ਜੈਪਾਲ ਭੁੱਲਰ ਤੇ ਸਾਥੀ ਖਿਡਾਰੀ ਤੋਂ ਸੁਣੋ ਉਸ ਦੀ ਜ਼ਿੰਦਗੀ ਤਾਂ ਅਸਲ ਸੱਚ

Uncategorized

ਅਕਸਰ ਹੀ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਵਧਣਾ ਚਾਹੀਦਾ ਹੈ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਸਕਣ।ਪਰ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਖਿਡਾਰੀ ਪੰਜਾਬ ਦਾ ਨਾਮ ਉੱਚਾ ਕਰਦੇ ਹਨ।ਪੰਜਾਬ ਸਰਕਾਰ ਵੱਲੋਂ ਉਨ੍ਹਾਂ ਲਈ ਅਜਿਹਾ ਕੁਝ ਨਹੀਂ ਕੀਤਾ ਜਾਂਦਾ,ਜਿਸ ਕਾਰਨ ਕੇ ਉਹ ਮਾਣ ਮਹਿਸੂਸ ਕਰ ਸਕਣ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ।ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਜਿਹੜੇ ਖਿਡਾਰੀ ਕਹਿੰਦੇ ਸੀ ਕਿ ਜੇਕਰ ਉਹ ਹਰਿਆਣਾ ਜਾਂ ਕਿਤੇ ਵਿਦੇਸ਼ ਵੱਲੋਂ ਖੇਡਦੇ ਤਾਂ ਉਨ੍ਹਾਂ ਨੇ ਅੱਜ ਕਰੋੜਪਤੀ ਹੋਣਾ ਸੀ।ਪਰ ਉਨ੍ਹਾਂ ਨੇ ਪੰਜਾਬ ਦੀ ਇੱਜ਼ਤ ਰੱਖਣ ਵਾਸਤੇ ਹਮੇਸ਼ਾ ਪੰਜਾਬ ਵੱਲੋਂ ਹੀ ਖੇਡਿਆ।

ਪਰ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਖਿਡਾਰੀ ਲਈ ਅੱਜ ਤੱਕ ਕੁਝ ਵੀ ਨਹੀਂ ਕੀਤਾ ਗਿਆ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਵਿੱਚ ਜੈਪਾਲ ਭੁੱਲਰ ਦਾ ਐਨਕਾਊਂਟਰ ਪੁਲੀਸ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਜੋ ਕਿ ਇਕ ਬਹੁਤ ਹੀ ਵਧੀਆ ਖਿਡਾਰੀ ਸੀ ਉਨ੍ਹਾਂ ਨਾਲ ਦੇ ਨਾਲ ਖੇਡਣ ਵਾਲੇ ਇੱਕ ਖਿਡਾਰੀ ਦਵਿੰਦਰ ਸਿੰਘ ਕੰਗ ਜੋ ਕਿ ਅੱਜ ਤਕ ਪੰਜਾਬ ਲਈ ਬਹੁਤ ਸਾਰੇ ਮੈਡਲ ਜਿੱਤ ਕੇ ਲਿਆ ਚੁੱਕੇ ਹਨ।ਉਨ੍ਹਾਂ ਨੇ ਦੱਸਿਆ ਕਿ ਅੱਜਕੱਲ੍ਹ ਖਿਡਾਰੀ ਗੈਂਗਸਟਰ ਕਿਉਂ ਬਣਦੇ ਹਨ।ਉਨ੍ਹਾਂ ਕਿਹਾ ਕਿ ਖਿਡਾਰੀ ਕਦੇ ਵੀ ਗੈਂਗਸਟਰ ਬਣਨਾ ਨਹੀਂ ਚਾਹੁੰਦੇ ਉਨ੍ਹਾਂ ਨੂੰ ਮਜਬੂਰ ਕਰਕੇ ਗੈਂਗਸਟਰ ਬਣਾਇਆ ਜਾਂਦਾ ਹੈ।

ਜੇਕਰ ਕਿਸੇ ਵੀ ਨੌਜਵਾਨ ਨੂੰ ਉਸ ਦੀ ਮਿਹਨਤ ਦਾ ਫਲ ਮਿਲ ਜਾਵੇ ਤਾਂ ਕਦੇ ਵੀ ਕਿਸੇ ਨੂੰ ਕਿਸੇ ਦਾ ਕ-ਤ-ਲ ਕਰਨ ਦੀ ਜ਼ਰੂਰਤ ਨਾ ਪਵੇ।ਉਨ੍ਹਾਂ ਨੇ ਆਪਣੇ ਹੱਥ ਵਿੱਚ ਕੁਝ ਕਾਗਜ਼ ਚੁੱਕੇ ਹੋਏ ਸੀ ਜਿਨ੍ਹਾਂ ਵਿਚੋਂ ਦਿਖਾ ਰਹੇ ਸੀ ਕਿ ਹਰਿਆਣੇ ਦੀ ਅੱਠ ਪੇਜਾਂ ਦੀ ਪਾਲਿਸੀ ਵਿੱਚ ਉੱਥੋਂ ਦੇ ਖਿਡਾਰੀਆਂ ਲਈ ਬਹੁਤ ਸਾਰੇ ਅਜਿਹੇ ਸਨਮਾਨ ਰੱਖੇ ਗਏ ਹਨ ਜਿਨ੍ਹਾਂ ਨਾਲ ਕਿ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ,ਪਰ ਪੰਜਾਬ ਦੀ ਪਾਲਿਸੀ ਸਿਰਫ ਇਕ ਪੇਜ਼ ਦੀ ਹੈ ਜਿਸ ਵਿਚ ਕੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਲਈ ਕੋਈ ਵੀ ਸਨਮਾਨ ਲਈ ਰੱਖਿਆ ਗਿਆ ਉਨ੍ਹਾਂ ਨੇ ਸਰਕਾਰ ਅਤੇ ਉਨ੍ਹਾਂ ਦੇ ਲੀਡਰਾਂ ਨੂੰ ਚੈਲੇਂਜ ਕੀਤਾ ਕਿ ਕੋਈ ਵੀ ਆ ਕੇ ਉਨ੍ਹਾਂ ਨੂੰ ਦੱਸੇ ਕਿ ਜੇਕਰ ਉਨ੍ਹਾਂ ਨੇ ਇੱਕ ਰੁਪਏ ਦਾ ਸਨਮਾਨ ਵੀ ਉਨ੍ਹਾਂ ਨੂੰ ਕਦੇ ਦਿੱਤਾ ,ਕਿਉਂਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ।

ਉਨ੍ਹਾਂ ਦੱਸਿਆ ਕਿ ਜੈਪਾਲ ਭੁੱਲਰ ਵੀ ਇੱਕ ਬਹੁਤ ਹੀ ਨਰਮ ਦਿਲ ਦਾ ਮੁੰਡਾ ਸੀ,ਪਰ ਉਸ ਨਾਲ ਬਹੁਤ ਵਾਰ ਧੋਖੇ ਹੋਏ ਜਿਸ ਕਾਰਨ ਉਸ ਨੂੰ ਗ਼ਲਤ ਰਾਹ ਚੁਣਨਾ ਪਿਆ ਅਤੇ ਅੱਜ ਪੰਜਾਬ ਸਰਕਾਰ ਵੱਲੋਂ ਉਸ ਨੂੰ ਗੈਂਗਸਟਰ ਦਾ ਨਾਮ ਦਿੱਤਾ ਜਾ ਰਿਹਾ ਹੈ।

Leave a Reply

Your email address will not be published. Required fields are marked *