ਇਹ ਹਨ ਦੁਨੀਆ ਦੇ ਸਭ ਤੋਂ ਲਾਹਨਤੀ ਚੋਰ, ਜ਼ਨਾਨੀਆਂ ਦੇ ਘਰ ਵਿੱਚ ਕਰ ਦਿੱਤਾ ਇਹ ਵੱਡਾ ਕਾਂਡ

Uncategorized

ਅੱਜਕੱਲ੍ਹ ਚੋਰੀ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਭਿੱਖੀਵਿੰਡ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਕਿ ਚੋਰਾਂ ਨੇ ਹੱਦਾਂ ਟੱਪ ਦਿੱਤੀਆਂ ਇੱਕ ਪਰਿਵਾਰ ਜੋ ਕਿ ਪਹਿਲਾਂ ਤੋਂ ਹੀ ਦੁਖੀ ਸੀ। ਉਸ ਦੇ ਘਰ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਉਸ ਪਰਿਵਾਰ ਨੂੰ ਹੋਰ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ।ਜਾਣਕਾਰੀ ਮੁਤਾਬਕ ਭਿੱਖੀਵਿੰਡ ਵਿਚ ਰਹਿਣ ਵਾਲਾ ਦਿਲਬਾਗ ਸਿੰਘ ,ਜਿਸ ਦੇ ਪਿਤਾ ਦੀ ਮੌਤ ਹੋ ਗਈ ਸੀ।ਜਿਸ ਵਾਸਤੇ ਉਹ ਆਪਣੇ ਪਹਿਲਾਂ ਵਾਲੇ ਪਿੰਡ ਮਾਛੀਕੇ ਗਿਆ ਹੋਇਆ ਸੀ।ਉਸ ਤੋਂ ਬਾਅਦ ਕੁਝ ਦਿਨਾਂ ਲਈ ਉਹ ਆਪਣੇ ਘਰ ਆਏ ਸੀ,ਪਰ ਆਪਣੇ ਪਿਤਾ ਦੇ ਭੋਗ ਤੇ ਉਹ ਦੁਬਾਰਾ ਮਾਛੀਕੇ ਪਿੰਡ ਚਲੇ ਗਏ।ਜਿਸ ਸਮੇਂ ਕੇ ਉਨ੍ਹਾਂ ਦੇ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ

, ਪਰ ਜਦੋਂ ਉਹ ਵਾਪਸ ਆਪਣੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਘਰ ਵਿਚੋਂ ਸੋਨਾ ਅਤੇ ਨਗਦੀ ਚੋਰੀ ਹੋਈ ਸੀ।ਜਿਸ ਤੋਂ ਬਾਅਦ ਉਹ ਬਹੁਤ ਪ੍ਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੇ ਇਸ ਗੱਲ ਦੀ ਸੂਚਨਾ ਪੁਲਸ ਮੁਲਾਜ਼ਮਾਂ ਨੂੰ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਆ ਕੇ ਮਾਮਲੇ ਦੀ ਛਾਣਬੀਣ ਕੀਤੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਚੋਰਾਂ ਦੇ ਫਿੰਗਰ ਪ੍ਰਿੰਟ ਲਏ ਗਏ ਹਨ। ਭਾਵੇਂ ਕਿ ਚੋਰਾਂ ਨੇ ਕੁਝ ਜ਼ਿਆਦਾ ਸੁਰਾਖ ਨਹੀਂ ਛੱਡੇ,ਪਰ ਫਿਰ ਵੀ ਪੁਲਸ ਮੁਲਾਜ਼ਮਾਂ ਵਲੋਂ ਇਹ ਵਿਸ਼ਵਾਸ ਜਤਾਇਆ ਜਾ ਰਿਹਾ ਹੈ

ਕਿ ਉਹ ਜਲਦੀ ਹੀ ਚੋਰਾਂ ਨੂੰ ਗ੍ਰਿਫਤ ਵਿਚ ਲੈ ਲੈਣਗੇ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕਰਨਗੇ।ਸੋ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜਕੱਲ੍ਹ ਲੋਕ ਕਿਸੇ ਦੇ ਦੁੱਖ ਦਰਦ ਨੂੰ ਨਹੀਂ ਸਮਝਦੇ ਅਤੇ ਉਨ੍ਹਾਂ ਨੂੰ ਸਿਰਫ਼ ਆਪਣੇ ਕੰਮ ਤਕ ਹੀ ਮਤਲਬ ਹੁੰਦਾ ਹੈ। ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਅੱਜਕੱਲ੍ਹ ਚੋਰੀ ਦੇ ਮਾਮਲੇ ਵਧਦੇ ਜਾ ਰਹੇ ਹਨ ਪੁਲਸ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਨੂੰ

ਇਮਾਨਦਾਰੀ ਨਾਲ ਨਿਭਾਉਣ ਦੀ ਜ਼ਰੂਰਤ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹਾ ਨੁਕਸਾਨ ਕਿਸੇ ਹੋਰ ਨਾਲ ਨਾ ਹੋ ਸਕੇ।

Leave a Reply

Your email address will not be published. Required fields are marked *