ਪੰਜਾਬ ਦੇ ਇਸ ਕਬਾੜੀਏ ਨੇ ਛੱਡ ਦਿੱਤੇ ਸਾਰੇ ਹੀ ਲੋਕ ਪਿੱਛੇ ,ਖ਼ਰੀਦ ਲਿਆਇਆ ਇਕੱਠੇ ਹੀ ਸੇ ਹੈਲੀਕਾਪਟਰ,ਦੂਰੋਂ ਦੂਰੋਂ ਵੇਖਣ ਆ ਰਹੇ ਹਨ ਲੋਕ

Uncategorized

ਪੰਜਾਬ ਦੇ ਇੱਕ ਕਬਾੜੀਏ ਵੱਲੋਂ ਛੇ ਹੈਲੀਕਾਪਟਰ ਖਰੀਦੇ ਗਏ ਹਨ। ਜਿਸ ਤੋਂ ਬਾਅਦ ਚਾਰੇ ਪਾਸੇ ਉਸ ਕਬਾੜੀਏ ਦੇ ਚਰਚੇ ਹੋ ਰਹੇ ਹਨ। ਜਾਣਕਾਰੀ ਮੁਤਾਬਕ ਇਸ ਕਬਾੜੀਏ ਨੇ ਇਹ ਹੈਲੀਕਾਪਟਰ ਜਾਮਨਗਰ ਤੋਂ ਖ਼ਰੀਦਦੇ ਹਨ ਅਤੇ ਇਨ੍ਹਾਂ ਵਿੱਚੋਂ ਤਿੰਨ ਹੈਲੀਕਾਪਟਰ ਵੇਚੇ ਜਾ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋ ਹੈਲੀਕਾਪਟਰਾਂ ਲੁਧਿਆਣਾ ਦੇ ਮੋਰਨੀ ਹਿੱਲਸ ਲਿਜਾਏ ਗਏ ਹਨ ਅਤੇ ਇਕ ਹੈਲੀਕਾਪਟਰ ਮੁੰਬਈ ਦੇ ਇਕ ਵਿਅਕਤੀ ਨੇ ਖਰੀਦਿਆ ਹੈ।ਦੱਸਿਆ ਜਾ ਰਿਹਾ ਹੈ ਕਿ ਮੁੰਬਈ ਦੇ ਜਿਸ ਵਿਅਕਤੀ ਨੇ ਹੈਲੀਕਾਪਟਰ ਖਰੀਦਿਆ ਉਸ ਨੇ ਇਸ ਕਬਾੜੀ ਨੂੰ ਮੂੰਹ ਮੰਗੀ ਕੀਮਤ ਦਿੱਤੀ ਹੈ ਅਤੇ ਉਸ ਨੇ ਇਸ ਹੈਲੀਕਾਪਟਰ ਨੂੰ ਖ਼ਰੀਦਣ ਲਈ ਕਾਫੀ ਜੱਦੋ ਜਹਿਦ ਕੀਤੀ।

ਕਿਉਂਕਿ ਹੈਲੀਕਾਪਟਰ ਘੱਟ ਹਨ ਪਰ ਉਨ੍ਹਾਂ ਨੂੰ ਖਰੀਦਣ ਵਾਲੇ ਲੋਕ ਜ਼ਿਆਦਾ ਹਨ,ਭਾਵੇਂ ਕਿ ਇਹ ਹੈਲੀਕਾਪਟਰ ਪੁਰਾਣੇ ਹਨ ਪਰ ਫਿਰ ਵੀ ਇਨ੍ਹਾਂ ਨੂੰ ਇਸ ਢੰਗ ਨਾਲ ਵਰਤਿਆ ਜਾ ਸਕਦਾ ਹੈ।ਜਿਸ ਕਰਕੇ ਇਨ੍ਹਾਂ ਤੋਂ ਲੱਖਾਂ ਕਰੋੜਾਂ ਰੁਪਏ ਕਮਾਏ ਜਾ ਸਕਦੇ ਹਨ।ਇਸ ਲਈ ਲਗਾਤਾਰ ਇਨ੍ਹਾਂ ਹੈਲੀਕਾਪਟਰਾਂ ਦੀ ਮੰਗ ਵਧਦੀ ਜਾ ਰਹੀ ਹੈ ਹੁਣ ਇਸ ਕਬਾੜੀਏ ਕੋਲ ਦੋ ਹੈਲੀਕਾਪਟਰ ਖਡ਼੍ਹੇ ਹਨ, ਕਿਉਂਕਿ ਇਕ ਹੈਲੀਕਾਪਟਰ ਅਜੇ ਯਮੁਨਾਨਗਰ ਤੋਂ ਆਉਣਾ ਬਾਕੀ ਹੈ। ਪਰ ਜਦੋਂ ਤੋਂ ਇਸ ਕਬਾੜੀਏ ਨੇ ਇਹ ਹੈਲੀਕਾਪਟਰ ਖ਼ਰੀਦੇ ਹਨ ਤਾਂ ਉਸ ਸਮੇਂ ਤੋਂ ਲੈ ਕੇ ਹੀ ਪੰਜਾਬ ਵਿੱਚ ਇਸ ਕਬਾੜੀਏ ਦੇ ਚਰਚੇ ਹੋ ਰਹੇ ਹਨ।

ਦੱਸ ਦਈਏ ਕਿ ਇਹ ਕਬਾੜੀਆ ਮਾਨਸਾ ਦਾ ਸਿੱਧਾ ਸਾਦਾ ਵਿਅਕਤੀ ਹੈ ਅਤੇ ਜਦੋਂ ਇਸ ਨੇ ਛੇ ਹੈਲੀਕਾਪਟਰ ਖ਼ਰੀਦ ਲਏ ਤਾਂ ਉਸ ਤੋਂ ਬਾਅਦ ਕਬਾੜੀਆਂ ਦਾ ਨਾਂ ਵੀ ਉੱਚਾ ਹੋ ਗਿਆ।ਕਿਉਂਕਿ ਅਕਸਰ ਹੀ ਲੋਕ ਕਬਾੜੀਏ ਦੇ ਕੰਮ ਨੂੰ ਛੋਟਾ ਸਮਝਦੇ ਹਨ ਅਤੇ ਬਹੁਤ ਸਾਰੇ ਲੋਕ ਕਬਾੜੀਏ ਦਾ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਪਰ ਕਬਾੜੀਏ ਦੀ ਇਸ ਕਮਾਲ ਦੇ ਕਾਰਨਾਮੇ ਨੂੰ ਦੇਖਣ ਤੋਂ ਬਾਅਦ ਹੁਣ ਲੋਕਾਂ ਨੂੰ ਵੀ ਇਹ ਅਹਿਸਾਸ ਹੋ ਰਿਹਾ ਹੈ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ।ਕਿਸੇ ਵੀ ਕੰਮ ਨੂੰ ਜੇਕਰ ਅਸੀਂ

ਮਿਹਨਤ ਅਤੇ ਲਗਨ ਨਾਲ ਕਰਦੇ ਹਾਂ ਤਾਂ ਉਸ ਤੋਂ ਲੱਖਾਂ ਕਰੋੜਾਂ ਰੁਪਿਆ ਕਮਾ ਕੇ ਅਸੀਂ ਆਪਣਾ ਭਵਿੱਖ ਸੰਵਾਰ ਸਕਦੇ ਹਾਂ।

Leave a Reply

Your email address will not be published. Required fields are marked *