ਮੱਟ ਸੇਰੋਂ ਵਾਲਾ ਬਣ ਗਿਆ ਰਾਤੋ ਰਾਤ ਕਰੋੜਪਤੀ ,ਵੇਖੋ ਪੂਰੀ ਕਾਲ ਰਿਕਾਰਡਿੰਗ

Uncategorized

ਅਕਸਰ ਹੀ ਸਾਡੇ ਸਮਾਜ ਵਿੱਚ ਅਜਿਹੇ ਲੋਕ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਜਲਦੀ ਪੈਸਾ ਕਮਾਉਣ ਦੀ ਭੁੱਖ ਸਤਾਉਂਦੀ ਰਹਿੰਦੀ ਹੈ।ਇਸ ਲਈ ਉਹ ਬਹੁਤ ਸਾਰੇ ਅਜਿਹੇ ਕੰਮ ਕਰਦੇ ਹਨ ਜੋ ਕਿ ਗ਼ੈਰਕਾਨੂੰਨੀ ਹੁੰਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਇਹ ਗੈਰਕਾਨੂੰਨੀ ਕੰਮ ਮਹਿੰਗੇ ਵੀ ਪੈ ਜਾਂਦੇ ਹਨ।ਪਰ ਫਿਰ ਵੀ ਅੱਜਕੱਲ੍ਹ ਲੋਕ ਅਜਿਹੇ ਕੰਮਾਂ ਨੂੰ ਕਰਨ ਤੋਂ ਨਹੀਂ ਡਰਦੇ ਅਤੇ ਲਗਾਤਾਰ ਲੋਕਾਂ ਨਾਲ ਧੋਖਾ ਕਰਕੇ ਉਨ੍ਹਾਂ ਦਾ ਪੈਸਾ ਹੜੱਪ ਲੈਂਦੇ ਹਨ।ਬਹੁਤ ਸਾਰੇ ਲੋਕਾਂ ਨੂੰ ਇਹ ਫੋਨ ਆਉਂਦੇ ਹਨ ਕਿ ਤੁਹਾਡਾ ਕਿਸੇ ਕੰਪਨੀ ਦੁਆਰਾ ਲਾਟਰੀ ਦਾ ਟਿਕਟ ਕੱਟਿਆ ਗਿਆ ਹੈ ਅਤੇ ਤੁਹਾਡੀ ਲਾਟਰੀ ਲੱਗ ਗਈ ਹੈ।ਉਸ ਤੋਂ ਬਾਅਦ ਉਨ੍ਹਾਂ ਵਿਅਕਤੀਆਂ ਤੋਂ ਉਨ੍ਹਾਂ ਦੇ ਅਕਾਉਂਟ ਦੀ ਡਿਟੇਲ ਮੰਗੀ ਜਾਂਦੀ ਹੈ ਅਤੇ ਜਦੋਂ ਲੋਕ ਲਾਲਚ ਵਿਚ ਆ ਕੇ ਆਪਣੇ ਅਕਾਊਂਟ ਦੀ ਸਾਰੀ

ਡਿਟੇਲ ਦੇ ਦਿੰਦੇ ਹਨ ਤਾਂ ਉਸ ਤੋਂ ਬਾਅਦ ਜੋ ਪੈਸਾ ਉਨ੍ਹਾਂ ਦੇ ਅਕਾਊਂਟ ਵਿਚ ਹੁੰਦਾ ਹੈ,ਉਹ ਉਸ ਨੂੰ ਵੀ ਗਵਾ ਬੈਠਦੇ ਹਨ।ਇਸੇ ਤਰ੍ਹਾਂ ਨਾਲ ਹੀ ਪੰਜਾਬੀ ਇੰਡਸਟਰੀ ਨਾਲ ਸਬੰਧ ਰੱਖਦੇ ਮੱਟ ਸ਼ੇਰੋਵਾਲਾ ਜੋ ਕਿ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਹਨ,ਉਨ੍ਹਾਂ ਵੱਲੋਂ ਇੱਕ ਵੀਡਿਓ ਸਾਂਝੀ ਕੀਤੀ ਗਈ।ਜਿਸ ਵਿਚ ਉਹ ਦਿਖਾ ਰਹੇ ਹਨ ਕਿ ਕਿਸ ਤਰੀਕੇ ਨਾਲ ਉਨ੍ਹਾਂ ਨੂੰ ਇੱਕ ਵਿਅਕਤੀ ਦਾ ਫੋਨ ਆਇਆ, ਜੋ ਉਨ੍ਹਾਂ ਨੂੰ ਕਹਿ ਰਿਹਾ ਹੈ ਕਿ ਇਨ੍ਹਾਂ ਦੀ ਲਾਟਰੀ ਲੱਗ ਗਈ ਹੈ ਅਤੇ ਕਰੋੜਪਤੀ ਬਣ ਚੁੱਕੇ ਹੋ।ਫੋਨ ਉੱਤੇ ਜੋ ਵਿਅਕਤੀ ਗੱਲ ਕਰ ਰਿਹਾ ਹੈ ਉਹ ਮੱਟ ਸ਼ੇਰੋਂਵਾਲੇ

ਤੋਂ ਉਸ ਦੇ ਅਕਾਊਂਟ ਦੀ ਡਿਟੇਲ ਲੈਣਾ ਚਾਹੁੰਦਾ ਹੈ।ਇਸ ਲਈ ਉਹ ਵਾਰ ਵਾਰ ਉਸ ਨੂੰ ਕਹਿ ਰਿਹਾ ਹੈ ਕਿ ਉਹ ਜਲਦੀ ਉਸ ਦੇ ਵ੍ਹੱਟਸਐਪ ਨੰਬਰ ਉਤੇ ਫੋਨ ਲਗਾਏ ਅਤੇ ਦੂਜੇ ਪਾਸੇ ਮੱਟ ਸ਼ੇਰੋਵਾਲਾ ਵੀ ਅਜਿਹਾ ਵਰਤਾਅ ਕਰ ਰਿਹਾ ਹੈ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ।ਉਸ ਵਿਅਕਤੀ ਨਾਲ ਉਹ ਕਾਫ਼ੀ ਸਮਾਂ ਗੱਲਾਂ ਕਰਦਾ ਹੈ ਅਤੇ ਉਸ ਨੂੰ ਆਪਣੀਆਂ ਗੱਲਾਂ ਵਿੱਚ ਉਲਝਾਉਣ ਦੀ ਕੋਸ਼ਿਸ ਕਰਦਾ ਹੈ।ਇਸ ਵੀਡੀਓ ਨੂੰ ਮੱਟ ਸ਼ੇਰੋਂ ਵਾਲੇ ਵੱਲੋਂ ਇਸ ਲਈ ਸਾਂਝਾ ਕੀਤਾ ਗਿਆ,ਕਿਉਂਕਿ ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨਾਲ ਅਜਿਹਾ ਹੋ ਰਿਹਾ ਹੈ

ਅਤੇ ਲੋਕਾਂ ਨੂੰ ਚੁਕੰਨਾ ਰਹਿਣ ਦੀ ਜ਼ਰੂਰਤ ਹੈ। ਕਿਉਂਕਿ ਅੱਜਕੱਲ੍ਹ ਬਹੁਤ ਸਾਰੇ ਲੋਕ ਲਾਲਚ ਵਿੱਚ ਆ ਕੇ ਆਪਣਾ ਪੈਸਾ ਗਵਾ ਬੈਠਦੇ ਹਨ।

Leave a Reply

Your email address will not be published. Required fields are marked *