ਰਾਤ ਨੂੰ ਸੜਕਾਂ ਦੇ ਉੱਪਰ ਸਬ ਇੰਸਪੈਕਟਰ ਨੇ ਫਿਰ ਕਢਵਾਇਆ ਖਾਕੀ ਦਾ ਜਲੂਸ

Uncategorized

ਅੰਮ੍ਰਿਤਸਰ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਪੁਲੀਸ ਮੁਲਾਜ਼ਮ ਅਤੇ ਪੱਤਰਕਾਰਾਂ ਦੇ ਵਿਚਕਾਰ ਝਗੜਾ ਹੋ ਗਿਆ। ਜਾਣਕਾਰੀ ਮੁਤਾਬਕ ਪੱਤਰਕਾਰਾਂ ਵੱਲੋਂ ਪੁਲੀਸ ਮੁਲਾਜ਼ਮਾਂ ਦੀ ਕੋਈ ਵੀਡੀਓ ਬਣਾਈ ਜਾ ਰਹੀ ਸੀ,ਜਿਸ ਉੱਤੇ ਪੁਲੀਸ ਮੁਲਾਜ਼ਮ ਭੜਕ ਉੱਠਿਆ ਅਤੇ ਉਸ ਨੇ ਪੱਤਰਕਾਰਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।ਇਸ ਮੌਕੇ ਦੀ ਵੀਡੀਓ ਪਾ ਸਾਰੇ ਲੋਕਾਂ ਵੱਲੋਂ ਬਣਾਈ ਗਈ ਅਤੇ ਸੋਸ਼ਲ ਮੀਡੀਆ ਉੱਤੇ ਵੀ ਪਾਈ ਗਈ ਹੈ,ਜਿਸ ਤੋਂ ਬਾਅਦ ਕਿ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ।ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਮੁਲਾਜ਼ਮ ਅਕਸਰ ਹੀ ਲੋਕਾਂ ਨਾਲ ਧੱਕੇਸ਼ਾਹੀ ਕਰਦੀ ਦਿਖਾਈ ਦਿੰਦੀ ਹੈ ਅਤੇ ਇੱਥੇ ਵੀ ਪੁਲੀਸ ਦੀ ਹੀ ਗਲਤੀ ਹੋਵੇਗੀ।

ਪਰ ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਮੁਲਾਜ਼ਮ ਹਮੇਸ਼ਾਂ ਹੀ ਗਲਤ ਨਹੀਂ ਹੁੰਦੇ,ਕਿਉਂਕਿ ਪੱਤਰਕਾਰਾਂ ਵੱਲੋਂ ਪੂਰੀ ਖ਼ਬਰ ਨੂੰ ਨਹੀਂ ਦਿਖਾਇਆ ਗਿਆ।ਜਿਸ ਕਾਰਨ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਗ਼ਲਤੀ ਅਸਲ ਵਿੱਚ ਕਿਸ ਦੀ ਸੀ ਕਿਉਂਕਿ ਹੋ ਸਕਦਾ ਹੈ ਕਿ ਗ਼ਲਤੀ ਪੱਤਰਕਾਰਾਂ ਦੀ ਹੋਵੇ ਅਤੇ ਪੁਲੀਸ ਮੁਲਾਜ਼ਮ ਵੱਲੋਂ ਉਨ੍ਹਾਂ ਤੇ ਗੁੱਸਾ ਕੀਤਾ ਜਾ ਰਿਹਾ ਹੋਵੇ,ਜਿਸ ਦੀ ਵੀਡੀਓ ਪੱਤਰਕਾਰਾਂ ਵੱਲੋਂ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈ ਗਈ ਹੈ। ਪਰ ਇਸ ਦਾ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਪੁਲੀਸ ਮੁਲਾਜ਼ਮ ਵੱਲੋਂ ਪੱਤਰਕਾਰਾਂ ਨੂੰ ਗਾਲ੍ਹਾਂ ਕੱਢੀਆਂ ਜਾ

ਰਹੀਆਂ ਹਨ ਅਤੇ ਉਹ ਪੱਤਰਕਾਰਾਂ ਨੂੰ ਧਮਕੀਆਂ ਵੀ ਦਿੰਦਾ ਦਿਖਾਈ ਦੇ ਰਿਹਾ ਹੈ।ਬਹੁਤ ਸਾਰੇ ਪੁਲੀਸ ਮੁਲਾਜ਼ਮ ਉੱਥੇ ਮੌਜੂਦ ਹਨ ਲੋਕਾਂ ਦਾ ਵੀ ਕਾਫੀ ਜਮਾਵੜਾ ਇਕੱਠਾ ਹੋ ਜਾਂਦਾ ਹੈ।ਜਿਸ ਤੋਂ ਬਾਅਦ ਇਹ ਲਗਾਤਾਰ ਪੱਤਰਕਾਰਾਂ ਅਤੇ ਪੁਲੀਸ ਮੁਲਾਜ਼ਮਾਂ ਵਿਚਕਾਰ ਝੜਪ ਹੁੰਦੀ ਹੈ ਅਤੇ ਦੋਨਾਂ ਪਾਸਿਆਂ ਤੋਂ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੱਤਰਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਪੁਲੀਸ ਮੁਲਾਜ਼ਮ ਵੱਲੋਂ ਗ਼ਲਤ ਕੀਤਾ ਗਿਆ ਹੈ,ਜਿਸ ਕਾਰਨ ਕਈ ਪੁਲੀਸ ਮੁਲਾਜ਼ਮ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ।ਸੋ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ

ਇਸ ਵੀਡੀਓ ਦੀ ਅਸਲੀਅਤ ਸਾਹਮਣੇ ਆਉਂਦੀ ਹੈ ਜਾਂ ਨਹੀਂ,ਕਿਉਂਕਿ ਇਸ ਵੀਡੀਓ ਨੂੰ ਦੇਖ ਕੇ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਪੁਲਸ ਮੁਲਾਜ਼ਮ ਦੀ ਹੀ ਸਾਰੀ ਗਲਤੀ ਸੀ।

Leave a Reply

Your email address will not be published. Required fields are marked *