ਕਿਸਾਨਾਂ ਨੇ ਫਿਰ ਘੇਰਿਆ ਭਾਜਪਾ ਆਗੂ, ਕੀਤਾ ਉਹੀ ਮਾੜਾ ਹਾਲ, ਦੇਖੋ ਵੀਡੀਓ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਥੇ ਕਿ ਕਿਸਾਨਾਂ ਦੇ ਵੱਲੋਂ ਭਾਜਪਾ ਲੀਡਰਾਂ ਦਾ ਪੰਜਾਬ ਦੇ ਵਿੱਚ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਦੇਸ਼ ਦੇ ਕਿਸਾਨਾਂ ਦਾ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਹੈ ਜਿਸ ਦੇ ਚੱਲਦਿਆਂ ਕਿਸਾਨਾਂ ਦੇ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਬਰਨਾਲਾ ਦੇ ਕਸਬਾ ਧਨੌਲਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਗੁਰਤੇਜ ਸਿੰਘ ਢਿੱਲੋਂ ਭਾਜਪਾ ਆਗੂਆਂ ਦੇ ਨਾਲ ਮੀਟਿੰਗ ਕਰਨ ਪੁੱਜੇ ਸਨ

ਪਰ ਇਸ ਦੀ ਭਿਣਕ ਕਿਸਾਨਾਂ ਨੂੰ ਲੱਗਣ ਤੇ ਉਨ੍ਹਾਂ ਦੁਬਾਰਾ ਮੌਕੇ ਤੇ ਧਨੌਲਾ ਵਿਖੇ ਪੁੱਜਿਆ ਗਿਆ ਤੇ ਭਾਜਪਾ ਆਗੂਆਂ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸ ਉਪਰੰਤ ਭਾਰੀ ਪੁਲੀਸ ਬਲ ਦੀ ਮੌਕੇ ਤੇ ਤਾਇਨਾਤੀ ਕੀਤੀ ਗਈ ਅਤੇ ਭਾਜਪਾ ਆਗੂ ਨੂੰ ਉਥੋਂ ਰਵਾਨਾ ਕੀਤਾ ਗਿਆ ਇਸ ਮੌਕੇ ਕਿਸਾਨ ਆਗੂਆਂ ਨੇ ਆਖਿਆ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਹੋਇਆ ਹੈ ਕਿ ਭਾਜਪਾ ਆਗੂਆਂ ਦੇ ਪ੍ਰੋਗਰਾਮਾਂ ਦਾ ਘਿਰਾਓ ਕੀਤਾ ਜਾਵੇਗਾ

ਜਿਸ ਦੇ ਤਹਿਤ ਅੱਜ ਕਿਸਾਨਾਂ ਦੇ ਵੱਲੋਂ ਇਹ ਘਿਰਾਓ ਕੀਤਾ ਗਿਆ ਹੈ ਜੋ ਕਿ ਤਦ ਤੱਕ ਜਾਰੀ ਰਹੇਗਾ ਜਦੋਂ ਤੱਕ ਭਾਜਪਾ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਨ੍ਹਾਂ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਦੇ ਜ਼ਰੀਏ ਪੰਜਾਬ ਨੂੰ ਬਰਬਾਦੀ ਕਰਨ ਦੇ ਰਾਹ ਤੇ ਤੁਲੀ ਹੋਈ ਹੈ ਜਿਸ ਦੇ ਚੱਲਦਿਆਂ ਕਿਸਾਨਾਂ ਦਾ ਸਰਕਾਰ ਨਾਲ ਮੱਥਾ ਲੱਗਿਆ ਹੋਇਆ ਹੈ

ਪਰ ਉਨ੍ਹਾਂ ਆਖਿਆ ਕਿ ਸਰਕਾਰ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਕਿਸਾਨ ਆਪਣੀਆਂ ਮੰਗਾਂ ਮਨਵਾ ਕੇ ਸ਼ਾਂਤ ਬੈਠਣਗੇ ਨਹੀਂ ਤਾਂ ਕਿਸਾਨਾਂ ਦੁਆਰਾ ਭਾਜਪਾ ਆਗੂਆਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱੱਤੀ ਕਿ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤਾ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹਰ ਇੱਕ ਵਿਅਕਤੀ ਤਕ ਪਹੁੰਚ ਜਾਵੇ

Leave a Reply

Your email address will not be published. Required fields are marked *