ਪੰਜ ਦਿਨ ਪਹਿਲਾਂ ਕਿਰਾਏ ਤੇ ਰਹਿਣ ਆਏ ਕਿਰਾਏਦਾਰਾਂ ਨੇ ਕਰ ਦਿੱਤਾ ਇਹ ਵੱਡਾ ਕਾਰਨਾਮਾ

Uncategorized

ਸਾਡੇ ਸਮਾਜ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਪਹਿਲਾਂ ਵਿਸ਼ਵਾਸ ਜਿੱਤਦੇ ਹਨ ਅਤੇ ਬਾਅਦ ਵਿੱਚ ਵਿਸ਼ਵਾਸਘਾਤ ਕਰ ਦਿੰਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਕੁਝ ਲੋਕਾਂ ਵਲੋਂ ਇਕ ਮੁਹੱਲੇ ਵਿਚ ਰਹਿਣ ਤੋਂ ਬਾਅਦ ਪਹਿਲਾਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਗਿਆ ਅਤੇ ਬਾਅਦ ਵਿਚ ਉਥੋਂ ਦੋ ਬੱਚਿਆਂ ਨੂੰ ਅ-ਗ-ਵਾ ਕਰ ਲਿਆ ਗਿਆ।ਜਾਣਕਾਰੀ ਮੁਤਾਬਕ ਇਹ ਮਾਮਲਾ ਲੁਧਿਆਣਾ ਦੇ ਬਿਹਾਰੀ ਬਸਤੀ ਦਾ ਹੈ, ਜਿੱਥੇ ਕਿ ਕੁਝ ਸਮਾਂ ਪਹਿਲਾਂ ਇਕ ਪਰਿਵਾਰ ਰਹਿਣ ਲਈ ਆਇਆ ਸੀ ਅਤੇ ਇਸ ਪਰਿਵਾਰ ਵਿੱੱਚ ਮਾਤਾ ਪਿਤਾ ਅਤੇ ਉਨ੍ਹਾਂ ਦੀ ਸਤਾਰਾਂ ਸਾਲ ਦੀ ਪੁੱਤਰੀ ਸੀ। ਮੁਹੱਲੇ ਦੇ ਲੋਕ ਇਸ ਪਰਿਵਾਰ ਉੱਤੇ ਕਾਫ਼ੀ ਵਿਸ਼ਵਾਸ ਕਰਨ ਲੱਗੇ ਸੀ, ਕਿਉਂਕਿ ਇਨ੍ਹਾਂ ਦੀ ਸਤਾਰਾਂ ਸਾਲ ਦੀ ਪੁੱਤਰੀ ਮੁਹੱਲੇ ਦੇ ਬੱਚਿਆਂ

ਨੂੰ ਟਿਊਸ਼ਨ ਪਡ਼੍ਹਾਇਆ ਕਰਦੀ ਸੀ। ਜਿਸ ਕਾਰਨ ਬੱਚਿਆਂ ਦਾ ਇਨ੍ਹਾਂ ਦੇ ਘਰ ਆਉਣਾ ਜਾਣਾ ਰਹਿੰਦਾ ਸੀ।ਇਸੇ ਦੌਰਾਨ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇਸ ਪਰਿਵਾਰ ਵੱਲੋਂ ਦੋ ਬੱਚਿਆਂ ਨੂੰ ਅ-ਗ-ਵਾ ਕਰ ਲਿਆ ਗਿਆ ਹੈ।ਜਿਸ ਸਮੇਂ ਇਸ ਪਰਿਵਾਰ ਵਿੱਚ ਮੌਜੂਦ ਮਾਂ ਧੀ ਵੱਲੋਂ ਬੱਚਿਆਂ ਨੂੰ ਅਗਵਾ ਕਰਕੇ ਬੱਸ ਵਿਚ ਬਿਠਾਇਆ ਜਾ ਰਿਹਾ ਸੀ,ਉਸ ਸਮੇਂ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆ ਰਹੀ ਹੈ।ਜਿਸ ਵਿਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਦੋ ਬਚੇ ਆਪਣੇ ਨਾਲ ਬੱਸ ਵਿੱਚ ਚੜ੍ਹ ਰਹੇ ਹਨ, ਉਸ ਤੋਂ ਬਾਅਦ ਇਨ੍ਹਾਂ ਦਾ ਕੋਈ ਵੀ ਅਤਾ ਪਤਾ ਨਹੀਂ

ਹੈ। ਇਸ ਘਟਨਾ ਤੋਂ ਬਾਅਦ ਪੀਡ਼ਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪੁਲਸ ਪ੍ਰਸ਼ਾਸਨ ਨੂੰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਲਿਆਂਦਾ ਜਾਵੇ। ਦੱਸਿਆ ਜਾ ਰਿਹਾ ਹੈ ਕਿ ਜਿਸ ਪਰਿਵਾਰ ਨਾਲ ਇਹ ਘਟਨਾ ਵਾਪਰੀ ਹੈ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ,ਪਰ ਕਾਫ਼ੀ ਲੰਬੇ ਸਮੇਂ ਤੋਂ ਪੰਜਾਬ ਵਿੱਚ ਹੀ ਰਹਿ ਰਹੇ ਸੀ।ਸੋ ਇਸ ਮਾਮਲੇ ਵਿਚ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ,ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਦੀ ਸਹਾਇਤਾ ਨਾਲ ਇਨ੍ਹਾਂ ਦੋਸ਼ੀ ਪਰਿਵਾਰ ਨੂੰ ਲੱਭਣ

ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਣਗੇ ਅਤੇ ਇਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *