ਕਿਸਾਨ ਦਿੱਲੀ ਮੋਰਚੇ ਵਿੱਚ ਸੁਣੋ ਇਕ ਛੋਟੇ ਜਿਹੇ ਬੱਚੇ ਦੀ ਜ਼ਬਰਦਸਤ ਸਪੀਚ,ਸੁਣ ਕੇ ਹੋ ਜਾਵੋਗੇ ਰੂਹ ਖ਼ੁਸ਼

Uncategorized

ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ,ਉਨ੍ਹਾਂ ਦਾ ਇੱਕੋ ਇੱਕ ਮਕਸਦ ਹੈ ਕਿ ਕਿਸਾਨੀ ਅੰਦੋਲਨ ਨੂੰ ਜਿੱਤਿਆ ਜਾਵੇ ਅਤੇ ਇਹ ਤਿੰਨ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਵੱਲੋਂ ਵਾਪਸ ਲਏ ਜਾਣ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਸ ਕਿਸਾਨੀ ਅੰਦੋਲਨ ਵਿਚ ਸਿਰਫ ਬਜ਼ੁਰਗ ਨਹੀਂ,ਬਲਕਿ ਹਰ ਉਮਰ ਦੇ ਲੋਕ ਜੁੜੇ ਹੋਏ ਹਨ ਇਸ ਕਿਸਾਨੀ ਅੰਦੋਲਨ ਵਿੱਚ ਸਾਨੂੰ ਮਾਤਾਵਾਂ, ਭੈਣਾਂ, ਛੋਟੇ ਬੱਚੇ,ਨੌਜਵਾਨ ਬਜ਼ੁਰਗਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਚਲਦੇ ਹੋਏ ਦਿਖਾਈ ਦਿੱਤੇ।ਜਿਸ ਕਾਰਨ ਇਹ ਕਿਸਾਨੀ ਅੰਦੋਲਨ ਇੰਨਾ ਲੰਬਾ ਸਮਾਂ ਚੱਲ ਪਾਇਆ ਹੈ,ਕਿਉਂਕਿ ਬਜ਼ੁਰਗਾਂ ਨੂੰ ਵੀ ਅੱਜਕੱਲ੍ਹ ਉਨ੍ਹਾਂ ਦੇ ਬੱਚਿਆਂ ਦਾ ਸਹਾਰਾ ਹੋ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ

ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਉਨ੍ਹਾਂ ਦਾ ਸਾਥ ਜ਼ਰੂਰ ਦੇਣਗੀਆਂ।ਹਰ ਰੋਜ਼ ਹੀ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਉੱਤੋਂ ਬਹੁਤ ਸਾਰੇ ਬੁਲਾਰੇ ਆਪਣੇ ਵਿਚਾਰ ਸਾਂਝੇ ਕਰਦੇ ਹਨ ਅਤੇ ਕੇਂਦਰ ਸਰਕਾਰ ਉਨ੍ਹਾਂ ਨੂੰ ਕਿਸ ਤਰੀਕੇ ਨਾਲ ਗੁੰਮਰਾਹ ਕਰਦੀ ਹੈ।ਉਸ ਬਾਰੇ ਗੱਲਬਾਤ ਕਰਦੇ ਹਨ ਇਸੇ ਦੌਰਾਨ ਇੱਕ ਛੋਟੇ ਜਿਹੇ ਬੱਚੇ ਨੇ ਕਿਸਾਨੀ ਅੰਦੋਲਨ ਵਿਚ ਪਹੁੰਚ ਕੇ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਉੱਤੋਂ ਸਪੀਚ ਦਿੱਤੀ ਅਤੇ ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਅਤੇ ਲੋਕ ਖੁਸ਼ ਹੋਏ ਕਿ ਅੱਜਕੱਲ੍ਹ ਦੇ ਛੋਟੇ ਬੱਚੇ ਕਿਸਾਨੀ ਅੰਦੋਲਨ ਬਾਰੇ ਜਾਣਕਾਰੀ ਰੱਖਦੇ ਹਨ,ਕਿਉਂਕਿ ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਚਾਰੇ ਪਾਸੇ ਇਸ ਦੇ

ਚਰਚੇ ਹਨ। ਸੋ ਇਸੇ ਕਾਰਨ ਛੋਟੇ ਬੱਚਿਆਂ ਨੂੰ ਵੀ ਅੱਜਕੱਲ੍ਹ ਕਿਸਾਨੀ ਅੰਦੋਲਨ ਬਾਰੇ ਜਾਣਕਾਰੀ ਹੋ ਰਹੀ ਹੈ। ਇਸ ਛੋਟੇ ਬੱਚੇ ਨੇ ਕਿਹਾ ਕਿ ਜੇਕਰ ਇਹ ਤਿੰਨ ਕਾਲੇ ਕਾਨੂੰਨ ਲਾਗੂ ਰਹੇ ਤਾਂ ਉਸ ਤੋਂ ਬਾਅਦ ਕੰਪਨੀਆਂ ਕਿਸਾਨਾਂ ਉੱਤੇ ਆਪਣਾ ਅਧਿਕਾਰ ਕਰ ਲੈਣਗੀਆਂ ਅਤੇ ਜੋ ਕੰਪਨੀਆਂ ਦੀ ਇੱਛਾ ਹੋਇਆ ਕਰੇਗੀ, ਉਹੀ ਫ਼ਸਲ ਕਿਸਾਨਾਂ ਨੂੰ ਆਪਣੀ ਜ਼ਮੀਨ ਉੱਤੇ ਬੀਜਣੀ ਪਿਆ ਕਰੇਗੀ।ਇਸ ਤੋਂ ਇਲਾਵਾ ਉਨ੍ਹਾਂ ਦੀਆਂ ਫਸਲਾਂ ਦੇ ਰੇਟ ਵੀ ਇਹ ਕੰਪਨੀਆਂ ਦੇ ਲੋਕ ਹੀ ਤੈਅ ਕਰਿਆ ਕਰਨਗੇ।ਇਸ ਤੋਂ ਇਲਾਵਾ ਵੀ ਇਸ ਬੱਚੇ ਨੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਹੀਅਾਂ,ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਲੋਕਾਂ ਵੱਲੋਂ ਇਸ ਬੱਚੇ ਦੀ ਤਾਰੀਫ਼ ਕੀਤੀ ਜਾ ਰਹੀ ਹੈ।

ਸੋ ਇਹ ਪੰਜਾਬ ਦੇ ਲੋਕਾਂ ਲਈ ਇਹ ਖੁਸ਼ੀ ਦੀ ਗੱਲ ਹੈ,ਕਿਉਂਕਿ ਜੇਕਰ ਅੱਜਕੱਲ੍ਹ ਦੇ ਬੱਚੇ ਆਪਣੇ ਹੱਕਾਂ ਨੂੰ ਜਾਨਣਗੇ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਹੱਕਾਂ ਲਈ ਲੜ ਸਕਣਗੇ।

Leave a Reply

Your email address will not be published. Required fields are marked *