ਆਪਣੀ ਕਾਰ ਨੂੰ ਹਵਾਈ ਜਹਾਜ਼ ਸਮਝ ਕੇ ਉਡਾਉਣਾ ਇਸ ਨੌਜਵਾਨ ਨੂੰ ਪੈ ਗਿਆ ਭਾਰੀ, ਗਵਾਉਣੀ ਪਈ ਆਪਣੀ ਜਾਨ

Uncategorized

ਅਕਸਰ ਹੀ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਬੈਠਦੇ ਹਨ।ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਵਾਹਨਾਂ ਦੀ ਗਤੀ ਨੂੰ ਬਹੁਤ ਜ਼ਿਆਦਾ ਤੇਜ਼ ਰੱਖਿਆ ਜਾਂਦਾ ਹੈ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।ਜਿਸ ਵਿੱਚੋਂ ਇੱਕ ਮਹਿੰਗੀ ਕਾਰ ਵਾਲਾ ਵਿਅਕਤੀ ਆਪਣੀ ਕਾਰ ਨੂੰ ਬਹੁਤ ਹੀ ਤੇਜ਼ ਰਫਤਾਰ ਨਾਲ ਲੈ ਕੇ ਆਉਂਦਾ ਹੈ।ਜਿਸ ਤੋਂ ਬਾਅਦ ਕੇ ਸੜਕ ਉੱਤੇ ਭਿਆਨਕ ਹਾਦਸਾ ਵਾਪਰਦਾ ਹੈ ਅਤੇ ਇਸ ਹਾਦਸੇ ਵਿੱਚ ਬੇਕਸੂਰ ਲੋਕ ਕੁਚਲੇ ਜਾਂਦੇ ਹਨ।ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਈਸਾ ਸੀਸੀਟੀਵੀ ਫੁਟੇਜ ਨੂੰ ਸੋਸ਼ਲ ਮੀਡੀਆ ਉੱਤੇ ਆ ਜਾਂਦਾ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੜਕ

ਉੱਤੇ ਇੱਕ ਟਰੈਕਟਰ ਜਾ ਰਿਹਾ ਹੈ ਅਤੇ ਉਸ ਦੇ ਪਿੱਛੇ ਇਕ ਮੋਟਰਸਾਈਕਲ ਹੈ।ਜਿਸ ਮੋਟਰਸਾਈਕਲ ਉੱਤੇ ਦੋ ਵਿਅਕਤੀ ਸਵਾਰ ਸਨ।ਉਸੇ ਸਮੇਂ ਦੂਸਰੀ ਸਾਈਡ ਉਤੋਂ ਇਕ ਕਾਰ ਆਉਂਦੀ ਹੈ ਅਤੇ ਬੜੀ ਹੀ ਤੇਜ਼ੀ ਨਾਲ ਉਹ ਟਰੈਕਟਰ ਵਿੱਚ ਜਾ ਵੱਜਦੀ ਹੈ ਅਤੇ ਟਰੈਕਟਰ ਪਲਟ ਜਾਂਦਾ ਹੈ,ਜਿਸ ਤੋਂ ਬਾਅਦ ਟਰੈਕਟਰ ਪਿੱਛੇ ਆ ਰਹੇ ਮੋਟਰਸਾਈਕਲ ਵਿੱਚ ਜਾ ਵਜਦਾ ਹੈ।ਇਸ ਹਾਦਸੇ ਦੌਰਾਨ ਚਾਰ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਹਨ, ਸਮੇਤ ਉਸ ਕਾਰ ਡਰਾਈਵਰ ਦੇ।ਸੋ ਇਥੇ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਟਰੈਕਟਰ ਵਾਲਾ ਦਿੱਤੀ ਅਤੇ ਮੋਟਰਸਾਈਕਲ ਵਾਲੇ

ਵਿਅਕਤੀ ਆਪਣੀ ਸਾਈਡ ਉੱਤੇ ਆਰਾਮ ਨਾਲ ਜਾ ਰਹੇ ਸੀ,ਭਾਵ ਕੇ ਉਨ੍ਹਾਂ ਦੇ ਵਾਹਨਾਂ ਦੀ ਗਤੀ ਬਿਲਕੁਲ ਸਹੀ ਸੀ।ਪਰ ਕਾਰ ਵਾਲੇ ਦੀ ਗਲਤੀ ਹੋਣ ਕਾਰਨ ਇਨ੍ਹਾਂ ਨੂੰ ਵੀ ਆਪਣੀ ਜਾਨ ਗਵਾਉਣੀ ਪਈ।ਸੋ ਅਕਸਰ ਹੀ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ,ਜਿਥੇ ਕਿ ਇੱਕ ਵਿਅਕਤੀ ਦੀ ਗਲਤੀ ਹੋਣ ਨਾਲ ਬਾਕੀ ਬੇਕਸੂਰ ਲੋਕ ਵੀ ਮਾਰੇ ਜਾਂਦੇ ਹਨ।ਸੋ ਇਸ ਲਈ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਹਮੇਸ਼ਾਂ ਸੜਕ

ਉੱਤੇ ਵਾਹਨਾਂ ਦੀ ਗਤੀ ਨੂੰ ਸਹੀ ਰੱਖਿਆ ਜਾਵੇ,ਜਿਸ ਕਾਰਨ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ।

Leave a Reply

Your email address will not be published. Required fields are marked *