ਗਰਮੀਆਂ ਦੇ ਵਿੱਚ ਪੰਜਾਬੀ ਨੇ ਜੁਗਾੜ ਲਾ ਕੇ ਇੱਟਾਂ ਦਾ ਬਣਾ ਲਿਆ ਏ ਸੀ ਕੂਲਰ

Uncategorized

ਅੱਜਕੱਲ੍ਹ ਗਰਮੀਆਂ ਦੇ ਇਸ ਮੌਸਮ ਵਿੱਚ ਤਾਪਮਾਨ ਸਿਖਰਾਂ ਤੇ ਪਹੁੰਚ ਜਾਂਦਾ ਹੈ, ਜਿਸ ਕਾਰਨ ਕੇ ਆਮ ਜਨਤਾ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ ਕਿਉਂਕਿ ਅਮੀਰ ਲੋਕ ਏਸੀ ਵਾਲੇ ਕਮਰੇ ਵਿੱਚ ਜਾ ਬੈਠਦੇ ਹਨ।ਪਰ ਆਮ ਜਨਤਾ ਜਿਨ੍ਹਾਂ ਦੇ ਘਰਾਂ ਵਿੱਚ ਏਸੀ ਨਹੀਂ ਹੁੰਦਾ,ਉਨ੍ਹਾਂ ਨੂੰ ਅਸਲੀ ਗਰਮੀ ਦਾ ਪਤਾ ਲੱਗਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੇ ਘਰਾਂ ਵਿੱਚ ਕੂਲਰ ਵੀ ਨਹੀਂ ਹਨ ਅਤੇ ਇਸ ਭਖਦੀ ਹੋਈ ਗਰਮੀ ਵਿੱਚ ਦਿਨ ਭਰ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਰ ਕਹਿੰਦੇ ਹਨ ਕਿ ਜਦੋਂ ਕੋਈ ਲੋੜ ਹੋਵੇ ਤਾਂ ਉਸ ਸਮੇਂ ਕੋਈ ਨਾ ਕੋਈ ਕਾਢ ਜ਼ਰੂਰ ਕੱਢੀ ਜਾਂਦੀ ਹੈ।

ਅਤੇ ਪੰਜਾਬੀ ਜੁਗਾੜੀ ਹੁੰਦੇ ਹਨ ਇਸੇ ਲਈ ਉਨ੍ਹਾਂ ਦੇ ਦਿਮਾਗ ਵਿਚ ਹਮੇਸ਼ਾਂ ਕੁਝ ਨਾ ਕੁਝ ਚਲਦਾ ਹੀ ਰਹਿੰਦਾ ਹੈ। ਅਜਿਹੀਆਂ ਸਾਡੇ ਸਾਹਮਣੇ ਬਹੁਤ ਸਾਰੀਆਂ ਉਦਾਹਰਣਾਂ ਹਨ ਜਿੱਥੇ ਕਿ ਪੰਜਾਬੀਆਂ ਵੱਲੋਂ ਅਜਿਹੇ ਜੁਗਾੜ ਲਗਾਏ ਜਾਂਦੇ ਹਨ ਜੋ ਕਿ ਵੱਡੇ ਵੱਡੇ ਇੰਜਨੀਅਰਾਂ ਨੂੰ ਵੀ ਸਮਝ ਨਾ ਆਉਣ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਕੇ ਇਕ ਵਿਅਕਤੀ ਨੇ ਆਪਣੇ ਘਰ ਵਿੱਚ ਇੱਟਾਂ ਦਾ ਇੱਕ ਕੂਲਰ ਤਿਆਰ ਕਰ ਦਿੱਤਾ ਹੈ।ਦੱਸ ਦਈਏ ਕਿ ਇਹ ਕੂਲਰ ਦੇਖਣ ਨੂੰ ਆਮ ਕੂਲਰ ਵਰਗਾ ਲੱਗਦਾ ਹੈ

,ਭਾਵ ਕਿ ਇਹ ਕੂਲਰ ਉਸੇ ਤਰੀਕੇ ਨਾਲ ਕੰਮ ਕਰਦਾ ਹੈ ਜਿਵੇਂ ਕਿ ਬਾਜ਼ਾਰਾਂ ਵਿਚ ਮਿਲਣ ਵਾਲੇ ਕੂਲਰ ਕਰਦੇ ਹਨ।ਪਰ ਇਸ ਦੀ ਬਨਾਵਟ ਬਜ਼ਾਰੂ ਕੂਲਰ ਨਾਲੋਂ ਬਿਲਕੁਲ ਵੱਖਰੀ ਹੈ ,ਭਾਵ ਕਿ ਇਸ ਵਿੱਚ ਲੋਹੇ ਦੀ ਵਰਤੋਂ ਕਰਨ ਦੀ ਥਾਂ ਤੇ ਇੱਟਾਂ ਦੀ ਵਰਤੋਂ ਕੀਤੀ ਗਈ ਹੈ। ਇੱਟਾਂ ਅਤੇ ਸੀਮਿੰਟ ਦੀ ਵਰਤੋਂ ਕਰਦੇ ਹੋਏ ਇਸ ਕੂਲਰ ਨੂੰ ਤਿਆਰ ਕੀਤਾ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਕੂਲਰ ਬਾਜ਼ਾਰੂ ਕੂਲਰ ਨਾਲੋਂ ਵੀ ਜ਼ਿਆਦਾ ਠੰਢੀ ਹਵਾ ਦਿੰਦਾ ਹੈ।ਸੋ ਜਿਸ ਵਿਅਕਤੀ ਵੱਲੋਂ ਇਸ ਕੂਲਰ ਨੂੰ ਤਿਆਰ ਕੀਤਾ ਗਿਆ ਹੈ। ਉਸ ਵੀਰ ਦੀਆਂ ਸੋਸ਼ਲ ਮੀਡੀਆ ਉੱਤੇ ਕਾਫੀ ਤਾਰੀਫਾਂ ਹੋ ਰਹੀਆਂ ਹਨ

ਅੱਜਕੱਲ੍ਹ ਵਧਦੀ ਹੋਈ ਮਹਿੰਗਾਈ ਵਿਚ ਬਹੁਤ ਸਾਰੇ ਲੋਕ ਕੂਲਰ ਲੈਣ ਤੋਂ ਅਸਮਰੱਥ ਹਨ,ਜਿਸ ਕਾਰਨ ਕੇ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਜੁਗਾੜ ਲਗਾਏ ਜਾ ਰਹੇ ਹਨ। ਜਿਸ ਕਾਰਨ ਕਿ ਉਨ੍ਹਾਂ ਨੂੰ ਘੱਟ ਖਰਚਾ ਆਵੇ ਅਤੇ ਉਹ ਗਰਮੀ ਤੋਂ ਬਚ ਸਕਣ।

Leave a Reply

Your email address will not be published. Required fields are marked *