ਹੁਣ ਫਲ ਵੀ ਨਹੀਂ ਰਹੇ ਖਾਣ ਲਾਇਕ ,ਲੀਚੀ ਵਿਚ ਕਿਸ ਤਰ੍ਹਾਂ ਭਰਿਆ ਜਾ ਰਿਹਾ ਹੈ ਜਹਿਰ ਵੇਖੋ ਵੀਡੀਓ

Uncategorized

ਅਕਸਰ ਹੀ ਡਾਕਟਰ ਇਹ ਸਲਾਹ ਦਿੰਦੇ ਹਨ ਕਿ ਜੇਕਰ ਕੋਈ ਵਿਅਕਤੀ ਬੀਮਾਰੀਆਂ ਤੋਂ ਦੂਰ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਫਲ ਖਾਣੇ ਚਾਹੀਦੇ ਹਨ। ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਅੱਜਕੱਲ੍ਹ ਹਰ ਇੱਕ ਚੀਜ਼ ਵਿੱਚ ਮਿਲਾਵਟ ਹੈ, ਭਾਵ ਕਿ ਫ਼ਲਾਂ ਨੂੰ ਭੀ ਟੀਕਿਆਂ ਨਾਲ ਪਕਾਇਆ ਜਾਂਦਾ ਹੈ ਜਾਂ ਫਿਰ ਉਨ੍ਹਾਂ ਉੱਤੇ ਕੁਝ ਅਜਿਹੇ ਕੈਮੀਕਲ ਵਰਤੇ ਜਾਂਦੇ ਹਨ।ਜਿਸ ਨਾਲ ਉਹ ਫਲ ਇਸ ਤਰੀਕੇ ਦੇ ਦਿਸਦੇ ਹਨ ਕੀ ਇਹ ਫਲ ਤਾਜ਼ੇ ਅਤੇ ਪੱਕੇ ਹੋਏ ਹਨ।ਪਰ ਜਦੋਂ ਲੋਕ ਇਨ੍ਹਾਂ ਫਲਾਂ ਨੂੰ ਖਾਂਦੇ ਹਨ ਤਾਂ ਉਨ੍ਹਾਂ ਦੀ ਸਿਹਤ ਹੋਰ ਜ਼ਿਆਦਾ ਵਿਗੜ ਜਾਂਦੀ ਹੈ। ਸੋ ਇਸ ਲਈ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਉਹ ਕੋਈ ਫਲ ਖਰੀਦਦੇ ਹਨ ਤਾਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਦੇਖਣ ਪਰਖਣ ਤੋਂ

ਬਾਅਦ ਹੀ ਖਰੀਦਣ। ਕਿਉਂਕਿ ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜਕੱਲ੍ਹ ਫ਼ਲਾਂ ਉੱਤੇ ਕਿੰਨੇ ਜ਼ਿਆਦਾ ਕੈਮੀਕਲ ਵਰਤੇ ਜਾ ਰਹੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਜਿਸ ਵਿੱਚ ਇੱਕ ਵਿਅਕਤੀ ਹਰੀਆਂ ਲੀਚੀਆਂ ਉੱਤੇ ਇੱਕ ਅਜਿਹਾ ਕੈਮੀਕਲ ਵਰਤ ਰਿਹਾ ਹੈ।ਜਿਸ ਨਾਲ ਇਨ੍ਹਾਂ ਲੀਚੀਆਂ ਦਾ ਰੰਗ ਲਾਲ ਹੋ ਰਿਹਾ ਹੈ।ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕੇ ਜਦੋਂ ਇਕਦਮ ਹੀ ਲੀਚੀਆਂ

ਉਤੇ ਸਪਰੇਅ ਵਰਤੀ ਜਾ ਰਹੀ ਹੈ ਤਾਂ ਉਹ ਲਾਲ ਹੋ ਰਹੀਆਂ ਹਨ ਅਤੇ ਇੰਜ ਲੱਗਦੀਆਂ ਹਨ ਕਿ ਜਿਵੇਂ ਇਹ ਲੀਚੀਆ ਪੱਕੀਆਂ ਹੋਈਆਂ ਹਨ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਪਰੇਅ ਕਿੰਨੀ ਜ਼ਿਆਦਾ ਕੈਮੀਕਲ ਵਾਲੀ ਹੋਵੇਗੀ॥ਕਿਸੇ ਵਿਅਕਤੀ ਵੱਲੋਂ ਚੋਰੀ ਇਸ ਵੀਡੀਓ ਨੂੰ ਬਣਾਇਆ ਗਿਆ ਪਰ ਬਾਅਦ ਵਿਚ ਜਦੋਂ ਲੀਜੀਏ ਤੇ ਸਪਰੇਅ ਕਰਨ ਵਾਲੇ ਵਿਅਕਤੀ ਨੂੰ ਇਹ ਪਤਾ ਚੱਲਦਾ ਹੈ ਕਿ ਉਸ ਦੀ ਵੀਡੀਓ ਬਣਾਈ ਗਈ ਹੈ ਤਾਂ ਉਹ ਵੀਡੀਓ ਬਣਾਉਣ ਵਾਲੇ ਵਿਅਕਤੀ ਨਾਲ ਬਹਿਸ ਕਰਦਾ ਹੋਇਆ ਵੀ ਦਿਖਾਈ ਦਿੰਦਾ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ

ਅਜਿਹੇ ਲੋਕਾਂ ਨੂੰ ਲਾਹਨਤਾਂ ਪਾ ਰਹੇ ਹਨ ਜੋ ਥੋੜ੍ਹਾ ਪੈਸਾ ਕਮਾਉਣ ਦੇ ਚੱਕਰ ਵਿਚ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹਨ।

Leave a Reply

Your email address will not be published. Required fields are marked *