ਅਪਾਹਿਜ ਖਿਡਾਰੀ ਪਹੁੰਚੇ ਸਨ ਨੌਕਰੀ ਮੰਗਣ ਦੇ ਲਈ, ਪੁਲਸ ਨੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ

Uncategorized

ਅੱਜ ਚੰਡੀਗੜ੍ਹ ਵਿੱਚ ਕਾਂਗਰਸ ਸਰਕਾਰ ਦੇ ਦਫਤਰ ਅੱਗੇ ਅਪਾਹਿਜ ਖਿਡਾਰੀਆਂ ਨੇ ਨੌਕਰੀ ਦੀ ਮੰਗ ਵਾਸਤੇ ਧਰਨਾ ਪ੍ਰਦਰਸ਼ਨ ਕੀਤਾ,ਪਰ ਉਥੇ ਚੰਡੀਗੜ੍ਹ ਵੱਲੋਂ ਇਨ੍ਹਾਂ ਅਪਾਹਿਜ ਖਿਡਾਰੀਆਂ ਨੂੰ ਘੜੀਸ ਘੜੀਸ ਕੇ ਕੁੱਟਿਆ ਗਿਆ। ਇੱਥੇ ਪਹੁੰਚੇ ਅਪਾਹਿਜ ਖਿਡਾਰੀਆਂ ਦੇ ਗਲਾਂ ਵਿੱਚ ਪਾਏ ਹੋਏ ਮੈਡਲਾਂ ਨੂੰ ਤੋਡ਼ਿਆ ਗਿਆ। ਉਨ੍ਹਾਂ ਦੀਆਂ ਟਰਾਫੀਆਂ ਵੀ ਸੜਕਾਂ ਉੱਤੇ ਰੁਲਦੀਆਂ ਦਿਖਾਈ ਦਿੱਤੀਆਂ ਬਹੁਤ ਸਾਰੇ ਅਪਾਹਿਜ ਖਿਡਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੈਪਟਨ ਸਰਕਾਰ ਕਿਸ ਹੱਦ ਤਕ ਡਿੱਗ ਰਹੀ ਹੈ ਅਤੇ ਅੱਜਕੱਲ੍ਹ ਜਿਹੜੇ ਲੋਕਾਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ।

ਉਨ੍ਹਾਂ ਨੂੰ ਅੱਜਕੱਲ੍ਹ ਡਾਂਗਾਂ ਨਾਲ ਕੁੱ-ਟਿ-ਆ ਜਾ ਰਿਹਾ ਹੈ।ਦੱਸ ਦਈਏ ਕਿ ਇਹ ਖਿਡਾਰੀ ਉਹ ਸਾਰੇ ਖਿਡਾਰੀ ਹਨ ਜੋ ਕਿ ਪੈਰਾ ਓਲੰਪਿਕ ਵਿੱਚ ਬਹੁਤ ਸਾਰੇ ਤਮਗੇ ਜਿੱਤ ਚੁੱਕੇ ਹਨ,ਪਰ ਉਨ੍ਹਾਂ ਨਾਲ ਜੋ ਨੌਕਰੀ ਦੇਣ ਦੇ ਵਾਅਦੇ ਕੀਤੇ ਗਏ ਸੀ ਉਨ੍ਹਾਂ ਨੂੰ ਨਹੀਂ ਨਿਭਾਇਆ ਗਿਆ।ਇਨ੍ਹਾਂ ਖਿਡਾਰੀਆਂ ਨੇ ਦਿਨ ਰਾਤ ਮਿਹਨਤ ਕਰਕੇ ਪੰਜਾਬ ਦਾ ਨਾਮ ਉੱਚਾ ਕੀਤਾ, ਪਰ ਇਨ੍ਹਾਂ ਦੀ ਮਿਹਨਤ ਦਾ ਅੱਜ ਇਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਅਜਿਹਾ ਫਲ ਦਿੱਤਾ ਜਾ ਰਿਹਾ ਹੈ।ਜਿਸ ਨੂੰ ਦੇਖਣ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਨੌਜਵਾਨ ਖੇਡਾਂ ਵੱਲ ਵਧਣ ਦੀ ਥਾਂ ਤੇ ਨਸ਼ਿਆਂ ਵੱਲ ਜ਼ਿਆਦਾ ਵਧਣਗੇ।ਬਹੁਤ ਸਾਰੇ ਅਜਿਹੇ ਖਿਡਾਰੀ ਹਨ

ਜੋ ਕਿ ਵਿਸ਼ਵ ਪੱਧਰ ਤੇ ਪੰਜਾਬ ਦਾ ਨਾਮ ਉੱਚਾ ਕਰ ਚੁੱਕੇ ਹਨ ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਬਾਂਹ ਨਹੀਂ ਫੜੀ ਜਾ ਰਹੀ।ਇਨ੍ਹਾਂ ਅਪਾਹਿਜ ਖਿਡਾਰੀਆਂ ਦੇ ਹਾਲਾਤ ਦੇਖ ਕੇ ਕਿਸੇ ਨੂੰ ਵੀ ਰੋਣਾ ਆ ਜਾਵੇਗਾ,ਪਰ ਸਰਕਾਰਾਂ ਨੂੰ ਕਿਸੇ ਦੇ ਦੁੱਖ ਤੋਂ ਕੋਈ ਵੀ ਫ਼ਰਕ ਨਹੀਂ ਪੈਂਦਾ।ਅੱਜ ਇਹ ਖਿਡਾਰੀ ਆਪਣਾ ਹੱਕ ਮੰਗ ਰਹੇ ਹਨ,ਕਿਉਂਕਿ ਇਨ੍ਹਾਂ ਨਾਲ ਵਾਅਦੇ ਕੀਤੇ ਗਏ ਸੀ ਕਿ ਇਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।ਜਿਸ ਕਾਰਨ ਇਨ੍ਹਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ

ਕਿ ਪੰਜਾਬ ਵਿੱਚ ਹੱਕ ਮੰਗਣ ਵਾਲੇ ਲੋਕਾਂ ਨਾਲ ਕਿਸ ਤਰ੍ਹਾਂ ਦਾ ਵਰਤਾਅ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *