ਚੰਡੀਗੜ੍ਹ ਵਿੱਚ ਹੋਏ ਲਾਠੀਚਾਰਜ ਤੋਂ ਬਾਅਦ ਬਲਦੇਵ ਸਿਰਸਾ ਦਾ ਆਇਆ ਇਹ ਵੱਡਾ ਬਿਆਨ

Uncategorized

ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਹੁਣ ਪੰਜਾਬ ਦੇ ਕਿਸਾਨਾਂ ਵੱਲੋਂ ਚੰਡੀਗਡ਼੍ਹ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।ਜਿਸ ਦੌਰਾਨ ਉਨ੍ਹਾਂ ਉੱਤੇ ਪੁਲੀਸ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ, ਉਨ੍ਹਾਂ ਦੀਆਂ ਪੱਗਾਂ ਵੀ ਲਾਈਆਂ ਗਈਆਂ ਅਤੇ ਬਹੁਤ ਸਾਰੇ ਕਿਸਾਨ ਇਸ ਦੌਰਾਨ ਜ਼ਖ਼ਮੀ ਵੀ ਹੋਏ ਹਨ।ਸੋ ਇਨ੍ਹਾਂ ਤਸਵੀਰਾਂ ਨੂੰ ਦੇਖਿਆ ਜਾਵੇ ਤਾਂ ਲੱਗਦਾ ਹੈ ਕਿ ਕਿਸਾਨਾਂ ਵਿੱਚੋਂ ਪਹਿਲਾਂ ਵਾਲਾ ਜੋਸ਼ ਆ ਚੁੱਕਿਆ ਹੈ ਅਤੇ ਦੂਜੇ ਪਾਸੇ ਪਹਿਲਾਂ ਦੀ ਤਰ੍ਹਾਂ ਹੀ ਪੁਲਸ ਵਲੋਂ ਵੀ ਉਨ੍ਹਾਂ ਉੱਤੇ ਉਸੇ ਪ੍ਰਕਾਰ ਲਾਠੀਚਾਰਜ ਕੀਤਾ ਗਿਆ ਅਤੇ ਪਾਣੀ ਦੀਆਂ ਬੁਛਾਡ਼ਾਂ ਕੀਤੀਆਂ ਗਈਆਂ।ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਬਹੁਤ ਬੁਲੰਦ ਦਿਸੇ।ਉਨ੍ਹਾਂ ਨੇ ਇਹੀ ਕਿਹਾ ਹੈ ਕਿ ਜਦੋਂ ਤੱਕ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਹੋ

ਜਾਂਦੇ,ਉਸ ਸਮੇਂ ਤੱਕ ਉਹ ਸਰਕਾਰਾਂ ਦਾ ਵਿਰੋਧ ਕਰਦੇ ਰਹਿਣਗੇ।ਦੱਸ ਦੇਈਏ ਕਿ ਪੁਲਸ ਦੁਆਰਾ ਉਨ੍ਹਾਂ ਨੂੰ ਰੋਕਣ ਵਾਸਤੇ ਵੱਡੀਆਂ ਬੱਸਾਂ ਵੀ ਲਗਾਈਆਂ ਗਈਆਂ,ਪਰ ਉਨ੍ਹਾਂ ਨੇ ਇਨ੍ਹਾਂ ਬੱਸਾਂ ਨੂੰ ਵੀ ਪਾਸੇ ਕਰ ਦਿੱਤਾ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੁਬਾਰਾ ਤੋਂ ਹੁਣ ਕਿਸਾਨਾਂ ਵਿੱਚ ਉਸੇ ਪ੍ਰਕਾਰ ਦਾ ਜੋਸ਼ ਆਉਣ ਲੱਗਿਆ ਹੈ।ਕਿਉਂਕਿ ਲੰਮਾ ਸਮਾਂ ਹੋ ਚੁੱਕਿਆ ਹੈ ਕਿਸਾਨੀ ਅੰਦੋਲਨ ਚੱਲ ਰਹੇ,ਪਰ ਫਿਰ ਵੀ ਕਿਸਾਨਾਂ ਦੀ ਕਿਸੇ ਵੀ ਮੰਗ ਨੂੰ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ।ਸੋ ਇਸੇ ਲਈ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦਾ ਸਬਰ ਪਰਖ ਰਹੀਆਂ ਹਨ,ਪਰ ਉਹ ਸਰਕਾਰਾਂ ਦੀ ਗੋਡੀ ਲਵਾ ਕੇ ਰਹਿਣਗੇ। ਇਸੇ

ਦੌਰਾਨ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਵੀ ਗੱਲਬਾਤ ਕੀਤੀ।ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੀਆਂ ਗੋਡੀਆਂ ਜਿਸ ਤਰੀਕੇ ਨਾਲ ਉਨ੍ਹਾਂ ਨੇ ਪੱਛਮੀ ਬੰਗਾਲ ਵਿਚ ਲਗਵਾਈਆਂ, ਉਸੇ ਤਰੀਕੇ ਨਾਲ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਚੋਣਾਂ ਵਿਚ ਵੀ ਲਗਵਾਈਆਂ ਜਾਣਗੀਆਂ ਅਤੇ ਨਾਲ ਹੀ ਪੰਜਾਬ ਵਿਚ ਮੋਦੀ ਸਰਕਾਰ ਨੂੰ ਸਾਫ ਕਰ ਦਿੱਤਾ ਜਾਵੇਗਾ।ਜਿਸ ਤੋਂ ਬਾਅਦ ਮਜਬੂਰਨ ਮੋਦੀ ਸਰਕਾਰ ਨੂੰ ਇਹ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ;ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨਾਂ ਨੇ ਕਿਸਾਨੀ ਅੰਦੋਲਨ ਦੇ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਸਹੀਆਂ ਹਨ,ਪਰ ਉਨ੍ਹਾਂ ਦੇ ਹੌਸਲੇ ਅਜੇ ਵੀ ਬੁਲੰਦ ਹਨ।ਕਿਉਂਕਿ ਪੰਜਾਬੀਆਂ ਦਾ ਇਤਿਹਾਸ ਇਹ ਰਿਹਾ ਹੈ ਕਿ ਬਹੁਤ ਸਾਰੀਆਂ

ਮੁਸ਼ਕਿਲਾਂ ਸਹਿਣ ਤੋਂ ਬਾਅਦ ਵੀ ਉਹ ਕਦੇ ਵੀ ਥੱਕਦੇ ਨਹੀਂ ਅਤੇ ਉਨ੍ਹਾਂ ਵਿੱਚ ਸਬਰ ਵੀ ਬਹੁਤ ਜ਼ਿਆਦਾ ਹੈ।ਇਸ ਤੋਂ ਇਲਾਵਾ ਵੀ ਬਲਦੇਵ ਸਿੰਘ ਸਿਰਸਾ ਨੇ ਕੇਂਦਰ ਸਰਕਾਰ ਨੂੰ ਬਹੁਤ ਜ਼ਿਆਦਾ ਝਾੜ ਪਾਈ ਅਤੇ ਕਿਸਾਨਾਂ ਦਾ ਹੌਸਲਾ ਵਧਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਇੱਕ ਦਿਨ ਇਸ ਜੰਗ ਨੂੰ ਜ਼ਰੂਰ ਜਿੱਤਣਗੇ।

Leave a Reply

Your email address will not be published. Required fields are marked *