ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਪੰਦਰਾਂ ਹਜ਼ਾਰ ਕਿਸਾਨ ਇਕੱਠੇ ਕਰ ਦਿੱਲੀ ਵੱਲ ਨੂੰ ਹੋਏ ਰਵਾਨਾ!

Uncategorized

ਦੇਸ਼ ਦੇ ਕਿਸਾਨਾਂ ਦਾ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਹੈ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ ਜਿਸ ਦੇ ਚਲਦਿਆਂ ਕੇਂਦਰ ਸਰਕਾਰ ਇਹ ਖੇਤੀ ਕਾਲੇ ਕਾਨੂੰਨ ਨੂੰ ਵਾਪਸ ਲੈਣ ਲਈ ਨਹੀਂ ਮੰਨ ਰਹੀ ਪਰ ਕਿਸਾਨਾਂ  ਦਾ ਕਹਿਣਾ ਹੈ ਕਿ ਜਿਨ੍ਹਾਂ ਸਮਾਂ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਸਮਾਂ ਅਸੀਂ ਆਪਣੇ ਘਰਾਂ ਤੋਂ ਹੀ ਵਾਪਿਸ ਜਾਵਾਂਗੇ ਇਸ ਦੀਆਂ ਤਸਵੀਰਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਦਿੱਲੀ ਮੋਰਚੇ ਲਈ ਰਵਾਨਾ ਕੀਤੇ ਜਾਣ ਵਾਲੇ ਕਾਫ਼ਲੇ ਦੀਆਂ ਹਨ

ਜਿਨ੍ਹਾਂ ਦੇ ਵਿਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਚ ਕਿਸਾਨ ਦਿੱਲੀ ਲਈ ਰਵਾਨਾ ਹੋ ਰਹੇ ਹਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਹੈ ਕਿ ਸਰਕਾਰ ਦੇ ਵੱਲੋਂ ਕੋਰੋਨਾ ਦੀ ਆੜ ਵਿੱਚ ਕਲੀਨ ਆਪਰੇਸ਼ਨ ਚਲਾ ਰਹੇ ਕਿਸਾਨਾ ਨੂੰ ਉਠਾਉਣ ਦੀ ਗੱਲ ਆਖੀ ਜਾ ਰਹੀ ਹੈ ਪਰ ਕਿਸਾਨਾਂ ਦਾ ਇਹ ਹਜ਼ੂਮ ਦਿੱਲੀ ਪੁੱਜ ਰਿਹਾ ਹੈ ਤਾਂ ਜੋ ਸਰਕਾਰ ਦੁਆਰਾ ਗ਼ਲਤ ਕਦਮ ਉਠਾਉਣ ਤੇ ਉਸ ਨੂੰ ਜਵਾਬ ਦਿੱਤਾ ਜਾਵੇ ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ ਜਾ ਰਹੇ

ਕਿਸਾਨਾਂ ਦੀ ਗਿਣਤੀ ਕਰੀਬ ਪੰਦਰਾਂ ਹਜ਼ਾਰ ਹੈ ਉਨ੍ਹਾਂ ਸਪੱਸ਼ਟ ਕੀਤਾ ਹੈ ਕੀ ਬਾਰਡਰਾਂ ਤੇ ਕਿਸਾਨਾਂ ਦੀ ਗਿਣਤੀ ਘਟਣ ਸਬੰਧੀ ਜੋ ਖ਼ਬਰਾਂ ਵੰਡੀਆਂ ਜਾ ਰਹੀਆਂ ਹਨ ਉਹ ਪੂਰੀ ਤਰ੍ਹਾਂ ਅਫਵਾਹਾਂ ਹਨ ਕਿਉਂਕਿ ਕਿਸਾਨ ਕਣਕ ਦੀ ਵਾਢੀ ਲਈ ਪੰਜਾਬ ਆਏ ਸਨ ਤੇ ਹੁਣ ਜਿਥੇ ਅੱਜ ਪੰਦਰਾਂ ਹਜ਼ਾਰ ਕਿਸਾਨ ਮੋਰਚਾ ਵਿੱਚ ਸ਼ਮੂਲੀਅਤ ਲਈ ਪੁੱਜ ਰਿਹਾ ਹੈ ਉਥੇ ਹੀ ਅਗਲੇ ਕੁੱਝ ਦਿਨਾਂ ਦੇ ਵਿੱਚ ਵੀਹ ਹਜ਼ਾਰ ਹੋਰ ਕਿਸਾਨ ਦਿੱਲੀ ਮੋਰਚੇ ਦੇ ਵਿਚ ਪੁੱਜ ਜਾਣਗੇ ਹੋਰ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ

ਹਰੇਕ ਵਿਅਕਤੀ ਤਕ ਪਹੁੰਚ ਜਾਵੇ ਅਤੇ ਇਹ ਵੀਡੀਓ ਕੇਂਦਰ ਸਰਕਾਰ ਤੱਕ ਪਹੁੰਚ ਜਾਵੇ ਤਾਂ ਜੋ ਕੇਂਦਰ ਸਰਕਾਰ ਦੇ ਮਨ ਵਿੱਚ ਰੱਖਿਆ ਹੋਇਆ ਭੁਲੇਖਾ ਹਮੇਸ਼ਾਂ ਲਈ ਦੂਰ ਹੋ ਜਾਵੇ ਕੇਂਦਰੀ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਦੇ ਚਲਦਿਆਂ ਦਿੱਲੀ ਵਿੱਚ ਬੈਠੇ ਹੋਏ ਕਿਸਾਨਾਂ ਨੂੰ ਉਠਾ ਦਿੱਤਾ ਜਾਵੇਗਾ ਅਤੇ ਬਾਰਡਰ ਖਾਲੀ ਕੀਤੇ ਜਾਣਗੇ ਪਰ ਇਸ ਦੇ ਉਲਟ ਕਿਸਾਨ ਇਹ ਗੱਲ ਨਹੀਂ ਮੰਨ ਰਹੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤਕ ਕਿਸਾਨ ਆਪਣੇ ਘਰਾਂ ਨੂੰ ਵਾਪਸ ਨਹੀਂ ਮੁੜਨਗੇ

Leave a Reply

Your email address will not be published. Required fields are marked *