ਬਟਾਲਾ ਦੇ ਵਿੱਚ ਲੋਕਾਂ ਵੱਲੋਂ ਕੈਪਟਨ ਸਰਕਾਰ ਤਾਂ ਕੱਢਿਆ ਗਿਆ ਜਲੂਸ, ਇਸ ਦਿਨ ਕੀਤਾ ਜਾਵੇਗਾ ਵੱਡਾ ਪ੍ਰਦਰਸ਼ਨ

Uncategorized

ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਲੋਕ ਬਿਲਕੁਲ ਵੀ ਖੁਸ਼ ਦਿਖਾਈ ਨਹੀਂ ਦੇ ਰਹੇ। ਜਿੱਧਰ ਵੀ ਨਿਗ੍ਹਾ ਮਾਰੀਏ ਚਾਰੇ ਪਾਸੇ ਲੋਕ ਵਿਰਲਾਪ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਅੱਗੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਪਰ ਕੈਪਟਨ ਅਮਰਿੰਦਰ ਸਿੰਘ ਉੱਤੇ ਇਸ ਦਾ ਕੋਈ ਵੀ ਅਸਰ ਦਿਖਾਈ ਨਹੀਂ ਦੇ ਰਿਹਾ,ਕਿਉਂਕਿ ਪੰਜਾਬ ਵਿੱਚ ਅਧਿਆਪਕ, ਸਫ਼ਾਈ ਕਰਮਚਾਰੀ, ਸਿਹਤ ਕਰਮਚਾਰੀ,ਬੱਸਾਂ ਦੇ ਕਰਮਚਾਰੀ,ਕਿਸਾਨ, ਮਜ਼ਦੂਰ ਟਰੱਕ ਯੂਨੀਅਨਾਂ ਸਾਰੇ ਹੀ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਹਨ।ਪਰ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸੇ ਦੀ

ਗੱਲਬਾਤ ਨਹੀਂ ਸੁਣੀ ਜਾ ਰਹੀ,ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਰਹਿੰਦੇ ਹੀ ਨਹੀਂ ਹਨ।ਕਿਉਂਕਿ ਉਨ੍ਹਾਂ ਦਾ ਅੱਜ ਤੱਕ ਕਿਸੇ ਵੀ ਮਸਲੇ ਉੱਤੇ ਕੋਈ ਵੀ ਬਿਆਨ ਨਹੀਂ ਆਉਂਦਾ ਜੇਕਰ ਆਉਂਦਾ ਵੀ ਹੈ ਤਾਂ ਉਹ ਕੋਰੋਨਾ ਹਦਾਇਤਾਂ ਨੂੰ ਲੈ ਕੇ ਆਉਂਦਾ ਹੈ।ਇਸ ਤੋਂ ਇਲਾਵਾ ਇੱਕ ਹੋਰ ਨਵਾਂ ਮੁੱਦਾ ਉੱਠ ਰਿਹਾ ਹੈ। ਬਟਾਲਾ ਦੇ ਲੋਕ ਬਟਾਲਾ ਨੂੰ ਜ਼ਿਲਾ ਬਣਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦਿੱਤੇ। ਦੱਸ ਦੇਈਏ ਕਿ ਗਾਂਧੀ ਚੌਕ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਬਣਾ ਕੇ

ਫੂਕਿਆ ਗਿਆ।ਲੋਕਾਂ ਵਿੱਚ ਏਨਾ ਜ਼ਿਆਦਾ ਗੁੱਸਾ ਦਿਖਾਈ ਦਿੱਤਾ ਕੇ ਇਕ ਨਿਹੰਗ ਸਿੰਘ ਨੇ ਤਲਵਾਰ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਉੱਤੇ ਬਹੁਤ ਸਾਰੇ ਵਾਰ ਕੀਤੇ ਅਤੇ ਆਪਣਾ ਗੁੱਸਾ ਕੱਢਿਆ। ਇਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿੰਨੇ ਵੀ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਕੈਪਟਨ ਅਮਰਿੰਦਰ ਸਿੰਘ ਨੇ ਪੂਰਾ ਨਹੀਂ ਕੀਤਾ। ਜਿਸ ਕਾਰਨ ਅੱਜਕੱਲ੍ਹ ਲੋਕ ਹਰ ਸੜਕ ਉੱਤੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਇਆ ਜਾਵੇਗਾ।

ਪਰ ਉਸ ਵਾਅਦੇ ਦੀ ਵੀ ਫੂਕ ਨਿਕਲ ਗਈ ਜਸਕਾਰ ਨੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦਾ ਕੀਤਾ ਹੋਇਆ ਵਾਅਦਾ ਯਾਦ ਕਰਵਾਉਣ ਲਈ ਆਏ ਹਨ।

Leave a Reply

Your email address will not be published. Required fields are marked *