ਇਸ ਔਰਤ ਦੀ ਕੀਤੀ ਗਈ ਕਰਤੂਤ ਹੋਈ ਸੀ ਸੀ ਟੀ ਵੀ ਵਿਚ ਕੈਦ ,ਚਾਰੇ ਪਾਸੇ ਮੱਚ ਗਿਆ ਹੜਕੰਪ

Uncategorized

ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਕਿ ਇੱਕ ਪਰਿਵਾਰ ਦੇ ਦੋ ਬੱਚੇ ਅ-ਗ-ਵਾ ਕਰ ਲਏ ਗਏ ਹਨ।ਦੱਸਿਆ ਜਾ ਰਿਹਾ ਹੈ ਕਿ ਇਹ ਪੀਡ਼ਤ ਪਰਿਵਾਰ ਦਾ ਪਿਛੋਕੜ ਉੱਤਰ ਪ੍ਰਦੇਸ਼ ਦਾ ਹੈ ਅਤੇ ਇਹ ਕਾਫੀ ਲੰਬੇ ਸਮੇਂ ਤੋਂ ਲੁਧਿਆਣਾ ਦੇ ਬਸਤੀ ਨਗਰ ਵਿਚ ਰਹਿ ਰਿਹਾ ਸੀ।ਇਸੇ ਦੌਰਾਨ ਇਸ ਬਸਤੀ ਵਿੱਚ ਇੱਕ ਨਵਾਂ ਪਰਿਵਾਰ ਰਹਿਣ ਲਈ ਆਇਆ ਸੀ, ਜਿਸ ਵਿਚ ਮਾਤਾ ਪਿਤਾ ਅਤੇ ਉਨ੍ਹਾਂ ਦੇ ਬੱਚੇ ਸਨ।ਉਨ੍ਹਾਂ ਦੀ ਇੱਕ ਲੜਕੀ ਦੀ ਉਮਰ ਸਤਾਰਾਂ ਸਾਲ ਦੀ ਸੀ ਅਤੇ ਇਹ ਲੜਕੀ ਬੱਚਿਆਂ ਨੂੰ ਟਿਊਸ਼ਨ ਪਡ਼੍ਹਾਇਆ ਕਰਦੀ ਸੀ।ਜਿਸ ਕਾਰਨ ਆਸ ਪਾਸ ਦੇ ਲੋਕਾਂ ਨੂੰ ਇਨ੍ਹਾਂ ਤੇ ਕਾਫ਼ੀ ਵਿਸ਼ਵਾਸ ਹੋ ਗਿਆ ਸੀ।ਪਰ ਹੁਣ ਇਨ੍ਹਾਂ ਨੇ ਲੋਕਾਂ ਦੇ ਇਸ ਵਿਸ਼ਵਾਸ ਦਾ ਗ਼ਲਤ ਫ਼ਾਇਦਾ ਚੁੱਕਿਆ।ਦਸ

ਦਈਏ ਕਿ ਯੂ ਪੀ ਦੇ ਰਹਿਣ ਵਾਲੇ ਉਸ ਪਰਿਵਾਰ ਦਾ ਇਕ ਸੱਤ ਸਾਲ ਦਾ ਅਤੇ ਇਕ ਢਾਈ ਸਾਲ ਦਾ ਬੱਚਾ ਚੋਰੀ ਕਰ ਲਿਆ ਗਿਆ ਹੈ।ਜਿਸ ਦੀਅਾਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ,ਜਿੱਥੇ ਕਿ ਮਾਂ ਅਤੇ ਧੀ ਦੋਨੇਂ ਹੀ ਇਨ੍ਹਾਂ ਦੌਡ਼ਾਂ ਬੱਚਿਅਾਂ ਨਾਲ ਬੱਸ ਵਿੱਚ ਚੜ੍ਹਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਪੁਲਿਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਇਨ੍ਹਾਂ ਬੱਚਿਆਂ ਦੀ ਭਾਲ ਕਰ ਲੈਣਗੇ ਅਤੇ ਦੋਸ਼ੀ ਪਰਿਵਾਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ

ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਰਾਏ ਤੇ ਰੱਖਣਾ ਹੋਵੇ ਤਾਂ ਉਸ ਤੋਂ ਪਹਿਲਾਂ ਉਸ ਦੀ ਪੁਲਸ ਵੈਰੀਫਿਕੇਸ਼ਨ ਕਰਵਾਉਣੀ ਜ਼ਰੂਰੀ ਹੈ, ਕਿਉਂਕਿ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ॥ਜਿੱਥੇ ਕਿ ਲੋਕ ਬਿਨਾਂ ਕਿਸੇ ਪੁਲਸ ਵੈਰੀਫਿਕੇਸ਼ਨ ਤੋਂ ਕੁਝ ਲੋਕਾਂ ਨੂੰ ਕਿਰਾਏ ਤੇ ਰੱਖ ਲੈਂਦੇ ਹਨ,ਜਿਸ ਦਾ ਬੁਰਾ ਨਤੀਜਾ ਉਨ੍ਹਾਂ ਨੂੰ ਬਾਅਦ ਵਿੱਚ ਭੁਗਤਣਾ ਪੈਂਦਾ ਹੈ।ਉਸ ਸਮੇਂ ਉਨ੍ਹਾਂ ਕੋਲੋਂ ਪੁਲੀਸ ਮੁਲਾਜ਼ਮਾਂ ਤੋਂ ਵੀ ਜ਼ਿਆਦਾ ਉਮੀਦ ਨਹੀਂ ਰਹਿੰਦੀ, ਕਿਉਂਕਿ ਉਸ ਸਮੇਂ ਪੁਲਸ ਮੁਲਾਜ਼ਮਾਂ ਕੋਲ ਇੱਕ ਬਹਾਨਾ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਪੁਲੀਸ ਵੈਰੀਫਿਕੇਸ਼ਨ ਕਿਉਂ ਨਹੀਂ ਕਰਵਾਈ। ਸੋ ਅਜਿਹੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਜਿਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਇਹ ਸਬਕ ਲੈਣਾ ਚਾਹੀਦਾ ਹੈ ਕਿ ਬਿਨਾਂ ਪੁਲਸ ਵੈਰੀਫਿਕੇਸ਼ਨ ਤੋਂ ਕਿਸੇ ਨੂੰ ਵੀ ਘਰ ਕਿਰਾਏ ਤੇ ਨਾ ਦੇਣ।ਇਸ ਤੋਂ ਇਲਾਵਾ ਕਿਸੇ ਤੇ ਜ਼ਰੂਰਤ ਤੋਂ ਜ਼ਿਆਦਾ ਵਿਸ਼ਵਾਸ ਕਰਨਾ ਅੱਜਕੱਲ੍ਹ ਮਹਿੰਗਾ ਪੈ ਜਾਂਦਾ ਹੈ।

Leave a Reply

Your email address will not be published. Required fields are marked *