ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਅੱਗੇ ਕੋਰੋਨਾ ਯੋਧਿਆਂ ਨਾਲ ਹੋਈ ਮਾ ੜੀ, ਵਾਇਰਲ ਹੋਈ ਵੀਡੀਓ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਾਲ ਕੋਰੋਨਾ ਦੇ ਲਗਾਤਾਰ ਕੇਸਰੋ ਵਧ ਰਹੇ ਸਨ ਜਿਸ ਦੇ ਚੱਲਦਿਆਂ ਸਰਕਾਰ ਦੇ ਵੱਲੋਂ ਲਾਕਡਾਊਨ ਦੇ ਹੁਕਮ ਜਾਰੀ ਕੀਤੇ ਗਏ ਸਨ ਜਿਸ ਦੇ ਵਿਚ ਸਰਕਾਰ ਨੇ ਵੱਖ ਵੱਖ ਥਾਂਵਾਂ ਤੋਂ ਮੁੰਡੇ ਅਤੇ ਕੁੜੀਆਂ ਨੂੰ ਇਕੱਠੇ ਕਰਕੇ ਵਲੰਟੀਅਰਾਂ ਦੀ ਨੌਕਰੀ ਦਿੱਤੀ ਅਤੇ ਉਨ੍ਹਾਂ ਨਾਲ ਹੋਰ ਵੀ ਵੱਡੇ ਵਾਅਦੇ ਕੀਤੇ ਇਸ ਵੇਲੇ ਦੀ ਵੀਡੀਓ ਪਟਿਆਲੇ ਤੋਂ ਵਾਇਰਲ ਹੋ ਰਹੀ ਹੈ ਪਿਛਲੇ ਵਰ੍ਹੇ ਲਾਕਡਾਉਨ ਤੇ ਕੋਰੋਨਾ ਵਾਇਰਸ ਦੇ ਪਹਿਲੇ ਪੜਾਅ ਦੌਰਾਨ ਪੰਜਾਬ ਸਰਕਾਰ ਵੱਲੋਂ ਰੱਖੇ ਗਏ

ਕੋਰੋਨਾ ਵਲੰਟੀਅਰਾਂ ਦਾ ਗੁੱਸਾ ਹੁਣ ਸਰਕਾਰ ਖ਼ਿਲਾਫ਼ ਫੁੱਟਣ ਲੱਗਿਆ ਹੈ ਦਰਅਸਲ ਪੰਜਾਬ ਸਰਕਾਰ ਦੁਆਰਾ ਕੋਰੋਨਾ ਨੂੰ ਜਾਂਦਿਆਂ ਦੇਖ ਕੇ ਇਨ੍ਹਾਂ ਵਲੰਟੀਅਰਾਂ ਨੂੰ ਫਾਰਗ ਕਰ ਦਿੱਤਾ ਗਿਆ ਸੀ ਜਿਸਦੇ ਚਲਦਿਆਂ ਸਾਰੇ ਵਲੰਟੀਅਰ ਵਿਰੁੱਧ ਦਰ ਹੋ ਚੁੱਕੇ ਸਨ ਅਤੇ ਕਈ ਦਿਨਾਂ ਤੋਂ ਸੰਘਰਸ਼ ਦੇ ਰਾਹ ਉੱਤੇ ਚੱਲ ਰਹੇ ਹਨ ਅਤੇ ਹੁਣ ਕੈਪਟਨ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨਾਂ ਲਈ ਸੜਕਾਂ ਤੇ ਉਤਰ ਆਏ ਹਨ ਕੋਰੋਨਾ ਵਲੰਟੀਅਰਾਂ ਨੇ ਅੱਜ ਸ਼ਹਿਰ ਪਟਿਆਲਾ ਦੇ ਵਿੱਚ ਵੱਡਾ ਰੋਸ ਮਾਰਚ ਕਰਕੇ ਮੁੱਖ ਮੰਤਰੀ ਕੈਪਟਨ ਦੀ ਕੋਠੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ

ਪਰ ਇਸ ਤੋਂ ਪਹਿਲਾਂ ਕਿ ਵਲੰਟੀਅਰ ਕੈਪਟਨ ਦੀ ਕੋਠੀ ਤੱਕ ਪੁੱਜਣਾ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਬੈਰੀਕੇਡ ਲਗਾ ਕੇ ਰੋਕ ਦਿੱਤਾ ਇਸ ਦੌਰਾਨ ਪੁਲਸ ਅਤੇ ਵਲੰਟੀਅਰਾਂ ਵਿਚਕਾਰ ਧੱਕਾ ਮੁੱਕੀ ਵੀ ਹੋਈ ਇਸੇ ਦੌਰਾਨ ਵਲੰਟੀਅਰਾਂ ਨੇ ਕੈਪਟਨ ਅਤੇ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਦੇ ਗੰਭੀਰ ਦੋਸ਼ ਲਗਾਏ ਜਿਨ੍ਹਾਂ ਮੁਤਾਬਕ ਸਰਕਾਰ ਨੇ ਉਨ੍ਹਾਂ ਦੀ ਉਸ ਸਮੇਂ ਕੰਮ ਲਿਆ  ਜਦੋਂ ਕੋਰੋਨਾ ਦੇ ਡਰ ਤੋਂ ਪੂਰੇ ਦੇਸ਼ ਦੇ ਲੋਕ ਘਰਾਂ ਅੰਦਰ ਵੜੇ ਹੋਏ ਸਨ ਪਰ ਜਦ ਸਰਕਾਰ ਦਾ ਮਤਲਬ ਪੂਰਾ ਹੋਇਆ ਤਾਂ ਉਨ੍ਹਾਂ ਨੂੰ ਬਿਨਾਂ ਕੋਈ ਨੋਟਿਸ ਦਿੱਤਿਆਂ ਨੌਕਰੀ ਤੋਂ ਕੱਢ ਦਿੱਤਾ ਗਿਆ

ਅਤੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਉਨ੍ਹਾਂ ਨੂੰ ਨੌਕਰੀਆਂ ਦੇ ਬਹਾਲ ਕਰੇ ਨਹੀਂ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਗੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਿਛਲੇ ਸਾਲ ਜਦੋਂ ਕੋਰੂਨਾ ਦੇ ਕੇਸ ਲਗਾਤਾਰ ਵਧ ਰਹੇ ਸਨ ਤਾਂ ਉਨ੍ਹਾਂ ਵਲੰਟੀਅਰਾਂ ਤੋਂ ਸੌ ਸੌ ਲਾਰੇ ਲਗਾ ਕੇ ਕੰਮ ਲਿਆ ਗਿਆ ਪਰ ਜਦੋਂ ਸਰਕਾਰ ਦਾ ਆਪਣਾ ਕਾਮਾ ਨਿਕਲ ਗਿਆ ਤਾਂ ਉਸ ਤੋਂ ਬਾਅਦ ਉਨ੍ਹਾਂ ਵਲੰਟੀਅਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ

Leave a Reply

Your email address will not be published. Required fields are marked *