ਗੁਰਦੁਆਰਾ ਸਾਹਿਬ ਦੀ ਡਿੱਗੀ ਇਮਾਰਤ, ਮਿਸਤਰੀ ਮਾਰ ਗਏ ਛਾਲਾ ,ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ

Uncategorized

ਹਰਿਆਣਾ ਦੇ ਫਤਿਹਾਬਾਦ ਦੇ ਪਿੰਡ ਭੂੰਦੜ ਚ ਇਕ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਡਿੱਗਣ ਦੀ ਖਬਰ ਸਾਹਮਣੇ ਆ ਰਹੀ ਹੈ।ਇਸ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ।ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਅਤੇ ਛੇ ਮਜ਼ਦੂਰ ਕੰਮ ਕਰਨ ਲਈ ਆਏ ਹੋਏ ਸੀ,ਪਰ ਉਨ੍ਹਾਂ ਵਿੱਚੋਂ ਚਾਰ ਮਜ਼ਦੂਰ ਰੋਟੀ ਖਾਣ ਲਈ ਚਲੇ ਗਏ ਅਤੇ ਦੋ ਮਜ਼ਦੂਰ ਗੁਰਦੁਆਰਾ ਸਾਹਿਬ ਦੇ ਅੰਦਰ ਸਨ। ਦੋਨਾਂ ਮਜ਼ਦੂਰਾਂ ਵਿੱਚੋਂ ਜਦੋਂ ਇੱਕ ਮਜ਼ਦੂਰ ਨੂੰ ਇਹ ਅਹਿਸਾਸ ਹੋਇਆ ਕਿ ਲੈਂਟਰ ਡਿੱਗ ਰਿਹਾ ਹੈ ਤਾਂ ਉਸ ਨੇ ਸ਼ੀਸ਼ੇ ਨੂੰ ਤੋੜ ਕੇ ਬਾਹਰ ਛਲਾਂਗ ਲਗਾ ਦਿੱਤੀ।ਪਰ ਇੱਕ ਮਜ਼ਦੂਰ ਅੰਦਰ ਹੀ ਰਹਿ ਗਿਆ ਅਤੇ ਅਚਾਨਕ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਡਿੱਗ ਗਈ

ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ।ਇਹ ਸਾਰੀ ਘਟਨਾ ਨਜ਼ਦੀਕ ਇੱਕ ਘਰ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।ਜਿਸ ਵਿਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਅਚਾਨਕ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਡਿੱਗ ਜਾਂਦੀ ਹੈ।ਇਸ ਘਟਨਾ ਤੋਂ ਬਾਅਦ ਪੁਲਸ ਪ੍ਰਸ਼ਾਸਨ ਵੀ ਉੱਥੇ ਪਹੁੰਚਦਾ ਹੈ ਇਸ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬਾ ਕੇ ਤੇ ਪਹੁੰਚਦੀ ਹੈ ਅਤੇ ਘਟਨਾ ਦੀ ਪੁਸ਼ਟੀ ਕਰਦੀ ਹੈ। ਦਸ ਦਈਏ ਕਿ ਜੋ ਦੂਸਰਾ ਮਜ਼ਦੂਰ ਸੀ ਉਸ ਦੇ ਜ਼ਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਹੈ

ਅਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।ਹੁਣ ਜੇਸੀਬੀ ਮਸ਼ੀਨਾਂ ਦੀ ਸਹਾਇਤਾ ਨਾਲ ਮਲਬੇ ਨੂੰ ਹਟਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵੀ ਸੁਰੱਖਿਅਤ ਜਗ੍ਹਾ ਉੱਤੇ ਰੱਖਿਆ ਜਾ ਰਿਹਾ ਹੈ।ਇਸ ਘਟਨਾ ਤੋਂ ਬਾਅਦ ਚਾਰੇ ਪਾਸੇ ਹੜਕੰਪ ਮਚਿਆ ਹੋਇਆ ਹੈ ਜੋ ਕਿ ਬਹੁਤ ਸਾਰੇ ਲੋਕਾਂ ਵੱਲੋਂ ਗੁਰਦੁਆਰਾ ਬਣਾਉਣ ਸਮੇਂ ਵਰਤੇ ਗਏ ਮਟੀਰੀਅਲ ਉੱਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਸਿਰਫ਼ ਪੈਂਤੀ ਸਾਲ ਪਹਿਲਾਂ ਬਣਿਆ ਸੀ।

ਹੁਣ ਦੇਖਣਾ ਹੋਵੇਗਾ ਕਿ ਗੁਰਦੁਆਰਾ ਕਮੇਟੀ ਦੇ ਉੱਪਰ ਚੁੱਕੇ ਜਾ ਰਹੇ ਲੋਕਾਂ ਦੇ ਸਵਾਲ ਸਹੀ ਹਨ ਜਾਂ ਫਿਰ ਇਹ ਬੇਬੁਨਿਆਦ ਹਨ

Leave a Reply

Your email address will not be published. Required fields are marked *