ਨਾ ਪਹੁੰਚੀ ਜਥੇਦਾਰ ਜਗੀਰ ਕੌਰ ਅਤੇ ਨਾਂ ਪਹੁੰਚਾ ਢੱਡਰੀਆਂਵਾਲਾ ,ਅੱਗ ਲਾਉਣ ਵਾਲੀ ਔਰਤ ਕਹਿੰਦੀ ਹਾਂ ਮੈਂ ਲਾਈ ਅੱਗ

Uncategorized

ਪਿਛਲੇ ਦਿਨੀਂ ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗਡ਼੍ਹ ਪਿੰਡ ਜੌਲੀਆਂ ਵਿੱਚ ਇਕ ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥੜ੍ਹੇ ਉੱਤੇ ਤੇਲ ਪਾ ਕੇ ਅੱਗ ਲਗਾ ਦਿੱਤੀ ਸੀ।ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰੂਪ ਅਗਨੀ ਭੇਟ ਹੋ ਗਿਆ ਸੀ।ਇਸ ਘਟਨਾ ਤੋਂ ਬਾਅਦ ਬਹੁਤ ਸਾਰੇ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੀ।ਭਾਵੇਂ ਕਿ ਉਸ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਫਿਰ ਵੀ ਸਿੱਖ ਸੰਗਤਾਂ ਦੇ ਮਨ ਨੂੰ ਅਜੇ ਵੀ ਸੰਤੁਸ਼ਟੀ ਨਹੀਂ ਹੈ।ਕਿਉਂਕਿ ਅਕਸਰ ਅਸੀਂ ਦੇਖਦੇ ਆ ਕੇ ਜਦੋਂ ਪੁਲਿਸ ਮੁਲਾਜ਼ਮਾਂ ਦੇ ਹੱਥ ਵਿੱਚ ਕੋਈ ਮਾਮਲਾ ਚਲਿਆ ਜਾਂਦਾ ਹੈ ਤਾਂ ਉਸ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਕੀਤੀ ਜਾਂਦੀ।ਇਸੇ ਲਈ ਹੁਣ ਪਿੰਡ ਜੌਲੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਗਹਿਮਾ

ਗਹਿਮੀ ਦਾ ਮਾਹੌਲ ਬਣਿਆ ਹੋਇਆ ਹੈ, ਪਿੰਡ ਵਾਸੀਆਂ ਉਥੇ ਵੀ ਪੰਥਕ ਜਥੇਬੰਦੀਆਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਦੇ ਹੁੰਦੇ ਹੋਏ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਵੇਂ ਹੋ ਸਕਦੀ ਹੈ।ਇਸੇ ਦੌਰਾਨ ਪਿੰਡ ਦੀਆਂ ਕੁਝ ਬੀਬੀਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਕੋਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਾਂ ਫਿਰ ਮਸ਼ਹੂਰ ਹਸਤੀ ਇੱਥੇ ਨਹੀਂ ਪਹੁੰਚੀ।ਜੋ ਇਸ ਬੇਅਦਬੀ ਚ ਇਨਸਾਫ ਦੀ ਗੱਲ ਕਰੇ।ਉਨ੍ਹਾਂ ਨੇ ਦੱਸਿਆ ਕਿ ਜਿੰਨੇ ਵੀ ਲੋਕ

ਇਥੇ ਪਹੁੰਚੇ ਹਨ ਉਨ੍ਹਾਂ ਨੇ ਇਨ੍ਹਾਂ ਦੇ ਜ਼ਖ਼ਮਾਂ ਉੱਤੇ ਲੂਣ ਹੀ ਛਿੜਕਿਆ ਹੈ,ਕਿਉਂਕਿ ਜਿਹੜੇ ਲੋਕ ਇਥੇ ਪਹੁੰਚ ਰਹੇ ਹਨ। ਉਹ ਪਿੰਡ ਵਾਸੀਆਂ ਨੂੰ ਹੀ ਦੋਸ਼ੀ ਠਹਿਰਾ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੇ ਹੁੰਦੇ ਹੋਏ ਔਰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥੜ੍ਹੇ ਉੱਤੇ ਤੇਲ ਪਾ ਕੇ ਅੱਗ ਕਿਵੇਂ ਲਗਾ ਸਕਦੀ ਹੈ।ਜਦੋਂ ਉਸ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਸੀ ਤਾਂ ਉਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਉਸ ਦਾ ਸੋਧਾ ਕਿਉਂ ਨਹੀਂ ਲਗਾਇਆ ਗਿਆ। ਇਸ ਦਾ ਜਵਾਬ ਦਿੰਦੇ ਹੋਏ ਪਿੰਡ ਦੀਆਂ ਬੀਬੀਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਅਸਲੀ ਦੋਸ਼ੀ ਦਾ ਪਤਾ ਚੱਲਿਆ,ਉਸ ਸਮੇਂ ਤਕ ਪੁਲਸ ਪ੍ਰਸ਼ਾਸਨ ਵੱਲੋਂ ਦੋਸ਼ੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਨਹੀਂ ਤਾਂ ਇਨ੍ਹਾਂ ਨੇ ਉਸ ਔਰਤ ਨੂੰ ਉਸੇ ਅੱਗ ਵਿਚ ਸਾੜ ਦੇਣਾ ਸੀ।

ਪਿੰਡ ਵਾਸੀਆਂ ਵਿੱਚ ਅਜੇ ਵੀ ਰੋਸ ਦੇਖਣ ਨੂੰ ਮਿਲ ਰਿਹਾ ਹੈ,ਉਨ੍ਹਾਂ ਦਾ ਕਹਿਣਾ ਹੈ ਕਿ ਜੇ ਔਰਤ ਇਨ੍ਹਾਂ ਦੇ ਸਾਹਮਣੇ ਆਉਂਦੀ ਹੈ ਤਾਂ ਉਸ ਦਾ ਸੋਧਾ ਲਗਾਇਆ ਜਾਵੇਗਾ।

Leave a Reply

Your email address will not be published. Required fields are marked *