ਜੇਕਰ ਇਹ ਦਰਜ਼ੀ ਅੱਜ ਉੱਪਰ ਨਾ ਦੇਖਦਾ ਤਾਂ ਪਹੁੰਚ ਜਾਂਦਾ ਯਮਰਾਜ ਦੇ ਕੋਲ

Uncategorized

ਸੋਸ਼ਲ ਮੀਡੀਆ ਉੱਤੇ ਅਕਸਰ ਹੀ ਕੁਝ ਅਜਿਹੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਭ ਹੈਰਾਨ ਰਹਿ ਜਾਂਦੇ ਹਨ। ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ,ਜਿਸ ਵਿਚ ਕੇ ਇਕ ਦਰਜੀ ਇਕ ਦੁਕਾਨ ਦੇ ਅੱਗੇ ਬੈਠ ਕੇ ਆਪਣਾ ਕੰਮ ਕਰ ਰਿਹਾ ਸੀ,ਭਾਵ ਕਿ ਉਹ ਕੱਪੜੇ ਸਿਲਾਈ ਕਰ ਰਿਹਾ ਸੀ।ਅਚਾਨਕ ਹੀ ਉਸ ਦੀ ਨਜ਼ਰ ਇੱਕ ਅਜਿਹੀ ਚੀਜ਼ ਤੇ ਪੈਂਦੀ ਹੈ, ਜਿਸ ਤੋਂ ਬਾਅਦ ਉਹ ਆਪਣੀ ਜਗ੍ਹਾ ਤੋਂ ਤੇਜ਼ੀ ਨਾਲ ਉੱਠ ਜਾਂਦਾ ਹੈ ਅਤੇ ਉਸਦੀ ਜਾਨ ਬਚ ਜਾਂਦੀ ਹੈ।ਇਸ ਵੀਡੀਓ ਨੂੰ ਦੇਖ ਕੇ ਸਭ ਹੈਰਾਨ ਰਹਿ ਗਏ ਕਿ ਕਿਸ ਤਰੀਕੇ ਨਾਲ ਇਸ ਦਰਜੀ ਨੇ ਆਪਣੀ ਜਾਨ ਬਚਾਈ,ਕਿਉਂਕਿ ਜੇਕਰ ਇੱਕ ਮਿੰਟ ਦੀ ਵੀ ਦੇਰੀ ਹੋ ਜਾਂਦੀ ਤਾਂ ਇਸ ਦਰਜ਼ੀ ਦੀ ਜਾਨ ਚਲੀ ਜਾਣੀ ਸੀ।

ਦੱਸ ਦਈਏ ਕਿ ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਜਦੋਂ ਅਚਾਨਕ ਹੀ ਕਿਸੇ ਦਰਜ਼ੀ ਨੂੰ ਪਤਾ ਚੱਲਦਾ ਹੈ ਕਿ ਅੱਗਿਓਂ ਕਾਰ ਬੜੀ ਤੇਜ਼ੀ ਨਾਲ ਆ ਰਹੀ ਹੈ ਤਾਂ ਉਹ ਇਕਦਮ ਉੱਠ ਕੇ ਪਾਸੇ ਹੋ ਜਾਂਦਾ ਹੈ ਅਤੇ ਕਾਰ ਉਸ ਦੀ ਮਸ਼ੀਨ ਵਿੱਚ ਜਾ ਵੱਜਦੀ ਹੈ ਅਤੇ ਉਸਦੀ ਮਸ਼ੀਨ ਚਕਨਾ ਚੂਰ ਹੋ ਜਾਂਦੀ ਹੈ।ਜੇਕਰ ਇਸ ਵਿਅਕਤੀ ਦਾ ਧਿਆਨ ਉਸ ਕਾਰ ਵਾਲਾ ਨਾ ਹੁੰਦਾ ਤਾਂ ਇਸ ਦੀ ਜਾਨ ਚਲੀ ਜਾਣੀ ਸੀ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਗਿਆ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਨੂੰ ਸਮੇਂ ਦੀ ਕੀਮਤ ਪਤਾ ਚੱਲੀ ਹੈ,

ਕਿਉਂਕਿ ਜੇਕਰ ਇੱਕ ਵੀਹ ਸਕਿੰਟਾਂ ਦੀ ਦੇਰੀ ਹੁੰਦੀ ਤਾਂ ਉਸ ਵਿਅਕਤੀ ਦਾ ਭਾਰੀ ਨੁਕਸਾਨ ਹੋ ਜਾਣਾ ਸੀ।ਇਸ ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਕਾਰ ਦੀ ਗਤੀ ਬਹੁਤ ਜ਼ਿਆਦਾ ਤੇਜ਼ ਸੀ,ਜਿਸ ਕਾਰਨ ਇਹ ਹਾਦਸਾ ਵਾਪਰਿਆ।ਉਸ ਤੋਂ ਬਾਅਦ ਦਰਜੀ ਉਸ ਕਾਰ ਵਾਲੇ ਤੇ ਗੁੱਸਾ ਦਿਖਾਉਂਦਾ ਵੀ ਨਜ਼ਰ ਆ ਰਿਹਾ ਹੈ, ਕਿਉਂਕਿ ਉਸ ਦੀ ਗਲਤੀ ਕਾਰਨ ਅੱਜ ਉਸ ਦੀ ਮੌਤ ਹੋ ਜਾਣੀ ਸੀ।ਸੋ ਇਸ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੂੰ ਸਮੇਂ ਦੀ ਕੀਮਤ ਦਾ ਪਤਾ ਚੱਲ ਰਿਹਾ ਹੈ,ਅੱਜਕੱਲ੍ਹ ਅਜਿਹੀਆਂ ਬਹੁਤ

ਸਾਰੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਹਨ ਜਿੱਥੇ ਕਿ ਥੋੜ੍ਹੀ ਜਿਹੀ ਦੇਰੀ ਹੋਣ ਤੇ ਲੋਕ ਆਪਣੀ ਜਾਨ ਗਵਾ ਬੈਠਦੇ ਹਨ।

Leave a Reply

Your email address will not be published. Required fields are marked *