ਪਤੀ ਨੇ ਸਿਰਫ ਦੋ ਸੌ ਰੁਪਏ ਵਿਚ ਵੇਚ ਦਿੱਤਾ ਸੀ ਇਸ ਬਹਾਦਰ ਧੀ ਨੂੰ ,ਫਿਰ ਆਪਣੇ ਦਮ ਤੇ ਬਣੀ ਐਂਬੂਲੈਂਸ ਡਰਾਈਵਰ ਹਨ

Uncategorized

ਅਕਸਰ ਹੀ ਸਾਡੇ ਸਮਾਜ ਵਿੱਚ ਔਰਤਾਂ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਇਕ ਪਾਸੇ ਪੇਕੇ ਪਰਿਵਾਰ ਵਾਲੇ ਕਹਿੰਦੇ ਹਨ ਕਿ ਉਸ ਦਾ ਅਸਲੀ ਘਰ ਉਸ ਦਾ ਸਹੁਰਾ ਪਰਿਵਾਰ ਹੈ।ਦੂਜੇ ਪਾਸੇ ਸਹੁਰੇ ਪਰਿਵਾਰ ਵਾਲੇ ਕਹਿੰਦੇ ਹਨ ਕਿ ਉਹ ਆਪਣੇ ਪੇਕੇ ਪਰਿਵਾਰ ਵਾਲਿਆਂ ਦੀ ਅਮਾਨਤ ਹੈ।ਸੋ ਜੇਕਰ ਦੇਖਿਆ ਜਾਵੇ ਤਾਂ ਅੌਰਤਾਂ ਨੂੰ ਦੋਨਾਂ ਪਾਸੇ ਤੋਂ ਹੀ ਨਕਾਰਿਆ ਜਾਂਦਾ ਹੈ ਅਤੇ ਸਾਡੇ ਸਮਾਜ ਵਿੱਚ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ,ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਜ਼ਿਆਦਾ ਮੁਸ਼ਕਲਾਂ ਦੇਖੀਆਂ ਹਨ। ਜਿਨ੍ਹਾਂ ਨੂੰ ਸਹਿਣ ਦੀ ਤਾਕਤ ਬਹੁਤ ਹੀ ਘੱਟ ਲੋਕਾਂ ਵਿੱਚ

ਹੁੰਦੀ ਹੈ।ਇਸੇ ਤਰੀਕੇ ਨਾਲ ਮਨਜੀਤ ਕੌਰ ਜੋ ਕਿ ਇੱਕ ਐਂਬੂਲੈਂਸ ਚਲਾਉਂਦੀ ਹੈ,ਉਸ ਨੇ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ।ਗੱਲਬਾਤ ਕਰਨ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਨ੍ਹਾਂ ਦਾ ਪਤੀ ਉਨ੍ਹਾਂ ਦੀ ਕੁੱਟਮਾਰ ਕਰਦਾ ਸੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਬੁਰੀ ਤਰ੍ਹਾਂ ਨਾਲ ਮਾਰਿਆ ਜਾਂਦਾ ਸੀ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰਾਂ ਨੇ ਜ਼ਿਆਦਾ ਛੋਟੀ ਉਮਰ ਵਿੱਚ ਆਪਣੇ ਪਿਤਾ ਤੋਂ ਕੁਲਫ਼ੀ ਦੀ ਮੰਗ ਕੀਤੀ ਸੀ ਤਾਂ ਉਸ ਸਮੇਂ ਉਨ੍ਹਾਂ ਦੇ ਪਤੀ ਨੇ ਸੰਗਲ ਨਾਲ ਉਨ੍ਹਾਂ ਦੇ ਬੱਚੇ ਨੂੰ ਕੁੱਟਿਆ ਸੀ।ਇੱਥੋਂ ਤਕ ਕਿ ਉਨ੍ਹਾਂ ਦੇ ਪਤੀ ਨੂੰ ਸ਼ਰਾਬ ਪੀਣ

ਦੀ ਇੰਨੀ ਜ਼ਿਆਦਾ ਆਦਤ ਪੈ ਚੁੱਕੀ ਸੀ ਕਿ ਉਨ੍ਹਾਂ ਨੇ ਦੋ ਸੌ ਰੁਪਏ ਦੀ ਸ਼ਰਾਬ ਖ਼ਰੀਦਣ ਵਾਸਤੇ ਇਨ੍ਹਾਂ ਨੂੰ ਵੇਚ ਦਿੱਤਾ ਸੀ।ਇਨ੍ਹਾਂ ਦੀ ਧੀ ਸੀ ਜਿਸਦਾ ਵਿਆਹ ਇਨ੍ਹਾਂ ਨੇ ਬੜੀ ਮੁਸ਼ਕਲ ਨਾਲ ਕੀਤਾ। ਪਰ ਬਾਅਦ ਚ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਅਤੇ ਆਖਿਰਕਾਰ ਇਨ੍ਹਾਂ ਦੀ ਧੀ ਨੇ ਦਮ ਤੋੜ ਦਿੱਤਾ।ਇਸ ਮਾਮਲੇ ਵਿੱਚ ਇਨ੍ਹਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਕਿਉਂਕਿ ਪੇਕੇ ਪਰਿਵਾਰ ਵੱਲੋਂ ਇਹ ਕਿਹਾ ਗਿਆ ਕਿ ਲੜਕੀ ਉਸ ਦੇ ਸਹੁਰੇ ਪਰਿਵਾਰ ਵਾਲਿਆਂ

ਦੀ ਇਮਾਰਤ ਸੀ ਅਤੇ ਜੇਕਰ ਉਨ੍ਹਾਂ ਨੇ ਮਾਰ ਵੀ ਦਿੱਤਾ ਤਾਂ ਕੀ ਹੋ ਗਿਆ।ਸੋ ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਬਹੁਤ ਸਾਰੇ ਦਰਦ ਸੁਣਾਏ,ਜਿਨ੍ਹਾਂ ਨੂੰ ਸੁਣ ਕੇ ਕਿਸੇ ਦੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ।

Leave a Reply

Your email address will not be published. Required fields are marked *