ਦੁਬਈ ਦੇ ਹੇਠ ਚੋਈ ਟਰੱਕਾਂ ਦੀ ਟੱਕਰ ਵਿਚ ਪੰਜਾਬੀ ਨੌਜਵਾਨ ਦੀ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਜਿਊਂਦੇ ਸੜ ਕੇ ਹੋਈ ਮੌਤ

Uncategorized

ਕੁਝ ਦਿਨ ਪਹਿਲਾਂ ਆਬੂ ਧਾਬੀ ਵਿੱਚ ਦੋ ਵੱਡੇ ਟਰੱਕਾਂ ਦੀ ਆਪਸ ਚ ਟੱਕਰ ਹੋ ਜਾਂਦੀ ਹੈ।ਇਸ ਦੌਰਾਨ ਇਕ ਪੰਜਾਬੀ ਵਿਅਕਤੀ ਜਿਊਂਦਾ ਸੜ ਜਾਂਦਾ ਹੈ ਕਿਉਂਕਿ ਇਸ ਹਾਦਸੇ ਦੌਰਾਨ ਬਹੁਤ ਹੀ ਭਿਆਨਕ ਅੱਗ ਲੱਗ ਜਾਂਦੀ ਹੈ।ਮ੍ਰਿਤਕ ਦਾ ਨਾਮ ਬਲਵਿੰਦਰ ਸਿੰਘ ਸੀ ਜੋ ਕਿ ਨੂਰਪੁਰ ਬੇਦੀ ਦੇ ਪਿੰਡ ਮੀਰਪੁਰ ਦਾ ਰਹਿਣ ਵਾਲਾ ਸੀ। ਇਸ ਵਿਅਕਤੀ ਦੀਆਂ ਦੋ ਲੜਕੀਆਂ ਅਤੇ ਇੱਕ ਲੜਕਾ ਹੈ ਅਤੇ ਪਿੱਛੇ ਉਹ ਆਪਣੀ ਪਤਨੀ ਅਤੇ ਮਾਤਾ ਪਿਤਾ ਨੂੰ ਛੱਡ ਗਏ ਹਨ।ਇਨ੍ਹਾਂ ਦੇ ਘਰ ਦੇ ਹਾਲਾਤ ਅੱਜ ਵੀ ਸਹੀ ਨਹੀਂ ਹਨ, ਭਾਵੇਂ ਕਿ ਬਲਵਿੰਦਰ ਸਿੰਘ ਆਬੂ ਧਾਬੀ ਵਿਚ ਕਾਫੀ ਸਮੇਂ ਤੋਂ ਕੰਮ ਕਰ ਰਹੇ ਸੀ।ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਆਬੂ ਧਾਬੀ

ਵਿੱਚ ਉਨ੍ਹਾਂ ਨਾਲ ਇਕ ਧੋਖਾ ਹੋ ਗਿਆ ਸੀ। ਜਿਸ ਦੌਰਾਨ ਉਨ੍ਹਾਂ ਨੂੰ ਬਹੁਤ ਸਾਰਾ ਪੈਸਾ ਗਵਾਉਣਾ ਪਿਆ ਸੀ ਅਤੇ ਹੁਣ ਉਨ੍ਹਾਂ ਦਾ ਗੁਜ਼ਾਰਾ ਡੰਗਰਾਂ ਸਹਾਰੇ ਜਾਂ ਫਿਰ ਉਹ ਕੱਪੜੇ ਸਿਲਾਈ ਕਰਦੇ ਹਨ, ਉਸਦੇ ਸਾਰੇ ਹੁੰਦਾ ਸੀ।ਜਿਸ ਦਿਨ ਦੀ ਇਹ ਘਟਨਾ ਹੈ ਉਸ ਦਿਨ ਬਾਰੇ ਉਨ੍ਹਾਂ ਨੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੁੱਝ ਸਮਾਂ ਪਹਿਲਾਂ ਹੀ ਉਨ੍ਹਾਂ ਨਾਲ ਗੱਲਬਾਤ ਹੋਈ ਸੀ।ਜਿਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਅਜੇ ਉਹ ਕੰਮ ਕਰ ਰਹੇ ਹਨ ਅਤੇ ਬਾਅਦ ਵਿੱਚ ਗੱਲ ਕਰਨਗੇ।ਪਰ ਉਸ ਤੋਂ ਬਾਅਦ ਉਨ੍ਹਾਂ ਦੇ ਮੌਤ ਦੀ ਖ਼ਬਰ ਇਨ੍ਹਾਂ ਨੂੰ ਮਿਲੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਬਹੁਤ ਹੀ ਜ਼ਿਆਦਾ ਸਦਮੇ ਵਿਚ ਹਨ, ਕਿਉਂਕਿ ਬਲਵਿੰਦਰ ਸਿੰਘ ਇਸ

ਹਾਦਸੇ ਵਿਚ ਜਿਊਂਦੇ ਸੜ ਗਏ ਸੀ।ਸੋ ਇਹ ਬਹੁਤ ਹੀ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਸੋ ਹੁਣ ਇਨ੍ਹਾਂ ਦੇ ਪਿੰਡ ਵਾਸੀਆਂ ਦਾ ਵੀ ਇਹੀ ਕੀ ਕਹਿਣਾ ਹੈ ਕਿ ਇਸ ਪਰਿਵਾਰ ਨਾਲ ਬਹੁਤ ਹੀ ਮਾੜੀ ਘਟਨਾ ਹੋਈ ਹੈ ਅਤੇ ਇਨ੍ਹਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਸਰਕਾਰ ਨੂੰ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।ਹੁਣ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਇਸ ਪਰਿਵਾਰ ਦੀ ਮਦਦ ਕੀਤੀ ਜਾਂਦੀ ਹੈ।

ਸਾਰੇ ਹੀ ਪਿੰਡ ਵਾਸੀਆਂ ਵੱਲੋਂ ਇਸ ਵਿਅਕਤੀ ਦੀ ਮੌਤ ਉੱਪਰ ਡੂੰਘਾ ਸੋਗ ਜਤਾਇਆ ਜਾ ਰਿਹਾ ਹੈ

Leave a Reply

Your email address will not be published. Required fields are marked *