ਪੰਜਾਬ ਪੁਲੀਸ ਦੀ ਭਰਤੀ ਦੇਖਣ ਵਾਲੇ ਨੌਜਵਾਨਾਂ ਲਈ ਆਈ ਵੱਡੀ ਖੁਸ਼ਖਬਰੀ, ਇਹ ਸਾਮਾਨ ਮਿਲੇਗਾ ਮੁਫ਼ਤ

Uncategorized

ਪੰਜਾਬ ਵਿੱਚ ਪੰਜਾਬ ਪੁਲੀਸ ਭਰਤੀ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਵਿੱਚ ਉਤਸ਼ਾਹ ਦੇਖਿਆ ਜਾਂਦਾ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਤੋਂ ਪੰਜਾਬ ਪੁਲੀਸ ਭਰਤੀ ਦਾ ਅੈਲਾਨ ਕੀਤਾ ਗਿਆ ਹੈ।ਜਿਸ ਵਿੱਚ ਪੰਜਾਬ ਪੁਲੀਸ ਮਹਿਕਮੇ ਵਿੱਚ ਵੱਖਰੀਆਂ ਵੱਖਰੀਆਂ ਪੋਸਟਾਂ ਉੱਤੇ ਪੰਜਾਬ ਦੇ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇਗਾ। ਇਸ ਲਈ ਬਹੁਤ ਸਾਰੇ ਨੌਜਵਾਨ ਪੰਜਾਬ ਪੁਲੀਸ ਦੀ ਭਰਤੀ ਵਿੱਚ ਹਿੱਸਾ ਲੈਣ ਲਈ ਤਿਆਰੀ ਕਰਦੇ ਹਨ। ਪਰ ਕਈ ਵਾਰ ਇਨ੍ਹਾਂ ਨੌਜਵਾਨਾਂ ਨੂੰ ਇਹ ਸਮਝ ਨਹੀਂ ਲੱਗਦਾ ਕਿ ਉਹ ਫਿਜ਼ੀਕਲ ਟੈਸਟ ਨੂੰ ਕਿਸ ਤਰੀਕੇ ਨਾਲ ਪਾਸ ਕਰ ਸਕਦੇ ਹਨ।ਬਹੁਤ ਸਾਰੇ ਨੌਜਵਾਨ ਲਗਾਤਾਰ ਮਿਹਨਤ ਤਾਂ ਕਰਦੇ ਹਨ,

ਪਰ ਉਨ੍ਹਾਂ ਵੱਲੋਂ ਸਹੀ ਦਿਸ਼ਾ ਵਿੱਚ ਮਿਹਨਤ ਨਹੀਂ ਕੀਤੀ ਜਾਂਦੀ।ਜਿਸ ਕਾਰਨ ਉਹ ਪੰਜਾਬ ਪੁਲੀਸ ਮਹਿਕਮੇ ਵਿੱਚ ਭਰਤੀ ਨਹੀਂ ਹੋ ਪਾਉਂਦੇ ਅਤੇ ਉਨ੍ਹਾਂ ਦਾ ਸੁਪਨਾ ਟੁੱਟ ਜਾਂਦਾ ਹੈ।ਇਸ ਲਈ ਫ਼ਰੀਦਕੋਟ ਦੇ ਡੀ ਸੀ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਨੌਜਵਾਨਾਂ ਲਈ ਉਨ੍ਹਾਂ ਵੱਲੋਂ ਪੁਲਸ ਮਹਿਕਮੇ ਨੂੰ ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਫ਼ਰੀਦਕੋਟ ਦੇ ਨੌਜਵਾਨਾਂ ਨੂੰ ਮੁਫ਼ਤ ਵਿੱਚ ਫਿਜ਼ੀਕਲ ਟੈਸਟ ਪਾਸ ਕਰਨ ਵਾਸਤੇ ਟ੍ਰੇਨਿੰਗ ਦਿੱਤੀ ਜਾਵੇ।ਇਸ ਹੁਕਮ ਦੀ ਪਾਲਣਾ ਕਰਦੇ ਹੋਏ ਪੰਜਾਬ ਪੁਲੀਸ ਫ਼ਰੀਦਕੋਟ ਦੇ ਅਧਿਕਾਰੀਆਂ ਵੱਲੋਂ ਫ਼ਰੀਦਕੋਟ ਦੇ ਨੌਜਵਾਨਾਂ ਲਈ ਉਪਰਾਲਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਚੌਵੀ

ਘੰਟਿਆਂ ਲਈ ਮੁਫ਼ਤ ਫਿਜ਼ੀਕਲ ਟੈਸਟ ਪਾਸ ਕਰਨ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ।ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਸਾਰੇ ਈਵੈਂਟ ਮੁਫਤ ਵਿੱਚ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਨੌਜਵਾਨ ਆਪਣੇ ਢੁੱਕਵੇਂ ਸਮੇਂ ਦੇ ਅਨੁਸਾਰ ਆ ਕੇ ਇੱਥੇ ਟ੍ਰੇਨਿੰਗ ਕਰ ਸਕਦੇ ਹਨ। ਇਨ੍ਹਾਂ ਨੌਜਵਾਨਾਂ ਨੂੰ ਟ੍ਰੇਨਿੰਗ ਦਬਾਉਣ ਵਾਸਤੇ ਸਪੈਸ਼ਲ ਪ੍ਰਾਈਵੇਟ ਟ੍ਰੇਨਰ ਵੀ ਰੱਖੇ ਗਏ ਹਨ।

ਸੋ ਫ਼ਰੀਦਕੋਟ ਦੀ ਡੀ ਸੀ ਵੱਲੋਂ ਦਿੱਤੇ ਗਏ ਇਸ ਹੁਕਮ ਦੀ ਲੋਕਾਂ ਵੱਲੋਂ ਤਾਰੀਫ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *