ਪੰਜਾਬ ਦੀ ਇਹ ਸੱਤ ਪਿੰਡ ਹੋਣਾ ਚਾਹੁੰਦੇ ਹਨ ਪੰਜਾਬ ਨਾਲੋਂ ਵੱਖ, ਜਾਣਾ ਚਾਹੁੰਦੇ ਹਨ ਪਾਕਿਸਤਾਨ ਦੇ ਵਿੱਚ ,ਕਾਰਨ ਜਾਣ ਹੋ ਜਾਓਗੇ ਹੈਰਾਨ

Uncategorized

ਗੁਰਦਾਸਪੁਰ ਜ਼ਿਲ੍ਹੇ ਦੇ ਸੱਤ ਪਿੰਡ ਜੋ ਕਿ ਰਾਵੀ ਦਰਿਆ ਦੇ ਕੰਢੇ ਵੱਸਦੇ ਹਨ,ਇਨ੍ਹਾਂ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਹਾਲਾਤ ਬਹੁਤ ਹੀ ਮਾਡ਼ੇ ਹੋ ਚੁੱਕੇ ਹਨ।ਕਿਉਂਕਿ ਇਹ ਪਿੰਡ ਰਾਵੀ ਦਰਿਆ ਦੇ ਦੂਸਰੇ ਕੰਢੇ ਵਸੇ ਹੋਏ ਹਨ, ਜਿਸ ਕਾਰਨ ਇਹ ਗੁਰਦਾਸਪੁਰ ਨਾਲੋਂ ਟੁੱਟ ਜਾਂਦੇ ਹਨ ਅਤੇ ਇਨ੍ਹਾਂ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਬੇੜੀ ਦਾ ਸਹਾਰਾ ਲੈ ਕੇ ਗੁਰਦਾਸਪੁਰ ਵਿੱਚ ਦਾਖ਼ਲ ਹੋਣਾ ਪੈਂਦਾ ਹੈ।ਇਸ ਤੋਂ ਇਲਾਵਾ ਇਨ੍ਹਾਂ ਪਿੰਡਾਂ ਦੇ ਦੂਸਰੇ ਪਾਸੇ ਪਾਕਿਸਤਾਨ ਦੀ ਸਰਹੱਦ ਹੈ।ਇੱਥੋਂ ਦੇ ਵਸਨੀਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਉਨ੍ਹਾਂ ਨੇ ਦੱਸਿਆ ਕਿ ਜਦੋਂ ਰਾਵੀ ਦਰਿਆ ਵਿਚ ਪਾਣੀ ਬਹੁਤ ਜ਼ਿਆਦਾ ਚੜ੍ਹ ਜਾਂਦਾ ਹੈ, ਉਸ ਸਮੇਂ ਉਨ੍ਹਾਂ ਨੂੰ ਬਹੁਤ ਸਾਰੀਆਂ

ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਿਉਂਕਿ ਉਸ ਸਮੇਂ ਚਾਰ ਮਹੀਨੇ ਤੱਕ ਬੇੜੀ ਨਹੀਂ ਚੱਲਦੀ।ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਪਿੰਡ ਵਿਚ ਕੈਦ ਹੋ ਕੇ ਰਹਿਣਾ ਪੈਂਦਾ ਹੈ।ਕਿਉਂਕਿ ਜੇਕਰ ਉਨ੍ਹਾਂ ਨੂੰ ਪੰਜਾਬ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਕੰਮ ਹੈ ਤਾਂ ਉਹ ਆਪਣੇ ਪਿੰਡ ਤੋਂ ਪੰਜਾਬ ਵਿੱਚ ਦਾਖ਼ਲ ਨਹੀਂ ਹੋ ਪਾਉਂਦੇ। ਪਰ ਜੇਕਰ ਕਿਸੇ ਵਿਅਕਤੀ ਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਹੋ ਜਾਵੇ ਤਾਂ ਉਸ ਸਮੇਂ ਉਨ੍ਹਾਂ ਨੂੰ ਟਾਇਰਾਂ ਉੱਤੇ ਤਰ ਕੇ ਦਰਿਆ ਦੇ ਦੂਜੇ ਕੰਢੇ ਆਉਣਾ ਪੈਂਦਾ ਹੈ।ਜਿਸ ਨਾਲ ਉਨ੍ਹਾਂ ਦੀ ਜਾਨ ਖਤਰੇ ਵਿਚ ਪੈ ਜਾਂਦੀ ਹੈ।ਇਥੋਂ ਦੇ ਵਸਨੀਕਾਂ ਨੇ ਕਿਹਾ ਕਿ ਜਦੋਂ ਸਰਕਾਰਾਂ

ਬਣਦੀਆਂ ਹਨ ਤਾਂ ਉਸ ਸਮੇਂ ਉਨ੍ਹਾਂ ਨਾਲ ਵਾਅਦੇ ਕੀਤੇ ਜਾਂਦੇ ਹਨ ਕਿ ਇਨ੍ਹਾਂ ਨੂੰ ਪੱਕਾ ਪੁਲ ਬਣਾ ਕੇ ਦਿੱਤਾ ਜਾਵੇਗਾ,ਪਰ ਜਦੋਂ ਸਰਕਾਰਾਂ ਦਾ ਮਤਲਬ ਨਿਕਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਨ੍ਹਾਂ ਦੀ ਕੋਈ ਵੀ ਸਾਰ ਨਹੀਂ ਲੈਂਦਾ।ਜਿਸ ਤੋਂ ਬਾਅਦ ਇਨ੍ਹਾਂ ਅੱਕੇ ਹੋਏ ਵਸਨੀਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਪੰਜਾਬ ਸਰਕਾਰ ਇਨ੍ਹਾਂ ਲਈ ਕੁਝ ਨਹੀਂ ਕਰ ਸਕਦੀ ਤਾਂ ਇਨ੍ਹਾਂ ਨੂੰ ਪਾਕਿਸਤਾਨ ਵਿਚ ਰਲਾ ਦਿੱਤਾ ਜਾਵੇ।ਇਹ ਲੋਕ ਹੁਣ ਪੰਜਾਬ ਸਰਕਾਰ ਵੱਲੋਂ ਬਿਲਕੁੱਲ ਹੀ ਨਿਰਾਸ਼ ਹੋ ਚੁੱਕੇ ਹਨ ਇਸ ਲਈ ਇਨ੍ਹਾਂ ਦਾ ਇੱਕੋ ਹੀ ਫ਼ੈਸਲਾ ਹੈ

ਕਿ ਇਨ੍ਹਾਂ ਨੂੰ ਪਾਕਿਸਤਾਨ ਦੇ ਨਾਲ ਰਲਾ ਦਿੱਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਦੁਆਰਾ ਇਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ।

Leave a Reply

Your email address will not be published. Required fields are marked *