ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨੂੰ ਪੁਲਸ ਨੇ ਫਿਰ ਕੀਤਾ ਗ੍ਰਿਫ਼ਤਾਰ,ਚਾੜ੍ਹ ਦਿੱਤਾ ਸੀ ਇਹ ਨਵਾਂ ਚੰਨ

Uncategorized

ਬੌਲੀਵੁੱਡ ਅਦਾਕਾਰ ਪਾਇਲ ਰੋਹਤਗੀ ਜੋ ਕਿ ਪਿਛਲੇ ਸਮੇਂ ਕਿਸਾਨਾਂ ਦੇ ਖਿਲਾਫ ਵੀ ਬੋਲਦੀ ਰਹੀ ਹੈ,ਉਸ ਨੂੰ ਅਹਿਮਦਾਬਾਦ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਸੁਸਾਇਟੀ ਦੇ ਚੇਅਰਮੈਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ।ਇਸ ਤੋਂ ਇਲਾਵਾ ਸੁਸਾਇਟੀ ਦੇ ਹੋਰ ਲੋਕ ਵੀ ਉਸ ਤੋਂ ਤੰਗ ਪਰੇਸ਼ਾਨ ਹੋ ਚੁੱਕੇ ਸੀ। ਦੱਸਿਆ ਜਾ ਰਿਹਾ ਹੈ ਕਿ ਪਾਇਲ ਰੋਹਤਗੀ ਅਕਸਰ ਹੀ ਸੋਸਾਇਟੀ ਵਿਚ ਖੇਡਦੇ ਬੱਚਿਆਂ ਨਾਲ ਗਾਲੀ ਗਲੋਚ ਕਰਦੀ ਸੀ।ਇਸ ਤੋਂ ਇਲਾਵਾ ਪਿਛਲੇ ਦਿਨੀਂ ਸੁਸਾਇਟੀ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ,ਜਿਸ ਵਿੱਚ ਪਾਇਲ ਰੋਹਤਗੀ ਨੂੰ ਬੁਲਾਇਆ ਨਹੀਂ ਗਿਆ ਸੀ ਪਰ ਫਿਰ ਵੀ

ਉਹ ਉਸ ਮੀਟਿੰਗ ਵਿਚ ਗਈ ਅਤੇ ਉਸਨੇ ਗਾਲੀ ਗਲੋਚ ਵੀ ਕੀਤਾ।ਸੋ ਇਸੇ ਨੂੰ ਲੈ ਕੇ ਪਾਇਲ ਰੋਹਤਗੀ ਦੇ ਖਿਲਾਫ ਬਹੁਤ ਸਾਰੀਆਂ ਸ਼ਿਕਾਇਤਾਂ ਦਰਜ ਹੋ ਚੁੱਕਿਆ ਸੀ ਅਤੇ ਪਿਛਲੇ ਦਿਨੀਂ ਉਸ ਨੇ ਆਪਣੀ ਸੁਸਾਇਟੀ ਦੇ ਚੇਅਰਮੈਨ ਨੂੰ ਮਾਰਨ ਦੀ ਧਮਕੀ ਦਿੱਤੀ।ਇਸ ਤੋਂ ਇਲਾਵਾ ਉਸ ਦੇ ਖ਼ਿਲਾਫ਼ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈ ਜੋ ਵੀਡੀਓ ਬਹੁਤ ਸਾਰੇ ਲੋਕਾਂ ਵੱਲੋਂ ਦੇਖੀ ਗਈ।ਪਰ ਬਾਅਦ ਵਿੱਚ ਪਾਇਲ ਰੋਹਤਗੀ ਵੱਲੋਂ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ।ਪਰ ਫਿਰ ਵੀ ਹੁਣ ਅਹਿਮਦਾਬਾਦ ਪੁਲੀਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ,ਕਿਉਂਕਿ ਸੁਸਾਇਟੀ ਦੇ ਚੇਅਰਮੈਨ ਨੇ ਉਸ ਦੇ ਖਿਲਾਫ ਸ਼ਿਕਾਇਤ ਦਰਜ

ਕਰਵਾਈ ਕਿ ਉਸ ਵੱਲੋਂ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਸੀ।ਦੱਸ ਦੇਈਏ ਕਿ ਪਹਿਲਾਂ ਵੀ ਪਾਇਲ ਰੋਹਤਗੀ ਨੂੰ ਰਾਜਸਥਾਨ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ,ਪਰ ਉਸ ਨੂੰ ਜ਼ਮਾਨਤ ਮਿਲ ਚੁੱਕੀ ਸੀ।ਪਾਇਲ ਰੋਹਤਗੀ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਵਿਵਾਦਤ ਬਿਆਨ ਦਿੰਦਿਆਂ ਦੀ ਹੈ,ਜਿਸ ਕਾਰਨ ਲੋਕਾਂ ਦੀ ਨਫ਼ਰਤ ਦਾ ਸਾਹਮਣਾ ਵੀ ਉਸ ਨੂੰ ਕਰਨਾ ਪੈਂਦਾ ਹੈ।ਬਹੁਤ ਸਾਰੇ ਲੋਕ ਉਸ ਨੂੰ ਬੀਜੇਪੀ ਦੀ ਚਮਚੀ ਦੱਸਦੇ ਹਨ ਅਤੇ ਕੁਝ ਲੋਕ ਉਸ ਨੂੰ ਕੰਗਨਾ ਰਣੌਤ ਦੀ ਭੈਣ ਕਹਿੰਦੇ ਹਨ

, ਕਿਉਂਕਿ ਉਸ ਵੱਲੋਂ ਆਪਣੀ ਕੰਗਣਾ ਰਣੌਤ ਵਾਂਗ ਵਿਵਾਦਤ ਬਿਆਨ ਦਿੱਤੇ ਜਾਂਦੇ ਹਨ ਜਿਸ ਤੋਂ ਬਾਅਦ ਲੋਕ ਉਸ ਨੂੰ ਨਫ਼ਰਤ ਵੀ ਕਰਦੇ ਹਨ।

Leave a Reply

Your email address will not be published. Required fields are marked *