ਰੋਦੇ ਹੋਏ ਮਾਪਿਆਂ ਨੂੰ ਆਉਂਦੇ ਦੇਖ ਪੁਲਸ ਵਾਲਿਆਂ ਨੇ ਜੇਲ੍ਹ ਨੂੰ ਲਾਇਆ ਜਿੰਦਰਾ, ਕਾਰਨ ਜਾਣ ਕੇ ਉੱਡ ਜਾਣਗੇ ਤੁਹਾਡੇ ਹੋਸ਼

Uncategorized

ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਨੌਜਵਾਨ ਲੜਕੇ ਦੀ ਭੇਦਭਰੇ ਹਾਲਾਤਾਂ ਚ ਮੌਤ ਹੋ ਜਾਂਦੀ ਹੈ।ਉਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ,ਪਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਜਾਣਕਾਰੀ ਮੁਤਾਬਕ ਜਿਸ ਲੜਕੇ ਦੀ ਮੌਤ ਹੋਈ ਹੈ ਉਸ ਦਾ ਨਾਂ ਕਰਨ ਹੈ। ਅਤੇ ਕਰਣ ਦੀ ਮਾਤਾ ਦੇ ਬਿਆਨਾਂ ਮੁਤਾਬਕ ਪਿਛਲੇ ਦਿਨੀਂ ਉਹ ਸ਼ਾਮ ਨੂੰ ਆਪਣੇ ਕੁਝ ਦੋਸਤਾਂ ਨਾਲ ਕਿਸੇ ਦੇ ਜਨਮਦਿਨ ਦੀ ਪਾਰਟੀ ਉੱਤੇ ਗਿਆ ਸੀ ਅਤੇ ਕਾਫ਼ੀ ਸਮਾਂ ਉਹ ਘਰ ਨਹੀਂ ਪਰਤਿਆ।ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਭਾਲ ਕੀਤੀ ਗਈ ਅਤੇ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਲਾਸ਼ ਝਾੜੀਆਂ ਵਿਚੋਂ ਮਿਲੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੇ ਸਰੀਰ ਉੱਤੇ ਕਾਫ਼ੀ ਸੱਟਾਂ ਦੇ ਨਿਸ਼ਾਨ ਸੀ ਅਤੇ ਉਸ ਦੀ ਪੈਂਟ ਵੀ ਝਾੜੀਆਂ ਵਿੱਚ ਪਈ ਸੀ ਅਤੇ ਉਸ ਦੀਆਂ ਚੱਪਲਾਂ ਇਧਰ ਉਧਰ ਖਿੱਲਰੀਆਂ ਪਈਆਂ ਸਨ।ਜਿਸ ਜਗ੍ਹਾ ਉੱਤੇ ਉਸ ਦੇ ਲੜਕੇ ਦੀ ਲਾਸ਼ ਮਿਲੀ ਹੈ, ਉਸ ਜਗ੍ਹਾ ਉੱਤੇ ਸ਼ਰਾਬ ਦੀ ਬੋਤਲ ਵੀ ਪਈ ਸੀ।ਇਨ੍ਹਾਂ ਵੱਲੋਂ ਮੌਕੇ ਤੇ ਹੀ ਪੁਲਸ ਮੁਲਾਜ਼ਮਾਂ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ,ਪਰ ਪੁਲਸ ਮੁਲਾਜ਼ਮਾਂ ਵਲੋਂ ਇਨ੍ਹਾਂ ਦਾ ਸਾਥ ਨਹੀਂ ਦਿੱਤਾ ਜਾ ਰਿਹਾ।ਇਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਨਾ ਹੀ ਇਨ੍ਹਾਂ ਦੇ ਬਿਆਨ ਲਏ ਗਏ ਹਨ ਅਤੇ ਨਾ ਹੀ ਦੋਸ਼ੀਆਂ ਦੇ ਖਿਲਾਫ ਕੋਈ ਮਾਮਲਾ ਦਰਜ ਕੀਤਾ ਗਿਆ ਹੈ।

ਭਾਵੇਂ ਕਿ ਇਨ੍ਹਾਂ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਕਿਹੜੇ ਲੋਕਾਂ ਉੱਤੇ ਇਨ੍ਹਾਂ ਨੂੰ ਸ਼ੱਕ ਹੈ,ਜੋ ਉਨ੍ਹਾਂ ਦੇ ਲੜਕੇ ਦੀ ਜਾਨ ਲੈ ਸਕਦੇ ਸੀ।ਸੋ ਇਸੇ ਲਈ ਹੁਣ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਥਾਣੇ ਦੇ ਸਾਹਮਣੇ ਧਰਨਾ ਲਗਾਇਆ ਗਿਆ ਹੈ ਅਤੇ ਉਨ੍ਹਾਂ ਨੇ ਲੜਕੇ ਦੀ ਲਾਸ਼ ਨੂੰ ਵੀ ਥਾਣੇ ਦੇ ਅੱਗੇ ਰੱਖਿਆ ਹੋਇਆ ਹੈ।ਪਰ ਉਧਰੋਂ ਪੁਲਸ ਮੁਲਾਜ਼ਮਾਂ ਨੇ ਥਾਣੇ ਦੇ ਗੇਟ ਨੂੰ ਜਿੰਦਰਾ ਲਗਾ ਦਿੱਤਾ ਹੈ ਤਾਂ ਜੋ ਇਹ ਲੋਕ ਥਾਣੇ ਦੇ ਅੰਦਰ ਆ ਕੇ ਕੋਈ ਵੀ ਹੰਗਾਮਾ ਨਾ ਕਰ ਸਕਣ। ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਿਆਨ ਲੈ ਲਏ ਹਨ ਅਤੇ

ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕਰਨਗੇ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *