ਇਸ ਹਿੰਦੂ ਵੀਰ ਦੀ ਮੱਦਦ ਲਈ ਕਿਸਾਨਾਂ ਦਾ ਆਇਆ ਹੜ੍ਹ ,ਕਹਿੰਦੇ ਨਹੀਂ ਟੁੱਟਣ ਦਿਆਂਗੇ ਇਸ ਵੀਰ ਦਾ ਹੌਸਲਾ

Uncategorized

ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਸ ਦੌਰਾਨ ਕਿਸਾਨਾਂ ਦੀ ਬਹੁਤ ਸਾਰੇ ਲੋਕਾਂ ਵੱਲੋਂ ਮਦਦ ਕੀਤੀ ਗਈ,ਕਿਉਂਕਿ ਲੋਕ ਇਹ ਗੱਲ ਸਮਝਦੇ ਹਨ ਕਿ ਉਨ੍ਹਾਂ ਦੇ ਘਰ ਜੋ ਵੀ ਖਾਣਾ ਪੱਕਦਾ ਹੈ ਉਹ ਕਿਸਾਨਾਂ ਦੇ ਖੇਤਾਂ ਵਿੱਚੋਂ ਹੀ ਆਉਂਦਾ ਹੈ।ਪਰ ਕੇਂਦਰ ਸਰਕਾਰ ਇਹ ਗੱਲ ਨੂੰ ਨਹੀਂ ਮੰਨਦੀ। ਇਸ ਲਈ ਜਿਹੜੇ ਲੋਕ ਕਿਸਾਨਾਂ ਦੀ ਸਹਾਇਤਾ ਕਰਦੇ ਹਨ ਉਹ ਉਨ੍ਹਾਂ ਦੇ ਵਿਰੁੱਧ ਅਜਿਹੀ ਕਾਰਵਾਈ ਕਰ ਰਹੀ ਹੈ।ਜਿਸ ਕਾਰਨ ਉਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਇਸੇ ਤਰੀਕੇ ਨਾਲ ਪਿਛਲੇ ਦਿਨੀਂ ਗੋਲਡਨ ਹਟ ਵਾਲੇ ਰਾਮ ਸਿੰਘ ਰਾਣਾ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਕਹਿ ਰਹੇ ਸੀ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ।

ਦੱਸਦਈਏ ਕਿ ਰਾਮ ਸਿੰਘ ਰਾਣਾ ਜੀ ਦੇ ਦੋ ਹੋਟਲ ਹਨ ਜਿਨ੍ਹਾਂ ਵਿੱਚੋਂ ਇੱਕ ਹੋਟਲ ਚ ਉਨ੍ਹਾਂ ਨੇ ਕਿਸਾਨਾਂ ਦੇ ਨਾਮ ਕਰ ਰੱਖਿਆ ਹੈ। ਭਾਵ ਕਿ ਉੱਥੇ ਜੋ ਵੀ ਖਾਣਾ ਪੀਣਾ ਬਣਦਾ ਹੈ ਉਹ ਕਿਸਾਨਾਂ ਲਈ ਵਰਤਿਆ ਜਾਂਦਾ ਹੈ ਅਤੇ ਦੂਜਾ ਉਨ੍ਹਾਂ ਦਾ ਜੋ ਹੋਟਲ ਸੀ ਉਸ ਦੇ ਸਾਹਮਣੇ ਸਰਕਾਰ ਨੇ ਪੱਥਰ ਲਗਵਾ ਦਿੱਤੇ ਹਨ। ਤਾਂ ਜੋ ਇੱਥੇ ਕੋਈ ਵੀ ਗਾਹਕ ਨਾ ਆ ਸਕੇ ਅਤੇ ਰਾਮ ਸਿੰਘ ਰਾਣਾ ਦਾ ਭਾਰੀ ਨੁਕਸਾਨ ਹੋਵੇ ਇਸ ਨੂੰ ਲੈ ਕੇ ਪਿਛਲੇ ਦਿਨੀਂ ਰਾਮ ਸਿੰਘ ਰਾਣਾ ਇੰਟਰਵਿਊ ਦੌਰਾਨ ਰੋਂਦੇ ਹੋਏ ਵੀ ਦਿਖਾਈ ਦਿੱਤੇ ਸੀ।ਪਰ ਫਿਰ ਵੀ ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਕੇਂਦਰ ਸਰਕਾਰ ਕੁਝ ਵੀ ਕਰ ਲਵੇ,ਪਰ ਉਹ ਕਿਸਾਨਾਂ ਦਾ ਸਾਥ ਨਹੀਂ ਛੱਡਣਗੇ। ਭਾਵ ਕੇ ਜਿਹੜਾ ਹੋਟਲ ਉਨ੍ਹਾਂ ਨੇ ਕਿਸਾਨਾਂ ਦੀ ਸਹਾਇਤਾ ਲਈ ਰੱਖਿਆ ਹੈ ਉਹ ਉਸੇ ਤਰ੍ਹਾਂ ਨਾਲ ਕਿਸਾਨਾਂ ਵਾਸਤੇ ਹੀ ਕੰਮ ਕਰੇਗਾ।

ਰਾਮ ਸਿੰਘ ਰਾਣਾ ਦੀ ਇਸ ਇੰਟਰਵਿਊ ਨੂੰ ਦੇਖਣ ਤੋਂ ਬਾਅਦ ਕਿਸਾਨਾਂ ਨੇ ਰਾਮ ਸਿੰਘ ਰਾਣਾ ਦਾ ਸਾਥ ਦੇਣ ਦੀ ਗੱਲ ਕਹੀ ਹੈ ਬਹੁਤ ਸਾਰੇ ਕਿਸਾਨ ਰਾਮ ਸਿੰਘ ਰਾਣਾ ਦੇ ਗੋਲਡਨ ਹਟ ਹੋਟਲ ਦੇ ਅੱਗੇ ਪਹੁੰਚੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਵੱਲੋਂ ਇਹ ਪੱਥਰ ਹਟਾਏ ਨਹੀਂ ਜਾਣਗੇ,ਉਹ ਸਰਕਾਰ ਦਾ ਵਿਰੋਧ ਕਰਨਗੇ।ਜੇਕਰ ਸਰਕਾਰ ਇਨ੍ਹਾਂ ਪੱਥਰਾਂ ਨੂੰ ਨਹੀਂ ਹਟਾ ਦੇਵੇਗੀ ਤਾਂ ਉਹ ਖ਼ੁਦ ਹੀ ਇਨ੍ਹਾਂ ਪੱਥਰਾਂ ਨੂੰ ਹਟਾ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ

ਕਿ ਜਿਸ ਤਰੀਕੇ ਨਾਲ ਰਾਮ ਸਿੰਘ ਰਾਣਾ ਉਨ੍ਹਾਂ ਨੂੰ ਕਹਿਣਗੇ ਉਸੇ ਤਰ੍ਹਾਂ ਦੀ ਕਾਰਵਾਈ ਉਹ ਕਰਨਗੇ।

Leave a Reply

Your email address will not be published. Required fields are marked *