ਲੱਖੇ ਸਿਧਾਣੇ ਉੱਪਰ ਪਰਚਾ ਹੋਣ ਤੋਂ ਬਾਅਦ ਵੇਖੋ ਚੰਡੀਗੜ੍ਹ ਦੀਆਂ ਸੜਕਾਂ ਦਾ ਹਾਲ

Uncategorized

ਲੱਖਾ ਸਧਾਣਾ ਜੋ ਕਿ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਹਨ।ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਿਸਾਨੀ ਅੰਦੋਲਨ ਨਾਲ ਜੁੜਨ ਲਈ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਨਾਲ ਬਹੁਤ ਸਾਰੇ ਨੌਜਵਾਨ ਅੱਜ ਵੀ ਖਡ਼੍ਹੇ ਹਨ। ਭਾਵੇਂ ਕਿ ਲੱਖਾ ਸਧਾਣਾ ਉੱਪਰ ਬਹੁਤ ਵਾਰ ਸਵਾਲ ਖੜ੍ਹੇ ਕੀਤੇ ਗਏ ਭਾਵੇਂ ਕਿ ਉਹ ਕਿਸਾਨ ਆਗੂਆਂ ਵੱਲੋਂ ਹੁਣ ਜਾਂ ਫਿਰ ਪੁਲਸ ਮੁਲਾਜ਼ਮਾਂ ਵਲੋਂ ਹੋਣ।ਕਿਉਂਕਿ ਅੱਜ ਤੱਕ ਲੱਖਾ ਸਧਾਣਾ ਕਿਸਾਨੀ ਅੰਦੋਲਨ ਦੀਆਂ ਸਟੇਜਾਂ ਤੋਂ ਦੂਰ ਹੀ ਰਹੇ ਹਨ ਜਿਸ ਦੇ ਬਹੁਤ ਸਾਰੇ ਕਾਰਨ ਹਨ,ਪਰ ਫਿਰ ਵੀ ਬਹੁਤ ਸਾਰੇ ਨੌਜਵਾਨ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਹਨ।ਜਿਵੇਂ ਅਸੀਂ ਜਾਣਦੇ ਹਾਂ ਕਿ ਲੱਖਾ ਸਧਾਣਾ ਉੱਤੇ ਪਹਿਲਾਂ ਦਿੱਲੀ ਪੁਲੀਸ ਵੱਲੋਂ ਪਰਚਾ ਦਰਜ ਕੀਤਾ

ਗਿਆ ਸੀ। ਪਰ ਜਿਸ ਤਰੀਕੇ ਨਾਲ ਲੋਕਾਂ ਦਾ ਸਹਿਯੋਗ ਉਨ੍ਹਾਂ ਨੂੰ ਮਿਲਿਆ ਉਸ ਤੋਂ ਬਾਅਦ ਲੱਖਾ ਸਿਧਾਣਾ ਨੂੰ ਦਿੱਲੀ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ ਅਤੇ ਹੁਣ ਲੱਖਾ ਸਿਧਾਣਾ ਨੂੰ ਉਸ ਕੇਸ ਵਿੱਚੋਂ ਰਾਹਤ ਵੀ ਮਿਲੀ ਹੈ।ਪਰ ਪਿਛਲੇ ਦਿਨੀਂ ਚੰਡੀਗੜ੍ਹ ਪੁਲੀਸ ਵੱਲੋਂ ਲੱਖਾ ਸਧਾਣਾ ਉੱਤੇ ਹੋਰ ਪਰਚਾ ਦਰਜ ਕੀਤਾ ਗਿਆ।ਜਿਸ ਤੋਂ ਬਾਅਦ ਲੱਖਾ ਸਿਧਾਣਾ ਨੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਉੱਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪਰਚੇ ਦਰਜ ਹੋ ਸਕਦੇ ਹਨ।ਪਰ ਜੇਕਰ ਨੂੰ ਹੋਰਨਾਂ ਦਾ ਸਾਥ ਦੇਣ ਤਾਂ ਕੋਈ ਵੀ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ।ਸੋ ਜੇਕਰ ਲੋਕ ਇਕੱਠੇ ਰਹਿਣਗੇ ਅਤੇ ਉਹ ਪਰਚੇ ਵੀ ਖ਼ਤਮ ਹੋ ਜਾਣਗੇ ਅਤੇ ਨਾਲ ਹੀ ਇਹ ਤਿੰਨ ਕਾਲੇ

ਕਾਨੂੰਨ ਵੀ ਰੱਦ ਹੋ ਜਾਣਗੇ। ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਪਿਛਲੇ ਦਿਨੀਂ ਕਿਸਾਨਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਸੀ,ਜਿਸ ਦੌਰਾਨ ਪੁਲਸ ਮੁਲਾਜ਼ਮਾਂ ਵੱਲੋਂ ਕਿਸਾਨਾਂ ਨਾਲ ਧੱ-ਕੇ-ਸ਼ਾ-ਹੀ ਦੀ ਕੀਤੀ ਗਈ ਸੀ।ਪਰ ਬਹੁਤ ਸਾਰੇ ਕਿਸਾਨ ਇਸ ਰੋਸ ਮਾਰਚ ਵਿੱਚ ਪਹੁੰਚੇ ਸੀ ਅਤੇ ਉਨ੍ਹਾਂ ਨੇ ਇਸ ਰੋਸ ਮਾਰਚ ਨੂੰ ਪੂਰਾ ਵੀ ਕੀਤਾ,ਭਾਵੇਂ

ਕਿ ਪੁਲੀਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।

Leave a Reply

Your email address will not be published. Required fields are marked *