ਸ਼ਰਾਬ ਪੀ ਕੇ ਮਗਰਮੱਛ ਨੂੰ ਆਪਣਾ ਦੋਸਤ ਸਮਝ ਰਿਹਾ ਸੀ ਇਹ ਵਿਅਕਤੀ ਫਿਰ ਵੇਖੋ ਕੀ ਹੋਇਆ

Uncategorized

ਅਕਸਰ ਹੀ ਅਸੀਂ ਇਹ ਗੱਲ ਸੁਣਦੇ ਹਾਂ ਕਿ ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਆਪਣਾ ਹੋਸ਼ ਗਵਾ ਬੈਠਦਾ ਹੈ ਅਤੇ ਉਸ ਸਮੇਂ ਬਹੁਤ ਸਾਰੀਆਂ ਅਜਿਹੀਆਂ ਹਰਕਤਾਂ ਕਰਦਾ ਹੈ, ਜਿਸ ਨਾਲ ਉਸ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਸਕਦੀ ਹੈ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ।ਜਿਸ ਵਿਚ ਇਕ ਵਿਅਕਤੀ ਸ਼ਰਾਬ ਪੀਣ ਤੋਂ ਬਾਅਦ ਕੁਝ ਅਜਿਹਾ ਕਰ ਰਿਹਾ ਹੈ, ਜਿਸ ਨੂੰ ਦੇ ਕੇ ਸਭ ਹੈਰਾਨ ਹੋ ਰਹੇ ਹਨ।ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਜੋ ਕਿ ਸ਼ਰਾਬ ਦੇ ਨਸ਼ੇ ਵਿਚ ਹੈ ਅਤੇ ਲੱਗਦਾ ਹੈ ਕਿ ਉਹ ਆਪਣੇ ਹੋਸ਼ ਗਵਾ ਬੈਠਾ ਹੈ।ਕਿਉਂਕਿ ਉਸ ਵੱਲੋਂ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਉਸਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਸਕਦੀਆਂ ਹਨ।

ਦੱਸ ਦੇਈਏ ਕਿ ਇਹ ਵਿਅਕਤੀ ਇਕ ਮਗਰਮੱਛ ਕੋਲ ਬੈਠਾ ਹੈ ਅਤੇ ਉਸ ਮਗਰਮੱਛ ਨਾਲ ਬਹੁਤ ਸਾਰੀਆਂ ਗੱਲਾਂ ਕਰ ਰਿਹਾ ਹੈ,ਜਿਵੇਂ ਕਿ ਉਹ ਮਗਰਮੱਛ ਇਸ ਦਾ ਦੋਸਤ ਹੋਵੇ। ਮਗਰਮੱਛ ਉਸ ਸਮੇਂ ਸੁੱਤਾ ਪਿਆ ਸੀ ਅਤੇ ਇਹ ਵਿਅਕਤੀ ਲਗਾਤਾਰ ਕੁਝ ਨਾ ਕੁਝ ਕਹਿ ਰਿਹਾ ਸੀ। ਪਰ ਅਚਾਨਕ ਹੀ ਇਹ ਵਿਅਕਤੀ ਖੜ੍ਹਾ ਹੋ ਕੇ ਉਸ ਮਗਰਮੱਛ ਉੱਤੇ ਹੱਥ ਲਗਾਉਣ ਲੱਗ ਜਾਂਦਾ ਹੈ।ਜਿਸ ਤੋਂ ਬਾਅਦ ਉਹ ਮਗਰਮੱਛ ਆਪਣੀਆਂ ਅੱਖਾਂ ਖੋਲ੍ਹ ਲੈਂਦਾ ਹੈ ਅਤੇ ਅਚਾਨਕ ਹੀ ਮੂੰਹ ਨੂੰ ਉੱਪਰ ਚੁੱਕਦਾ ਹੈ।ਪਰ ਫਿਰ ਵੀ ਉਹ ਇਸ ਵਿਅਕਤੀ ਨੂੰ ਕੁਝ ਨਹੀਂ ਕਹਿੰਦਾ ਅਤੇ ਵਾਪਸ ਪਾਣੀ ਵੱਲ ਨੂੰ ਜਾਣ ਲੱਗਦਾ ਹੈ।

ਪਰ ਜਦੋਂ ਉਹ ਮਗਰਮੱਛ ਰੁਕ ਜਾਂਦਾ ਹੈ ਤਾਂ ਇਹ ਵਿਅਕਤੀ ਦੁਬਾਰਾ ਉਸ ਦੀ ਪੂਛ ਨੂੰ ਹੱਥ ਲਗਾਉਂਦਾ ਹੈ,ਜਿਸ ਤੋਂ ਬਾਅਦ ਉਹ ਮਗਰਮੱਛ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ।ਇਸ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਵੱਲੋਂ ਵੱਖਰੇ ਵੱਖਰੇ ਕਮੈਂਟ ਕੀਤੇ ਜਾ ਰਹੇ ਹਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਵਿਅਕਤੀਆਂ ਨੇ ਇਸ ਮੌਕੇ ਦੀ ਵੀਡੀਓ ਬਣਾਈ ਉਨ੍ਹਾਂ ਨੂੰ ਉਸ ਵਿਅਕਤੀ ਨੂੰ ਉਸ ਜਗ੍ਹਾ ਤੋਂ ਹਟਾ ਦੇਣਾ ਚਾਹੀਦਾ ਸੀ,ਕਿਉਂਕਿ ਉਹ ਵਿਅਕਤੀ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਰਿਹਾ ਸੀ।ਇਸ

ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਜ਼ਿੰਦਗੀ ਵਿਚ ਕੋਈ ਵੱਡਾ ਦੁੱਖ ਦੇਖਣਾ ਹੋਵੇ ਤਾਂ ਉਸ ਸਮੇਂ ਮੌਤ ਵੀ ਮੂੰਹ ਫੇਰ ਲੈਂਦੀ ਹੈ।

Leave a Reply

Your email address will not be published. Required fields are marked *