ਸਾਰੀ ਰਾਤ ਘਰਾਂ ਵਾਲੇ ਨੂੰ ਉਡੀਕਦੀ ਰਹੀ ਪਤਨੀ ਪਰ ਦਿਨ ਚੜ੍ਹਦੇ ਨੂੰ ਹੋ ਗਿਆ ਇਹ ਵੱਡਾ ਕਾਂਡ

Uncategorized

ਫਗਵਾੜਾ ਤੇ ਭਗਾਣਾ ਪਿੰਡ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਕਿ ਇਕ ਭੱਠੇ ਤੇ ਚੌਕੀਦਾਰੀ ਕਰਨ ਵਾਲੇ ਵਿਅਕਤੀ ਦਾ ਕ-ਤ-ਲ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਇਹ ਵਿਅਕਤੀ ਇਕ ਪਰਦੇਸੀ ਮਜ਼ਦੂਰ ਸੀ ਜੋ ਕਿ ਲੰਬੇ ਸਮੇਂ ਤੋਂ ਪੰਜਾਬ ਵਿੱਚ ਰਹਿ ਕੇ ਕੰਮ ਕਰ ਰਿਹਾ ਸੀ ਅਤੇ ਹੁਣ ਇਸ ਦਾ ਪਰਿਵਾਰ ਵੀ ਭਗਾਣਾ ਪਿੰਡ ਵਿਚ ਹੀ ਰਹਿ ਰਿਹਾ ਸੀ ਅਤੇ ਇਹ ਇਕ ਰਾਜ ਮਿਸਤਰੀ ਦਾ ਕੰਮ ਕਰਦਾ ਸੀ।ਪਰ ਕੁਝ ਸਮੇਂ ਤੋਂ ਇਸ ਕੋਲ ਕੋਈ ਕੰਮ ਨਹੀਂ ਸੀ,ਜਿਸ ਕਾਰਨ ਕਿ ਹੁਣ ਇਹ ਭੱਠੇ ਤੇ ਚੌਕੀਦਾਰੀ ਦਾ ਕੰਮ ਕਰ ਰਿਹਾ ਸੀ। ਅਤੇ ਹੁਣ ਇਸ ਦਾ ਕ-ਤ-ਲ ਕਰ ਦਿੱਤਾ ਗਿਆ ਹੈ।ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ ਅਤੇ ਇਕ ਲੜਕੀ ਹੈ

ਲੰਬੇ ਸਮੇਂ ਤੋਂ ਉਹ ਭਗਾਣਾ ਪਿੰਡ ਵਿਚ ਰਹਿ ਰਹੇ ਹਨ।ਪਿਛਲੀ ਰਾਤ ਉਸ ਦਾ ਪਤੀ ਭੱਠੇ ੳੁੱਤੇ ਚੌਕੀਦਾਰੀ ਕਰਨ ਲਈ ਆਇਆ ਸੀ ਅਤੇ ਹਰ ਰੋਜ਼ ਹੀ ਉਹ ਸਵੇਰੇ ਘਰ ਆ ਜਾਂਦਾ ਸੀ।ਪਰ ਸਵੇਰੇ ਜਦੋਂ ਉਹ ਘਰ ਨਾ ਪਰਤਿਆ ਤਾਂ ਉਸ ਨੇ ਭੱਠੇ ਤੇ ਆ ਕੇ ਦੇਖਿਆ ਤਾਂ ਇੱਥੇ ਬਹੁਤ ਇਕੱਠ ਹੋ ਚੁੱਕਿਆ ਸੀ, ਕਿਉਂਕਿ ਉਸ ਸਮੇਂ ਉਸ ਦੇ ਪਤੀ ਦਾ ਕ-ਤ-ਲ ਹੋ ਚੁੱਕਿਆ ਸੀ।ਪੁਲਿਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਇੱਕ ਟਰੈਕਟਰ ਦੀ ਚੋਰੀ ਹੋਈ ਹੈ ਅਤੇ ਹੋ ਸਕਦਾ ਹੈ ਕਿ ਚੋਰਾਂ ਨੇ ਹੀ ਇਸ ਵਿਅਕਤੀ ਦਾ ਕ-ਤ-ਲ ਕੀਤਾ ਹੋਵੇ।

ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਗਲ ਉਤੇ ਰੱਸੀ ਦੇ ਨਿਸ਼ਾਨ ਹਨ। ਇਸ ਤੋਂ ਇਲਾਵਾ ਉਸ ਨੂੰ ਕੁੱਟਿਆ ਮਾਰਿਆ ਵੀ ਗਿਆ ਹੈ।ਨਾਲ ਹੀ ਉਸ ਦੀ ਗਰਦਨ ਉੱਤੇ ਇੱਕ ਤੇਜ਼ਧਾਰ ਹ-ਥਿ-ਆ-ਰ ਨਾਲ ਵੀ ਵਾਰ ਕੀਤਾ ਗਿਆ ਹੈ।ਮ੍ਰਿਤਕ ਦੇਹ ਨੂੰ ਉਨ੍ਹਾਂ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕਰਨ ਤੋਂ ਬਾਅਦ .

ਜੋ ਵੀ ਦੋਸ਼ੀ ਸਾਹਮਣੇ ਆਉਣਗੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *