ਹਸਪਤਾਲ ਦੇ ਵਿੱਚ ਦੋ ਭਰਾਵਾਂ ਨੇ ਜ਼ਮੀਨੀ ਵਿਵਾਦ ਦੇ ਚਲਦਿਆਂ ਆਪਣੀ ਇੱਜ਼ਤ ਨੂੰ ਕੀਤਾ ਤਾਰ ਤਾਰ

Uncategorized

ਅੱਜਕੱਲ੍ਹ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਇੰਨੇ ਜ਼ਿਆਦਾ ਝਗੜੇ ਹੋ ਰਹੇ ਹਨ ਕਿ ਖ਼ੂਨ ਦੇ ਰਿਸ਼ਤੇ ਵੀ ਪਾਣੀ ਹੋ ਰਹੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕੇ ਦੋ ਧਿਰਾਂ ਦੇ ਵਿਚਕਾਰ ਜ਼ਮੀਨੀ ਵਿਵਾਦ ਹੋਇਆ ਅਤੇ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਹ-ਮ-ਲਾ ਕੀਤਾ ਗਿਆ।ਜਿਸ ਦੌਰਾਨ ਇਕ ਵਿਅਕਤੀ ਦੇ ਸਿਰ ਵਿੱਚ ਸੱਟ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਇੰਨਾ ਹੀ ਨਹੀਂ ਜਦੋਂ ਵਿਅਕਤੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤਾਂ ਦੂਸਰੀ ਧਿਰ ਦੇ ਵਿਅਕਤੀਆਂ ਨੇ ਐਮਰਜੈਂਸੀ ਵਾਰਡ ਵਿਚ ਆ ਕੇ ਵੀ ਉਸ ਤੇ ਦੁਬਾਰਾ ਤੋਂ ਹ-ਮ-ਲਾ ਕੀਤਾ।ਇਸ ਦੌਰਾਨ ਹਸਪਤਾਲ ਵਿੱਚ ਜੰਗ ਦਾ ਮੈਦਾਨ ਬਣ

ਗਿਆ ਅਤੇ ਦੇਖਣ ਵਾਲੇ ਸਾਰੇ ਲੋਕ ਹੈਰਾਨ ਰਹਿ ਗਏ ਕਿ ਕਿਸ ਤਰੀਕੇ ਨਾਲ ਅੱਜਕੱਲ੍ਹ ਲੋਕ ਹਸਪਤਾਲ ਨੂੰ ਵੀ ਬਖਸ਼ ਨਹੀਂ ਰਹੇ। ਇੱਥੋਂ ਤੱਕ ਕਿ ਹਸਪਤਾਲ ਵਿਚ ਡਾਕਟਰ ਉੱਚੀ ਬੋਲਣ ਦੀ ਵੀ ਇਜਾਜ਼ਤ ਨਹੀਂ ਦਿੰਦੇ ਅਤੇ ਇਨ੍ਹਾਂ ਲੋਕਾਂ ਨੇ ਹਸਪਤਾਲ ਵਿੱਚ ਆ ਕੇ ਇਕ ਦੂਜੇ ਉਤੇ ਹ-ਮ-ਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਜ਼ਿਆਦਾ ਹੰਗਾਮਾ ਕੀਤਾ। ਜਿਸ ਕਾਰਨ ਹਸਪਤਾਲ ਵਿਚ ਮੌਜੂਦ ਮਰੀਜ਼ਾਂ ਨੂੰ ਤਕਲੀਫ ਦਾ ਸਾਹਮਣਾ ਕਰਨਾ ਪਿਆ।ਪਰ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੀ ਤਕਲੀਫ਼ ਤੱਕ ਕੋਈ ਵੀ ਮਤਲਬ ਨਹੀਂ ਸੀ,ਕਿਉਂਕਿ ਇਨ੍ਹਾਂ ਨੂੰ ਸਿਰਫ਼ ਆਪਣੀ ਲੜਾਈ ਲੜਨੀ ਜ਼ਿਆਦਾ

ਜ਼ਰੂਰੀ ਲੱਗ ਰਹੀ ਸੀ।ਇੱਥੋਂ ਤੱਕ ਕਿ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਹ-ਮ-ਲਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਦੋਨਾਂ ਧਿਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਉਨ੍ਹਾਂ ਦੀ ਜ਼ਮੀਨ ਹੜੱਪ ਰਹੇ ਹਨ। ਹੁਣ ਇਹ ਮਾਮਲਾ ਪੁਲਸ ਮੁਲਾਜ਼ਮਾਂ ਕੋਲ ਪਹੁੰਚ ਚੁੱਕਿਆ ਹੈ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੀ ਛਾਣਬੀਣ ਕੀਤੀ ਜਾਵੇਗੀ

ਛਾਣਬੀਣ ਦੇ ਆਧਾਰ ਉੱਤੇ ਹੀ ਅਗਲੀ ਕਾਰਵਾਈ ਹੋਵੇਗੀ।

Leave a Reply

Your email address will not be published. Required fields are marked *