ਹੱਥਕੜੀਆਂ ਲੱਗੀਆਂ ਵਿੱਚ ਹੀ ਜੈਪਾਲ ਭੁੱਲਰ ਦੇ ਭਰਾ ਨੇ ਕੀਤਾ ਉਸ ਦਾ ਅੰਤਿਮ ਸੰਸਕਾਰ

Uncategorized

ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਫਿਰੋਜ਼ਪੁਰ ਵਿਚ ਕੀਤਾ ਗਿਆ,ਜਿਥੇ ਕਿ ਉਨ੍ਹਾਂ ਦੇ ਭਰਾ ਨੂੰ ਹੱਥਕੜੀ ਲਗਾ ਕੇ ਲਿਆਂਦਾ ਗਿਆ।ਉਸ ਸਮੇਂ ਜੈਪਾਲ ਭੁੱਲਰ ਦਾ ਭਰਾ ਫੁੱਟ ਫੁੱਟ ਕੇ ਰੋਇਆ ਅਤੇ ਉਸ ਨੇ ਜੈਪਾਲ ਭੁੱਲਰ ਦਾ ਮੱਥਾ ਚੁੰਮਦਿਆਂ ਹੋਇਆ,ਉਸ ਨੂੰ ਅੰਤਮ ਵਿਦਾਇਗੀ ਦਿੱਤੀ। ਦੱਸ ਦੇਈਏ ਕਿ ਪੁਲਸ ਮੁਲਾਜ਼ਮਾਂ ਵਲੋਂ ਜੈਪਾਲ ਭੁੱਲਰ ਦੇ ਭਰਾ ਦੀ ਹੱਥਕੜੀ ਨਹੀਂ ਖੋਲ੍ਹੀ ਗਈ ਅਤੇ ਉਸ ਨੇ ਹਥਕੜੀ ਲੱਗੇ ਹੋਏ ਹੱਥਾਂ ਨਾਲ ਹੀ ਆਪਣੇ ਭਰਾ ਦੀ ਚਿਤਾ ਨੂੰ ਅੱਗ ਦਿੱਤੀ।ਜੈਪਾਲ ਭੁੱਲਰ ਦੇ ਦਾਹ ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਅਤੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਸੀ,ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਜੈਪਾਲ ਭੁੱਲਰ ਦਾ ਐਨਕਾਉਂਟਰ ਨਹੀਂ ਕੀਤਾ ਜਾਣਾ ਚਾਹੀਦਾ ਸੀ

ਅਤੇ ਉਸ ਨੂੰ ਜਿਊਂਦਿਆਂ ਹੀ ਫੜਿਆ ਜਾਣਾ ਚਾਹੀਦਾ ਸੀ।ਜੈਪਾਲ ਭੁੱਲਰ ਦੇ ਪਿਤਾ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਸੀ ਕਿ ਉਸ ਦੇ ਪੁੱਤਰ ਦਾ ਕ-ਤ-ਲ ਕੀਤਾ ਗਿਆ ਹੈ ਨਾ ਕੇ ਐਨਕਾਉਂਟਰ।ਜਿਸ ਲਈ ਉਨ੍ਹਾਂ ਨੇ ਆਪਣੇ ਪੁੱਤਰ ਦੀ ਲਾਸ਼ ਨੂੰ ਦੋ ਹਫ਼ਤਿਆਂ ਲਈ ਆਪਣੇ ਘਰ ਵਿੱਚ ਰੱਖਿਆ ਤਾਂ ਜੋ ਉਸ ਦਾ ਦੁਬਾਰਾ ਤੋਂ ਪੋਸਟਮਾਰਟਮ ਕਰਵਾਇਆ ਜਾ ਸਕੇ। ਦੱਸ ਦੇਈਏ ਕਿ ਜੈਪਾਲ ਭੁੱਲਰ ਦਾ ਦੁਬਾਰਾ ਤੋਂ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਉਸ ਰਿਪੋਰਟ ਵਿਚ ਇਹ ਸਾਹਮਣੇ ਆਇਆ ਕਿ ਜੈਪਾਲ ਭੁੱਲਰ ਦੀ ਮੌਤ ਗੋ-ਲੀ-ਆਂ ਲੱਗਣ ਕਾਰਨ ਹੋਈ ਪਾ ਕੇ ਮੌਤ ਤੋਂ ਪਹਿਲਾਂ

ਉਸ ਨਾਲ ਕਿਸੇ ਵੀ ਪ੍ਰਕਾਰ ਦੀ ਕੁੱਟਮਾਰ ਜਾਂ ਤਸ਼ੱਦਦ ਨਹੀਂ ਕੀਤੀ ਗਈ।ਭਾਵੇਂ ਕਿ ਜੈਪਾਲ ਭੁੱਲਰ ਦੇ ਪਿਤਾ ਇਸ ਰਿਪੋਰਟ ਨਾਲ ਸੰਤੁਸ਼ਟ ਨਹੀਂ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਰਿਪੋਰਟ ਵਿੱਚ ਜੋ ਗੱਲਾਂ ਕਹੀਆਂ ਗਈਆਂ ਹਨ,ਉਨ੍ਹਾਂ ਤੇ ਬਹੁਤ ਸਾਰੇ ਸਵਾਲ ਖੜ੍ਹੇ ਹੁੰਦੇ ਹਨ। ਪਰ ਹੁਣ ਉਨ੍ਹਾਂ ਵਿੱਚ ਇੰਨੀ ਹਿੰਮਤ ਨਹੀਂ ਰਹੀ ਕਿ ਉਹ ਆਪਣੇ ਪੁੱਤਰ ਦੇ ਕਤਲ ਨੂੰ ਸਾਬਿਤ ਕਰ ਸਕਣ, ਕਿਉਂਕਿ ਉਨ੍ਹਾਂ ਨੂੰ ਆਪਣੇ ਪੁੱਤਰ ਦਾ ਦੁਬਾਰਾ ਤੋਂ ਪੋਸਟਮਾਰਟਮ ਕਰਵਾਉਣ ਲਈ ਹੀ ਦੋ ਹਫ਼ਤਿਆਂ ਤਕ ਧੱਕੇ ਖਾਣੇ ਪਏ।

ਇਸ ਲਈ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਹੁਣ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Leave a Reply

Your email address will not be published. Required fields are marked *