ਔਰਤਾਂ ਨੂੰ ਸਰਕਾਰੀ ਬੱਸ ਵਿੱਚ ਮੁਫ਼ਤ ਸਫ਼ਰ ਦੇਣ ਤੋਂ ਬਾਅਦ ਕੈਪਟਨ ਸਰਕਾਰ ਨੇ ਕੀਤਾ ਇੱਕ ਹੋਰ ਵੱਡਾ ਐਲਾਨ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਸਰਕਾਰ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵੱਡਾ ਧਮਾਕਾ ਕੀਤਾ ਹੈ ਜਿਸ ਵਿੱਚ ਸੁਬ੍ਹਾ ਸਰਕਾਰ ਹੁਣ ਲੋਕਾਂ ਨਾਲ ਕੀਤੇ ਹੋਏ ਵਾਅਦੇ ਨਿਭਾਉਣ ਲੱਗੀ ਹੈ ਸਰਕਾਰ ਵੱਲੋਂ ਲੋਕ ਭਲਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ ਇਸ ਸਾਲ ਇੱਕ ਅਪ੍ਰੈਲ ਤੋਂ ਪੰਜਾਬ ਦੀਆਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ

ਜਿਸ ਕਰਕੇ ਪੀਆਰਟੀਸੀ ਦੀਆਂ ਬੱਸਾਂ ਵਿੱਚ ਜ਼ਿਆਦਾਤਰ ਔਰਤਾਂ ਸਵਾਰੀਆਂ ਹੀ ਨਜ਼ਰ ਆਉਂਦੀਆਂ ਹਨ ਇਸ ਤਰ੍ਹਾਂ ਸਾਲ ਦੋ ਹਜਾਰ ਇੱਕੀ ਅਤੇ ਦੋ ਹਜਾਰ ਬਾਈ ਦੇ ਅਕਾਦਮਿਕ ਸੈਸ਼ਨ ਦੇ ਬਾਰ੍ਹਵੀਂ ਜਮਾਤ ਦੇ ਲਗਪਗ ਦੋ ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਮੋਬਾਇਲ ਫੋਨ ਦਿੱਤੇ ਜਾਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇਣ ਦੀ ਵੀ ਗੱਲ ਤੁਰੀ ਹੈ ਹੁਣ ਮੰਤਰੀ ਮੰਡਲ ਨੇ ਆਸ਼ੀਰਵਾਦ ਸਕੀਮ ਅਧੀਨ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਦਿੱਤੀ ਜਾਣ ਵਾਲੀ

ਇੱਕੀ ਹਜ਼ਾਰ ਰੁਪਏ ਦੀ ਰਕਮ ਨੂੰ ਵਧਾ ਕੇ ਇਕਵੰਜਾ ਹਜ਼ਾਰ ਰੁਪਏ ਕਰ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ ਪਹਿਲਾਂ ਇਹ ਰਕਮ ਪੰਦਰਾਂ ਹਜ਼ਾਰ ਰੁਪਏ ਸੀ ਜੋ ਮੌਜੂਦਾ ਸਰਕਾਰ ਨੇ ਦੋ ਹਜਾਰ ਸਤਾਰਾਂ ਵਿੱਚ ਵਧਾ ਕੇ ਇੱਕੀ ਹਜ਼ਾਰ ਰੁਪਏ ਕਰ ਦਿੱਤੀ ਸੀ ਅਤੇ ਹੁਣ ਇਹ ਰਕਮ ਇਕਵੰਜਾ ਹਜ਼ਾਰ ਰੁਪਏ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਹੈ ਕਿ ਇਹ ਸਕੀਮ ਅਨੁਸੂਚਿਤ ਜਾਤੀ ਇਸਾਈ ਭਾਈਚਾਰੇ ਪਛੜੀਆਂ ਸ਼ਰੇਣੀਆਂ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਪਰਿਵਾਰਾਂ ਅਤੇ ਕਿਸੇ ਵੀ ਜਾਤੀ ਨਾਲ ਸਬੰਧਤ ਵਿਧਵਾਦਾਂ ਦੀਆਂ ਧੀਆਂ ਦੇ ਨਾਲ ਨਾਲ ਅਠਾਰਾਂ ਸਾਲ ਜਾਂ

ਇਸ ਤੋਂ ਵੱਧ ਉਮਰ ਦੀਆਂ ਮੁਸਲਮਾਨ ਲੜਕਿਆਂ ਲਈ ਵੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਵਾਲੇ ਪਰਿਵਾਰ ਦੀ ਸਾਰੀ ਸਾਧਨਾਂ ਤੋਂ ਸਾਲਾਨਾ ਆਮਦਨ ਬੱਤੀ ਹਜਾਰ ਸੱਤ ਸੌ ਨੱਬੇ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਇਸ ਦੇ ਨਾਲ ਇਹ ਵੀ ਸ਼ਰਤ ਹੈ ਕਿ ਇਹ ਰਾਸ਼ੀ ਇਕ ਪਰਿਵਾਰ ਦੀਆਂ ਦੋ ਲੜਕੀਆਂ ਨੂੰ ਹੀ ਦਿੱਤੀ ਜਾ ਸਕਦੀ ਹੈ ਆਸ਼ੀਰਵਾਦ ਸਕੀਮ ਦੀ ਰਕਮ ਵਿਚ ਵਾਧਾ ਕੀਤਾ ਗਿਆ ਹੈ ਇਹ ਵਾਧਾ ਇੱਕ ਜੁਲਾਈ ਦੋ ਹਜਾਰ ਇੱਕੀ ਤੋਂ ਲਾਗੂ ਹੋਵੇਗਾ

Leave a Reply

Your email address will not be published. Required fields are marked *