ਹੌਲੀ ਹੌਲੀ ਗਾਇਬ ਹੋ ਰਹੇ ਸਨ ਅਵਾਰਾ ਕੁੱਤੇ ਜਦੋਂ ਸੱਚਾਈ ਆਈ ਸਾਹਮਣੇ ਤਾਂ ਉੱਡ ਗਏ ਸਾਰਿਆਂ ਦੇ ਹੋਸ਼

Uncategorized

ਅਕਸਰ ਹੀ ਸੜਕਾਂ ਗਲੀਆਂ ਉਤੇ ਆਵਾਰਾ ਕੁੱਤੇ ਘੁੰਮਦੇ ਦਿਖਾਈ ਦਿੰਦੇ ਹਨ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਨਾਲ ਪ੍ਰੇਸ਼ਾਨੀ ਵੀ ਹੁੰਦੀ ਹੈ।ਪਰ ਉੱਥੇ ਹੀ ਕੁਝ ਲੋਕ ਇਨ੍ਹਾਂ ਨੂੰ ਪਸੰਦ ਵੀ ਕਰਦੇ ਹਨ ਅਤੇ ਖਾਣਾ ਪੀਣਾ ਵੀ ਦਿੰਦੇ ਹਨ, ਕਿਉਂਕਿ ਉਹ ਇਨ੍ਹਾਂ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਜਦੋਂ ਆਵਾਰਾ ਕੁੱਤੇ ਗਲੀਆਂ ਸੜਕਾਂ ਵਿੱਚ ਘੁੰਮਦੇ ਹਨ ਤਾਂ ਕੋਈ ਬਾਹਰ ਤਾਂ ਵਿਅਕਤੀ ਜਦੋਂ ਇਨ੍ਹਾਂ ਨੂੰ ਦੇਖਦਾ ਹੈ ਤਾਂ ਇਹ ਭੌਂਕਣ ਲੱਗ ਜਾਂਦੇ ਹਨ।ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਣੋਂ ਬਚ ਜਾਂਦਾ ਹੈ, ਪਰ ਉੱਥੇ ਹੀ ਕੁਝ ਲੋਕ ਅਵਾਰਾ ਕੁੱਤਿਆਂ ਨਾਲ ਅਜਿਹੀ ਹੈਵਾਨੀਅਤ ਕਰਦੇ ਹਨ।ਜਿਸ ਤੋਂ ਬਾਅਦ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ ਇਸੇ ਤਰ੍ਹਾਂ ਦਾ ਮਾਮਲਾ ਯੂ ਪੀ

ਦੇ ਮੇਰਠ ਤੋਂ ਸਾਹਮਣੇ ਆ ਰਿਹਾ ਹੈ।ਜਿਥੇ ਕਿ ਇਕ ਚੌਕੀਦਾਰ ਨੇ ਅਵਾਰਾ ਕੁੱਤਿਆਂ ਨਾਲ ਅਜਿਹਾ ਕਾਰਨਾਮਾ ਕੀਤਾ, ਜਿਸਨੂੰ ਦੇਖ ਕੇ ਸਭ ਹੈਰਾਨ ਰਹਿ ਗਏ।ਦੱਸ ਦਈਏ ਕਿ ਇਹ ਚੌਕੀਦਾਰ ਨਾਗਾਲੈਂਡ ਦਾ ਰਹਿਣ ਵਾਲਾ ਸੀ ਅਤੇ ਨਾਗਾਲੈਂਡ ਦੇ ਵਿੱਚ ਕੁੱਤਿਆਂ ਦੇ ਮੀਟ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।ਇੱਥੋਂ ਤਕ ਕਿ ਕੁੱਤਿਆਂ ਦਾ ਮੀਟ ਉੱਥੇ ਬਹੁਤ ਮਹਿੰਗੀ ਕੀਮਤ ਤੇ ਵੇਚਿਆ ਜਾਂਦਾ ਹੈ। ਜਦੋਂ ਇਹ ਨਾਗਾਲੈਂਡ ਦਾ ਚੌਕੀਦਾਰ ਮੇਰਠ ਵਿਚ ਚੌਕੀਦਾਰੀ ਕਰਨ ਲਈ ਆਇਆ ਤਾਂ ਉਸ ਨੇ ਹੌਲੀ ਹੌਲੀ ਆਵਾਰਾ ਕੁੱਤਿਆਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ,ਭਾਵ ਕਿ ਉਹ

ਇਨ੍ਹਾਂ ਕੁੱਤਿਆਂ ਨੂੰ ਫਡ਼ ਕੇ ਜਿਸ ਜਗ੍ਹਾ ਤੇ ਉਹ ਰਹਿੰਦਾ ਸੀ ਉੱਥੇ ਲੈ ਜਾਂਦਾ ਸੀ ਅਤੇ ਉਨ੍ਹਾਂ ਨੂੰ ਮਾਰ ਕੇ ਮੀਟ ਬਣਾਉਂਦਾ ਸੀ। ਇਲਾਕੇ ਦੇ ਲੋਕਾਂ ਨੂੰ ਜਦੋਂ ਇਹ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜੋ ਆਵਾਰਾ ਕੁੱਤੇ ਰਹਿੰਦੇ ਸੀ ਉਹ ਗਾਇਬ ਹੋ ਰਹੇ ਹਨ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ।ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਨਾਗਾਲੈਂਡ ਤੂੰ ਜੋ ਚੌਕੀਦਾਰ ਆਇਆ ਸੀ ਉਸ ਦੁਆਰਾ ਆਵਾਰਾ ਕੁੱਤਿਆਂ ਨੂੰ ਮਾਰਿਆ ਗਿਆ ਹੈ ਅਤੇ ਉਸ ਦਾ ਮੀਟ ਬਣਾ ਕੇ ਖਾਧਾ ਗਿਆ ਹੈ।ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਨਾਗਾਲੈਂਡ ਦੇ ਇਸ ਚੌਕੀਦਾਰ ਦੇ ਖਿਲਾਫ

ਸਖਤ ਕਾਰਵਾਈ ਦੀ ਮੰਗ ਕੀਤੀ ਹੈ,ਕਿਉਂਕਿ ਉਸ ਵੱਲੋਂ ਇਨ੍ਹਾਂ ਜਾਨਵਰਾਂ ਦੇ ਨਾਲ ਬੜੀ ਹੀ ਹੈ-ਵਾ-ਨੀ-ਅ-ਤ ਦਿਖਾਈ ਗਈ ਹੈ।

Leave a Reply

Your email address will not be published. Required fields are marked *