ਪੰਜਾਬ ਬਾਰਡਰ ਤੇ ਹੈ ਇਹ ਰਹੱਸਮਈ ਨਹਿਰ,ਛੱਲਾਂ ਮਾਰਦਾ ਪਾਣੀ ਹੋ ਜਾਂਦਾ ਹੈ ਅਚਾਨਕ ਗਾਇਬ

Uncategorized

ਇਸ ਦੁਨੀਆਂ ਵਿੱਚ ਬਹੁਤ ਸਾਰੇ ਰਹੱਸ ਹਨ ਜਿਨ੍ਹਾਂ ਤੋਂ ਪਰਦਾ ਚੁੱਕਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ, ਪਰ ਉੱਥੇ ਹੀ ਕੁਝ ਥਾਂਵਾਂ ਤੇ ਅਜਿਹੀ ਤਕਨੀਕ ਵਰਤੀ ਜਾਂਦੀ ਹੈ। ਜਿਸਨੂੰ ਆਮ ਬੰਦਾ ਦੇਖ ਕੇ ਰਹੱਸ ਸਮਝ ਲੈਂਦਾ ਹੈ,ਇਸੇ ਤਰ੍ਹਾਂ ਨਾਲ ਹੀ ਪੰਜਾਬ ਵਿੱਚ ਇੱਕ ਨਹਿਰ ਵਹਿੰਦੀ ਹੈ ਅਤੇ ਇਸ ਨਹਿਰ ਉੱਤੇ ਇੱਕੋ ਜਿਹੇ ਤਰੀਕੇ ਨਾਲ ਪੁਲ ਬਣਾਏ ਗਏ ਹਨ। ਜਿਸ ਨੂੰ ਦੇਖਣ ਤੋਂ ਬਾਅਦ ਕੁਝ ਲੋਕ ਇਸ ਨੂੰ ਰਹੱਸਮਈ ਨਹਿਰ ਵੀ ਦੱਸਦੇ ਹਨ। ਸੋਸ਼ਲ ਮੀਡੀਆ ਉੱਤੇ ਆਖਰੀ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਸ ਵਿਚ ਲੋਕ ਇਹ ਦਿਖਾਉਂਦੇ ਹਨ ਕਿ ਇਸ ਨਹਿਰ ਦਾ ਪਾਣੀ ਧਰਤੀ ਵਿਚ ਸਮਾ ਰਿਹਾ ਹੈ। ਪਰ ਜਦੋਂ ਅਸਲ ਵਿਚ ਇੱਥੇ ਆ ਕੇ ਲੋਕ ਦੇਖਦੇ ਹਨ ਤਾਂ ਉਨ੍ਹਾਂ ਨੂੰ ਅਸਲੀਅਤ ਦਾ ਪਤਾ ਲੱਗਦਾ ਹੈ ਕਿ ਇੱਥੇ ਕੋਈ ਰਹੱਸ ਨਹੀਂ, ਬਲਕਿ ਇੱਥੇ ਇਕ

ਅਜਿਹੀ ਤਕਨੀਕ ਵਰਤੀ ਗਈ ਹੈ।ਜਿਸ ਨਾਲ ਲੋੜ ਦੇ ਅਨੁਸਾਰ ਪਾਣੀ ਨੂੰ ਵਰਤਣ ਲਈ ਇਸ ਨਹਿਰ ਉੱਤੇ ਇੱਕ ਅਜਿਹਾ ਪੁਲ ਬਣਾਇਆ ਗਿਆ ਹੈ।ਜਿਸ ਕਾਰਨ ਇਸ ਨਹਿਰ ਦਾ ਪਾਣੀ ਹਰਿਆਣਾ ਵੱਲ ਨੂੰ ਮੁੜ ਜਾਂਦਾ ਹੈ।ਦੱਸ ਦਈਏ ਕਿ ਇਹ ਨਹਿਰ ਘੱਗਰ ਦਰਿਆ ਦੇ ਹੇਠਾਂ ਦੀ ਬਹਿੰਦੀ ਹੈ।ਜਿਸ ਲਈ ਉਸ ਸਮੇਂ ਦੇ ਇੰਜਨੀਅਰਾਂ ਨੇ ਘੱਗਰ ਦਰਿਆ ਤੋਂ ਹੇਠਾਂ ਚਾਲੀ ਫੁੱਟ ਤਕ ਇੱਕ ਡੂੰਘਾ ਟੋਆ ਪੁੱਟਿਆ ਅਤੇ ਇਸ ਨਹਿਰ ਨੂੰ ਘੱਗਰ ਦਰਿਆ ਤੋਂ ਦੂਜੀ ਸਾਈਡ ਟਪਾ ਦਿੱਤਾ।ਇਸ ਨਹਿਰ ਨੂੰ ਦੇਖਣ ਵਾਲੇ ਲੋਕ ਹੈਰਾਨ ਰਹਿ ਜਾਂਦੇ ਹਨ ਅਤੇ ਉਸ ਸਮੇਂ ਦੇ ਇੰਜਨੀਅਰਾਂ ਨੂੰ ਸਲਾਮ ਵੀ ਕਰਦੇ ਹਨ।ਜਿਨ੍ਹਾਂ ਨੇ ਇੰਨਾ ਜ਼ਿਆਦਾ ਦਿਮਾਗ਼ ਲਗਾ

ਕੇ ਪੰਜਾਬ ਅਤੇ ਹਰਿਅਾਣਾ ਦੇ ਪਾਣੀ ਦੀ ਵੰਡ ਕਰ ਦਿੱਤੀ।ਦੱਸਿਆ ਜਾਂਦਾ ਹੈ ਕਿ ਜਦੋਂ ਉਨੀ ਸੌ ਛਿਆਹਠ ਵਿੱਚ ਪੰਜਾਬ ਅਤੇ ਹਰਿਆਣਾ ਦੀ ਵੰਡ ਹੋਈ।ਉਸ ਸਮੇਂ ਅਜਿਹਾ ਕੀਤਾ ਗਿਆ ਸੀ ਤਾਂ ਜੋ ਹਰਿਆਣਾ ਦੇ ਖੇਤਾਂ ਤੱਕ ਪਾਣੀ ਪਹੁੰਚਾਇਆ ਜਾ ਸਕੇ।ਪਰ ਬਹੁਤ ਸਾਰੇ ਲੋਕ ਇਸ ਨੂੰ ਰਹੱਸਮਈ ਨਹਿਰ ਦੱਸ ਕੇ ਇਸ ਜਗ੍ਹਾ ਉੱਤੇ ਬਹੁਤ ਸਾਰੇ ਟੂਣੇ ਟੋਟਕੇ ਵੀ ਕਰਦੇ ਰਹਿੰਦੇ ਹਨ। ਬਹੁਤ ਸਾਰੇ ਲੋਕ ਅਜੇ ਵੀ ਇਹ ਮੰਨਣ ਲਈ ਤਿਆਰ ਨਹੀਂ ਹਨ

ਕਿ ਇਹ ਕੋਈ ਤਕਨੀਕ ਵਰਤੀ ਗਈ,ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸੱਚਮੁੱਚ ਹੀ ਕੋਈ ਰਹੱਸਮਈ ਨਹਿਰ ਹੈ।

Leave a Reply

Your email address will not be published. Required fields are marked *