ਮਤਰੇਈ ਮਾਂ ਨੇ ਚਾਰ ਸਾਲ ਦੇ ਬੱਚੇ ਨੂੰ ਕੁੱਟ ਕੁੱਟ ਕੇ ਉਤਾਰਿਆ ਮੌਤ ਦੇ ਘਾਟ

Uncategorized

ਅਸੀਂ ਅਕਸਰ ਹੀ ਸੁਣਦੇ ਹਾਂ ਕਿ ਮੰਤਰੀ ਮਾਂ ਕਦੇ ਵੀ ਸਕੀ ਮਾਂ ਜਿਨ੍ਹਾਂ ਪਿਆਰ ਇਕ ਬੱਚੇ ਨੂੰ ਨਹੀਂ ਦੇ ਸਕਦੀ।ਇਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਮਾਜ ਵਿੱਚ ਮਿਲਦੀਆਂ ਹਨ ਇਸੇ ਤਰ੍ਹਾਂ ਦੀ ਇਕ ਹੋਰ ਉਦਾਹਰਣ ਦੇਖਣ ਨੂੰ ਮਿਲੀ ਜਿਸ ਨਾਲ ਕਿ ਕਿਸੇ ਦਾ ਵੀ ਹਿਰਦਾ ਵਲੂੰਧਰਿਆ ਜਾਵੇਗਾ।ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਮਤਰੇਈ ਮਾਂ ਨੇ ਇਕ ਬੱਚੇ ਨੂੰ ਕੁੱਟਮਾਰ ਕਰਕੇ ਜਾਨੋਂ ਮਾਰ ਦਿੱਤਾ। ਜਾਣਕਾਰੀ ਮੁਤਾਬਕ ਬੱਚੇ ਦੀ ਉਮਰ ਕਰੀਬ ਚਾਰ ਸਾਲ ਸੀ ਕੁਝ ਸਾਲ ਪਹਿਲਾਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ,ਜਿਸ ਤੋਂ ਬਾਅਦ ਕੁਝ ਸਮੇਂ ਲਈ ਉਸ ਨੂੰ ਨਾਨਕੇ ਪਿੰਡ ਛੱਡ ਦਿੱਤਾ ਗਿਆ ਸੀ।ਪਰ ਬਾਅਦ ਵਿੱਚ ਜਦੋਂ ਉਸ ਦੇ ਪਿਤਾ ਨੇ ਵਿਆਹ ਕਰਵਾਇਆ ਤਾਂ ਵਾਪਸ ਉਹ ਉਸਨੂੰ ਆਪਣੇ ਕੋਲ ਲੈ ਆਇਆ।

ਮ੍ਰਿਤਕ ਲੜਕੇ ਦੇ ਪਿਤਾ ਦਾ ਦੱਸਣਾ ਹੈ ਕਿ ਉਸ ਦੀ ਮਤਰੇਈ ਮਾਂ ਕਦੇ ਕਦੇ ਉਸ ਨੂੰ ਝਿੜਕਿਆ ਕਰਦੀ ਸੀ।ਇਸ ਤੋਂ ਇਲਾਵਾ ਕਦੇ ਕਦੇ ਉਹ ਵੀ ਉਸ ਨੂੰ ਕੁੱਟਦਾ ਮਾਰਦਾ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਥੱਕਿਆ ਹਾਰਿਆ ਹੁੰਦਾ ਸੀ,ਇਸ ਤੋਂ ਬਾਅਦ ਵਿੱਚ ਬੱਚਾ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤਾਂ ਉਸ ਸਮੇਂ ਕਦੇ ਕਦੇ ਉਹ ਥੱਪੜ ਮਾਰ ਦਿੰਦਾ ਸੀ।ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਦੀ ਪਤਨੀ ਨੇ ਉਸ ਨੂੰ ਫੋਨ ਕੀਤਾ ਕਿ ਬੱਚੇ ਦੀ ਤਬੀਅਤ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਲੈ ਕੇ ਜਾਣਾ ਹੈ

,ਜਦੋਂ ਉਹ ਘਰ ਆਇਆ ਤਾਂ ਉਸ ਸਮੇਂ ਤਕ ਬੱਚਾ ਮਰ ਚੁੱਕਿਆ ਸੀ।ਇਸ ਪਰਿਵਾਰ ਦੇ ਗੁਆਂਢੀਆਂ ਦਾ ਦੱਸਣਾ ਹੈ ਕਿ ਇਹ ਦੋਨੇਂ ਜੀਅ ਬੱਚੇ ਨੂੰ ਬਹੁਤ ਜ਼ਿਆਦਾ ਕੁੱਟਦੇ ਮਾਰਦੇ ਸੀ।ਇਸ ਤੋਂ ਇਲਾਵਾ ਬੱਚੇ ਦੀ ਮਤਰੇਈ ਮਾਂ ਹੱਦ ਤੋਂ ਜ਼ਿਆਦਾ ਬੱਚੇ ਨਾਲ ਕੁੱਟਮਾਰ ਕਰਦੀ ਸੀ।ਮ੍ਰਿਤਕ ਲੜਕੇ ਦੇ ਦਾਦੇ ਦਾ ਦੱਸਣਾ ਹੈ ਕਿ ਉਨ੍ਹਾਂ ਦੀ ਨੂੰਹ ਵੱਲੋਂ ਹੀ ਉਸ ਦੇ ਪੋਤੇ ਨੂੰ ਮਾਰਿਆ ਗਿਆ ਹੈ,ਕਿਉਂਕਿ ਉਹ ਉਸ ਦੇ ਪੋਤੇ ਨਾਲ ਬਹੁਤ ਹੀ ਬੁਰਾ ਵਰਤਾਅ ਕਰਦੀ ਸੀ।ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਬੱਚੇ ਦੀ ਮਤਰੇਈ ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।

ਸੋ ਇਹ ਮਾਮਲਾ ਪੁਲਿਸ ਮੁਲਾਜ਼ਮਾਂ ਤਕ ਪਹੁੰਚ ਚੁੱਕਿਆ ਹੈ ਉਨ੍ਹਾਂ ਵੱਲੋਂ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਛਾਣਬੀਣ ਕਰਨ ਤੋਂ ਜੋ ਵੀ ਮਾਮਲਾ ਸਾਹਮਣੇ ਆਵੇਗਾ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *