ਬਿਨਾਂ ਦੇਖੇ ਰੋਡ ਕਰਾਸ ਕਰਨ ਦਾ ਇਸ ਵਿਅਕਤੀ ਨੂੰ ਮਿਲਿਆ ਇਹ ਵੱਡਾ ਸਬਕ ,ਵੀਡੀਓ ਦੇਖ ਹੋ ਜਾਓਗੇ ਹੈਰਾਨ

Uncategorized

ਅਕਸਰ ਹੀ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਬੈਠਦੇ ਹਨ,ਕਿਉਂਕਿ ਬਹੁਤ ਸਾਰੇ ਲੋਕ ਸੜਕ ਤੇ ਪੈਦਲ ਚੱਲਣ ਦੌਰਾਨ ਵੀ ਅਣਗਹਿਲੀ ਵਰਤਦੇ ਹਨ।ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਵਾਹਨ ਚਲਾਉਂਦੇ ਸਮੇਂ ਲਾਪਰਵਾਹੀ ਕਰਦੇ ਹਨ।ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ।ਅੱਜਕੱਲ੍ਹ ਹਰ ੲਿਕ ਕਰੋਡ਼ ੳੁਤੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਹਨ।ਜਿਸ ਕਾਰਨ ਅਜਿਹੀਆਂ ਘਟਨਾਵਾਂ ਕੈਮਰਿਆਂ ਵਿਚ ਕੈਦ ਹੋ ਜਾਂਦੀਆਂ ਹਨ,ਜਿੱਥੇ ਕਿ ਲੋਕ ਲਾਪ੍ਰਵਾਹੀ ਕਰਦੇ ਹੋਏ ਦਿਖਾਈ ਦਿੰਦੇ ਹਨ ਅਤੇ ਆਪਣੀ ਜਾਨ ਗਵਾ ਬੈਠਦੇ ਹਨ।ਇਸ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ

ਰਹੀ ਹੈ,ਜਿਸ ਵਿੱਚ ਕੁਝ ਵਿਅਕਤੀ ਬਿਨਾਂ ਆਸੇ ਪਾਸੇ ਦੇਖੇ ਸੜਕ ਨੂੰ ਪਾਰ ਕਰ ਰਹੇ ਹਨ।ਭਾਵੇਂ ਕਿ ਉਸ ਜਗ੍ਹਾ ਉੱਤੇ ਬਹੁਤ ਜ਼ਿਆਦਾ ਆਵਾਜਾਈ ਹੈ।ਪਰ ਇਸੇ ਦਾ ਨਤੀਜਾ ਉਨ੍ਹਾਂ ਨੂੰ ਦੇਖਣ ਨੂੰ ਵੀ ਮਿਲਦਾ ਹੈ। ਜਦੋਂ ਇਕ ਵਿਅਕਤੀ ਨੂੰ ਮੋਟਰਸਾਈਕਲ ਵਾਲਾ ਠੋਕ ਦਿੰਦਾ ਹੈ। ਵੀਡੀਓ ਵਿਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਬਿਨਾਂ ਆਸੇ ਪਾਸੇ ਦੇਖੇ ਸੜਕ ਨੂੰ ਬੜੇ ਹੀ ਆਰਾਮ ਨਾਲ ਪਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ,ਜਿਵੇਂ ਸੜਕ ਉੱਤੇ ਕੋਈ ਮੌਜੂਦ ਹੀ ਨਾ ਹੋਵੇ।ਪਰ ਉਸੇ ਸਮੇਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਆਉਂਦਾ ਹੈ।ਉਸ ਦਾ ਮੋਟਰਸਾਈਕਲ ਅਚਾਨਕ ਹੀ ਇਸ ਵਿਅਕਤੀ ਵਿੱਚ ਵੱਜਦਾ ਹੈ,ਪਰ ਉਹ ਮੋਟਰਸਾਈਕਲ ਵਾਲਾ ਵਿਅਕਤੀ ਇਸ ਵਿਅਕਤੀ ਨੂੰ

ਠੋਕਣ ਤੋਂ ਬਾਅਦ ਚੱਲਦਾ ਬਣਦਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਵੱਖਰੇ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਥਾਂ ਉੱਤੇ ਦੋਨਾਂ ਜਣਿਆਂ ਦੀ ਗਲਤੀ ਸੀ ਭਾਵ ਕੇ ਮੋਟਰਸਾਈਕਲ ਵਾਲੇ ਨੂੰ ਵੀ ਆਪਣਾ ਮੋਟਰਸਾਈਕਲ ਹੌਲੀ ਲਿਆਉਣਾ ਚਾਹੀਦਾ ਸੀ ਤਾਂ ਜੋ ਇਸ ਵਿਅਕਤੀ ਨੂੰ ਕੋਈ ਨੁਕਸਾਨ ਨਾ ਪਹੁੰਚਦਾ।ਬਹੁਤ ਸਾਰੇ ਲੋਕ ਅਜਿਹਾ ਵੀ ਕਹਿ ਰਹੇ ਹਨ ਮੋਟਰਸਾਈਕਲ ਵਾਲੇ ਦੀ ਕੋਈ ਗਲਤੀ ਨਹੀਂ ਸੀ, ਕਿਉਂਕਿ ਉਸ ਦਾ ਮੋਟਰਸਾਈਕਲ ਹੌਲੀ ਹੀ

ਆ ਰਿਹਾ ਸੀ।ਪਰ ਪੈਦਲ ਜਾ ਰਹੇ ਵਿਅਕਤੀ ਦੀ ਗਲਤੀ ਕਾਰਨ ਹੀ ਇਹ ਹਾਦਸਾ ਹੋਇਆ।ਸੋ ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਨਜ਼ਰੀਆ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *