ਕੁਝ ਦੇਰ ਮੀਂਹ ਪੈਣ ਤੋਂ ਬਾਅਦ ਕੈਪਟਨ ਦੇ ਸ਼ਾਹੀ ਸ਼ਹਿਰ ਦੀਆਂ ਗਲੀਆਂ ਬਣੀਆਂ ਨਹਿਰ

Uncategorized

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਾਹੀ ਸ਼ਹਿਰ ਪਟਿਆਲਾ ਅੱਜ ਕੱਲ੍ਹ ਸੁਰਖੀਆਂ ਵਿਚ ਹੈ,ਕਿਉਂਕਿ ਬਰਸਾਤ ਤੋਂ ਬਾਅਦ ਅੱਜ ਤਰੀਕੇ ਦਾ ਹਾਲ ਪਟਿਆਲਾ ਸ਼ਹਿਰ ਦਾ ਹੋ ਜਾਂਦਾ ਹੈ।ਉਸ ਨਾਲ ਸਾਰਿਆਂ ਦਾ ਧਿਆਨ ਪਟਿਆਲਾ ਸ਼ਹਿਰ ਵੱਲ ਜ਼ਰੂਰ ਹੋ ਜਾਂਦਾ ਹੈ, ਕਿਉਂਕਿ ਪਿਛਲੇ ਦਿਨੀਂ ਜੋ ਮੀਂਹ ਪਟਿਆਲਾ ਵਿੱਚ ਪਿਆ ਹੈ ਉਸ ਤੋਂ ਬਾਅਦ ਪਟਿਆਲਾ ਦੀਆਂ ਗਲੀਆਂ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ।ਜਿਸ ਕਾਰਨ ਕੇ ਲੋਕਾਂ ਨੂੰ ਆਉਣਾ ਜਾਣਾ ਮੁਸ਼ਕਿਲ ਹੋ ਰਿਹਾ ਹੈ ਦੱਸ ਦਈਏ ਕਿ ਪਟਿਆਲਾ ਦੇ ਸਰਕਾਰੀ ਅਦਾਰਿਆਂ ਦੇ ਆਸ ਪਾਸ ਦੀਆਂ ਸੜਕਾਂ ਦੇ ਹਾਲਾਤ ਵੀ ਬਹੁਤ ਹੀ ਜ਼ਿਆਦਾ ਮੰਨਦੇ ਹੋ ਚੁੱਕੇ ਹਨ।ਜਿਸ ਕਾਰਨ ਕੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖਿਆ ਜਾ ਸਕਦਾ ਹੈ

ਕਿ ਪਟਿਆਲਾ ਦੇ ਕੋਰਟ ਕੰਪਲੈਕਸ ਦੇ ਨਾਲ ਜਾਂਦੀ ਸੜਕ ਉੱਤੇ ਬਹੁਤ ਸਾਰਾ ਪਾਣੀ ਖਡ਼੍ਹਾ ਹੈ ਅਤੇ ਲੋਕ ਆਪਣੀਆਂ ਚੱਪਲਾਂ ਨੂੰ ਹੱਥ ਵਿੱਚ ਫੜ ਕੇ ਉਸ ਪਾਣੀ ਵਿੱਚੋਂ ਲੰਘਦੇ ਹੋਏ ਦਿਖਾਈ ਦਿੱਤੇ। ਬਹੁਤ ਸਾਰੇ ਲੋਕਾਂ ਦਾ ਨੁਕਸਾਨ ਇਸ ਪਾਣੀ ਵਿੱਚ ਡਿੱਗਣ ਕਾਰਨ ਹੋ ਗਿਆ,ਕਿਉਂਕਿ ਜਦੋਂ ਲੋਕ ਇਥੋਂ ਦੀ ਲੰਘਦੇ ਹਨ ਕਈ ਵਾਰ ਉਹ ਇਸ ਪਾਣੀ ਵਿੱਚ ਡਿੱਗ ਜਾਂਦੇ ਹਨ,ਜਿਸ ਕਰਕੇ ਉਨ੍ਹਾਂ ਨੂੰ ਸੱਟਾਂ ਵੀ ਲੱਗਦੀਆਂ ਹਨ ਅਤੇ ਨਾਲ ਹੀ ਉਨ੍ਹਾਂ ਦਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।

ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਲਈ ਬਹੁਤ ਕੁਝ ਕੀਤਾ ਗਿਆ ਹੈ।ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਨਹੀਂ ਹਨ। ਜਿਸ ਕਾਰਨ ਚਾਰੇ ਪਾਸੇ ਨਿਗ੍ਹਾ ਮਾਰਨ ਤੇ ਅੱਜਕੱਲ੍ਹ ਲੋਕਾਂ ਦਾ ਵਿਰਲਾਪ ਹੀ ਸੁਣਾਈ ਦਿੰਦਾ ਹੈ, ਇਸ ਤੋਂ ਇਲਾਵਾ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ਼ ਸੂਬੇ ਦੇ ਵੱਖਰੇ ਵੱਖਰੇ ਕੋਨਿਆਂ ਉੱਤੇ ਧਰਨੇ ਪ੍ਰਦਰਸ਼ਨ ਹੋ ਰਹੇ ਹਨ।

ਪਰ ਫਿਰ ਵੀ ਕੈਪਟਨ ਸਰਕਾਰ ਨੂੰ ਇਹ ਭੁਲੇਖਾ ਹੈ ਕਿ ਪੰਜਾਬ ਦੇ ਲੋਕ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਬਹੁਤ ਜ਼ਿਆਦਾ ਖ਼ੁਸ਼ ਹਨ।

Leave a Reply

Your email address will not be published. Required fields are marked *