜਾ ਮ, ਸੜਕਾਂ ਤੇ ਲਾਏ ਧਰਨੇ, ਸੜਕਾਂ ਤੇ ਪੈ ਗਏ ਲੰਮੇ, ਮਾਹੌਲ ਪੂਰਾ ਗਰਮ !

Uncategorized

ਇਕ ਪਾਸੇ ਤਾਂ ਕਿਸਾਨ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦੇ ਬਣਾਏ ਗਏ ਖੇਤੀ ਬਿੱਲਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਹਨ ਤਾਂ ਦੂਜੇ ਪਾਸੇ ਪੰਜਾਬ ਸਰਕਾਰ ਕਿਸਾਨਾਂ ਨੂੰ ਤੰ ਗ ਕਰਦੀ ਨਜ਼ਰ ਆ ਰਹੀ ਹੈ ਇਸ ਵੇਲੇ ਦੀਆਂ ਤਸਵੀਰਾਂ ਨਾਭਾ ਤੋਂ ਸਾਹਮਣੇ ਆ ਰਹੀਆਂ ਹਨ ਜਿਥੇ ਕਿ ਬਾਰਦਾਨਾ ਨਾ ਮਿਲਣ ਦੇ ਚੱਲਦਿਆਂ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਸੜਕਾਂ ਤੇ ਧਰਨਾ ਲਗਾਇਆ ਗਿਆ ਹੈ

ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਣਕ ਦੀ ਖਰੀਦ ਤੋਂ ਭੱਜ ਰਹੀ ਹੈ ਅਤੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਹੀ ਕਿਸਾਨ ਆਡ਼੍ਹਤੀ ਅਤੇ ਮਜ਼ਦੂਰ ਪ੍ਰੇਸ਼ਾਨ ਹਨ ਉਨ੍ਹਾਂ ਨੇ ਆਖਿਆ ਕਿ ਕਿਸਾਨਾਂ ਅਤੇ ਮਜ਼ਦੂਰਾਂ ਮੰਡੀਆਂ ਦੇ ਵਿੱਚ ਪਿਛਲੇ ਦਸ ਦਿਨਾਂ ਤੋਂ ਵਿਹਲੇ ਬੈਠੇ ਹਨ ਜਿਸ ਕਾਰਨ ਫਸਲਾਂ ਦੀ ਭਰਾਈ ਲਈ ਮੰਡੀਆਂ ਦੇ ਵਿੱਚ ਬਾਰਦਾਨਾ ਨਾ ਆਉਣ ਤੇ ਉਨ੍ਹਾਂ ਆਖਿਆ

ਕਿ ਮੌਸਮ ਦੇ ਖ਼ਰਾਬ ਹੋਣ ਕਾਰਨ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਉਨ੍ਹਾਂ ਸਪੱਸ਼ਟ ਆਖਿਆ ਕਿ ਜਦੋਂ ਤੱਕ ਮੰਡੀ ਦੇ ਵਿੱਚ ਬਾਰਦਾਨਾ ਨਹੀਂ ਭੇਜਿਆ ਜਾਂਦਾ ਉਦੋਂ ਤੱਕ ਉਹ ਧਰਨੇ ਤੋਂ ਨਹੀਂ ਉਠਣਗੇ ਦੱਸਦੀ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਦੇ ਵੱਲੋਂ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਹੋਣ ਅਤੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵਧੀਆ ਢੰਗ ਨਾਲ ਨੇਪਰੇ ਚੜ੍ਹਾਉਣ ਦੇ ਵੱਡੇ ਦਾਅਵੇ ਕੀਤੇ ਗਏ ਹਨ

ਜੋ ਕਿ ਜ਼ਮੀਨੀ ਪੱਧਰ ਤੇ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ ਅਤੇ ਉੱਪਰੋਂ ਬੱਦਲ ਹੋਏ ਮੌਸਮ ਨੇ ਵੀ ਕਿਸਾਨਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਡੀਆਂ ਵਿੱਚ ਫ਼ਸਲ ਆਉਣ ਤੋਂ ਪਹਿਲਾਂ ਇਹ ਬਿਆਨ ਦੇ ਰਹੇ ਸਨ ਕਿ ਇਸ ਵਾਰ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ ਉਨ੍ਹਾਂ ਦੀ ਫ਼ਸਲ ਨੂੰਹ ਮੰਡੀਆਂ ਦੇ ਵਿੱਚੋਂ ਛੇਤੀ ਚੁੱਕਿਆ ਜਾਵੇਗਾ

ਅਤੇ ਉਨ੍ਹਾਂ ਦੀ ਸਿੱਧੀ ਅਦਾਇਗੀ ਵੀ ਚੌਵੀ ਘੰਟਿਆਂ ਦੇ ਵਿੱਚ ਹੀ ਉਨ੍ਹਾਂ ਦੇ ਖਾਤੇ ਵਿਚ ਆ ਜਾਵੇਗੀ ਪਰ ਇਹ ਸਾਰਾ ਕੁਝ ਨਾਕਾਮ ਹੁੰਦਾ ਦਿਖਦਾ ਨਜ਼ਰ ਆ ਰਿਹਾ ਹੈ ਜਿਥੇ ਕਿ ਕਿਸਾਨਾਂ ਦੇ ਵਲੋਂ ਧਰਨਾ ਲਗਾਇਆ ਜਾ ਰਿਹਾ ਹੈ ਹੋਰ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *