ਤੜਫ਼ ਤੜਫ਼ ਕੇ ਮੰਗ ਰਹੇ ਸਨ ਆਪਣੀ ਧੀ ,ਜਦੋਂ ਮਿਲੀ ਧੀ ਤਾਂ ਖੁੱਲ੍ਹ ਗਏ ਇਹ ਵੱਡੇ ਰਾਜ

Uncategorized

ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ ਵਿਚ ਕੇ ਇਕ ਨਿਹੰਗ ਸਿੰਘ ਆਪਣੀ ਪਤਨੀ ਨਾਲ ਫਿਰੋਜ਼ਪੁਰ ਦੇ ਥਾਣਾ ਮੱਖੂ ਅੱਗੇ ਬੈਠਾ ਸੀ।ਜਿਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਲੜਕੀ ਨੂੰ ਕੋਈ ਧੱਕੇ ਨਾਲ ਅ-ਗ-ਵਾ ਕਰਕੇ ਲੈ ਗਿਆ ਹੈ ਅਤੇ ਜਿਸ ਕਾਰਨ ਉਹ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਉਣ ਆਏ ਸੀ, ਪਰ ਪੁਲੀਸ ਵਾਲਿਆਂ ਵੱਲੋਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ।ਜਿਸ ਕਾਰਨ ਉਹ ਥਾਣੇ ਦੇ ਅੱਗੇ ਬਣੀ ਸੜਕ ਉੱਤੇ ਹੀ ਬੈਠ ਗਏ।ਉੱਥੇ ਹੀ ਇੱਕ ਵਿਅਕਤੀ ਨੇ ਉਨ੍ਹਾਂ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਿਆ ਗਿਆ ਅਤੇ ਪੁਲਸ ਮੁਲਾਜ਼ਮਾਂ ਨੂੰ ਇਨਸਾਫ ਕਰਨ ਦੀ ਗੁਹਾਰ ਲਗਾਈ ਗਈ।

ਉਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕੀਤੀ ਗਈ ਅਤੇ ਉਨ੍ਹਾਂ ਨੇ ਇਨ੍ਹਾਂ ਦੀ ਲੜਕੀ ਨੂੰ ਲੱਭ ਲਿਆ ਲੜਕੀ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਉਹਨੂੰ ਕਿਸੇ ਨੇ ਅ-ਗ-ਵਾ ਨਹੀਂ ਕੀਤਾ ਸੀ, ਬਲਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਤਾਇਆ ਜੀ ਕੋਲੋਂ ਜਲੰਧਰ ਵਿਖੇ ਗਈ ਸੀ।ਲੜਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਗੋਦ ਲਿਆ ਸੀ ਅਤੇ ਹੁਣ ਉਸ ਦੇ ਮਾਤਾ ਪਿਤਾ ਉਸ ਨੂੰ ਬਹੁਤ ਜ਼ਿਆਦਾ ਕੁੱਟਦੇ ਮਾਰਦੇ ਹਨ।ਜਿਸ ਕਾਰਨ ਕੇ ਉਹ ਨਾਰਾਜ਼ ਹੋ ਕੇ ਪਿਛਲੇ ਸਮੇਂ ਆਪਣੀ ਦਾਦੀ ਨਾਲ ਤਾਇਆ ਜੀ ਕੋਲ ਰਹਿਣ ਲਈ ਚਲੀ ਗਈ ਸੀ

ਪਰ ਉੱਥੇ ਆ ਕੇ ਉਸਦੇ ਮਾਤਾ ਪਿਤਾ ਨੇ ਡਰਾਮਾ ਕੀਤਾ ਅਤੇ ਕਿਹਾ ਕਿ ਉਹ ਲੜਕੀ ਨੂੰ ਨਹੀਂ ਕੁੱਟਣਗੇ ਅਤੇ ਉਹ ਵਾਪਸ ਉਸ ਨੂੰ ਘਰ ਲੈ ਆਏ ਉਸ ਤੋਂ ਬਾਅਦ ਵੀ ਲੜਕੀ ਦੀ ਕੁੱਟਮਾਰ ਕੀਤੀ ਗਈ।ਜਦੋਂ ਲੜਕੀ ਪ੍ਰੇਸ਼ਾਨ ਹੋ ਗਈ ਅਤੇ ਉਹ ਬਿਨਾਂ ਆਪਣੇ ਮਾਤਾ ਪਿਤਾ ਨੂੰ ਦੱਸੇ ਆਪਣੇ ਤਾਇਆ ਜੀ ਕੋਲ ਰਹਿਣ ਲਈ ਚਲੀ ਗਈ ਅਤੇ ਹੁਣ ਉਸ ਲੜਕੀ ਦਾ ਕਹਿਣਾ ਹੈ ਕਿ ਉਹ ਆਪਣੇ ਤਾਇਆ ਜੀ ਕੋਲ ਹੀ ਰਹਿਣਾ ਚਾਹੁੰਦੀ ਹੈ ਅਤੇ ਉਹ ਉੱਥੇ ਬਿਲਕੁਲ ਹੀ ਸੁਰੱਖਿਅਤ ਹੈ।ਪੁਲਿਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ,ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ

ਇਸ ਮਾਮਲੇ ਦੀ ਚੰਗੀ ਤਰ੍ਹਾਂ ਨਾਲ ਛਾਣਬੀਣ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਜੋ ਵੀ ਮਾਮਲਾ ਸਾਹਮਣੇ ਆਵੇਗਾ,ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *