ਸ਼ਰ੍ਹੇਆਮ ਗੋਲੀਆਂ ਮਾਰ ਕੇ ਸੜਕ ਉੱਪਰ ਕੀਤਾ ਡਿਪਟੀ ਦਾ ਕਤਲ ,ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ

Uncategorized

ਜਲੰਧਰ ਤੋਂ ਇੱਕ ਕ-ਤ-ਲ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਸੁਖਮੀਤ ਡਿਪਟੀ ਨੂੰ ਕੁਝ ਅਣਪਛਾਤੇ ਲੜਕਿਆਂ ਵੱਲੋਂ ਗੋ-ਲੀ-ਆਂ ਮਾਰ ਕੇ ਉਸ ਦਾ ਕ-ਤ-ਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਜਿਹੜੇ ਲੜਕਿਆਂ ਨੇ ਸੁਖਮੀਤ ਡਿਪਟੀ ਉਤੇ ਗੋ-ਲੀ-ਆਂ ਚਲਾਈਆਂ ਹਨ ਉਹ ਇਕ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਆਏ ਸੀ ਅਤੇ ਸੁਖਮੀਤ ਡਿਪਟੀ ਇੱਕ ਮੋਟਰਸਾਈਕਲ ਉੱਤੇ ਸਵਾਰ ਸੀ। ਸੁਖਮੀਤ ਡਿਪਟੀ ਦੇ ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਉਨ੍ਹਾਂ ਨੂੰ ਇਕ ਫੋਨ ਆਇਆ ਸੀ ਅਤੇ ਜਿੱਥੇ ਕਿ ਉਨ੍ਹਾਂ ਦੇ ਕਿਸੇ ਜਾਣਕਾਰ ਦੇ ਜਨਮਦਿਨ ਦੇ ਸੰਬੰਧ ਵਿਚ ਕੇਕ ਕੱਟਣਾ ਸੀ ਜਦੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਉਹ ਘਰੋਂ ਗਿਆ ਤਾਂ ਉਸ ਤੋਂ ਬਾਅਦ ਉਸ ਨਾਲ ਇਹ ਘਟਨਾ ਵਾਪਰੀ ਹੈ।

ਜਾਣਕਾਰੀ ਮੁਤਾਬਕ ਸਵਿਫਟ ਕਾਰ ਵਿਚ ਸਵਾਰ ਲੜਕਿਆਂ ਨੇ ਸੁਖਮੀਤ ਡਿਪਟੀ ਨੂੰ ਪਹਿਲਾਂ ਕਾਰ ਨਾਲ ਟੱਕਰ ਮਾਰੀ,ਜਿਸ ਕਾਰਨ ਉਹ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਿਆ ਅਤੇ ਉਸ ਤੋਂ ਬਾਅਦ ਉਸ ਦੇ ਸਰੀਰ ਵਿਚ ਦੱਸ ਤੋਂ ਬਾਰਾਂ ਗੋ-ਲੀ-ਆਂ ਮਾਰੀਆਂ ਗਈਆਂ ਅਤੇ ਜਿਸ ਤੋਂ ਬਾਅਦ ਹੀ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਮੀਦ ਤਾਂ ਡਿਪਟੀ ਦੋ ਹਜਾਰ ਅੱਠ ਵਿਚ ਹੋਏ ਮਿੱਕੀ ਅ-ਗ-ਵਾ ਕਾਂਡ ਵਿਚ ਸ਼ਾਮਿਲ ਸੀ ਅਤੇ ਉਸ ਨੇ ਇਸ ਮਾਮਲੇ ਵਿੱਚ ਸਜ਼ਾ ਵੀ ਭੁਗਤੀ ਸੀ।ਪੁਲਿਸ ਮੁਲਾਜ਼ਮਾਂ ਵੱਲੋਂ ਸੁਖਮੀਤ ਡਿਪਟੀ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਵਿੱਚ ਪਹੁੰਚਾ ਦਿੱਤਾ ਗਿਆ ਹੈ,

ਜਿਥੇ ਕਿ ਉਸਦਾ ਪੋਸਟਮਾਰਟਮ ਕਰਵਾਇਆ ਜਾਵੇਗਾ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰਿਆਂ ਵਿੱਚ ਕੁਝ ਤਸਵੀਰਾਂ ਕੈਦ ਹੋਈਆਂ ਹਨ,ਜਿਹੜੇ ਲੜਕਿਆਂ ਨੇ ਸੁਖਮੀਤ ਡਿਪਟੀ ਉਤੇ ਗੋ-ਲੀ-ਆਂ ਚਲਾਈਆਂ ਸੀ ਅਤੇ ਉਨ੍ਹਾਂ ਵੱਲੋਂ ਉਨ੍ਹਾਂ ਲੜਕਿਆਂ ਨੂੰ ਜਲਦੀ ਹੀ ਲੱਭ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਪੁਲਸ ਵੱਲੋਂ ਕਾਤਲਾਂ ਨੂੰ ਲੱਭਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਜਲਦੀ ਹੀ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ

Leave a Reply

Your email address will not be published. Required fields are marked *